PM Modi Israel Visit: ਪ੍ਰਿਯੰਕਾ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨੂੰ ਇਜ਼ਰਾਇਲੀ ਸੰਸਦ ’ਚ ਗਾਜ਼ਾ ਦਾ ਮੁੱਦਾ ਉਠਾਉਣ ਦੀ ਅਪੀਲ

PM Modi Visit Israel: ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਜ਼ਰਾਈਲ ਫੇਰੀ ਦੌਰਾਨ ਉੱਥੋਂ ਦੀ ਸੰਸਦ ‘ਕਨੇਸੈੱਟ’ (Knesset) ਨੂੰ ਸੰਬੋਧਨ ਕਰਦਿਆਂ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਦਾ ਜ਼ਿਕਰ ਕਰਨਗੇ ਅਤੇ ਉੱਥੋਂ ਦੇ ਲੋਕਾਂ ਲਈ ਇਨਸਾਫ਼ ਦੀ ਮੰਗ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਦੇ ਦੋ ਦਿਨਾਂ ਇਜ਼ਰਾਈਲ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਭਾਰਤ ਦਾ ਇਤਿਹਾਸ ਹਮੇਸ਼ਾ ਸੱਚ, ਸ਼ਾਂਤੀ ਅਤੇ ਇਨਸਾਫ਼ ਦੇ ਨਾਲ ਖੜ੍ਹਨ ਦਾ ਰਿਹਾ ਹੈ ਅਤੇ ਸਾਨੂੰ ਵਿਸ਼ਵ ਪੱਧਰ ’ਤੇ ਇਹ ਰੌਸ਼ਨੀ ਦਿਖਾਉਣਾ ਜਾਰੀ ਰੱਖਣਾ ਚਾਹੀਦਾ ਹੈ।ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ’ਤੇ ਫਲਸਤੀਨੀਆਂ ਦਾ ਸਾਥ ਛੱਡਣ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਗਾਜ਼ਾ ਵਿੱਚ ਨਿਰਦੋਸ਼ ਨਾਗਰਿਕਾਂ ’ਤੇ ਬੇਰਹਿਮੀ ਨਾਲ ਹਮਲੇ ਜਾਰੀ ਹਨ, ਉੱਥੇ ਹੀ ਪ੍ਰਧਾਨ ਮੰਤਰੀ ਦੀ ਇਹ ਫੇਰੀ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਫਲਸਤੀਨੀਆਂ ਦੇ ਹੱਕ ਵਿੱਚ ਸਿਰਫ਼ ਦਿਖਾਵੇ ਦੇ ਬਿਆਨ ਦਿੰਦੀ ਹੈ, ਜਦੋਂਕਿ ਅਸਲ ਵਿੱਚ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਦੁਵੱਲੇ ਰੱਖਿਆ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4

Read More »
ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!
04Mar

ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ…

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ
04Mar

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ

ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ‘ਫਲਾਇੰਗ…

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
04Mar

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ…

More News