Shirtless protest row: ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਚੱਲ ਰਹੀ ਖਿੱਚੋਤਾਣ ਖ਼ਤਮ

Shirtless protest row: ਏ ਆਈ ਸੰਮੇਲਨ ਦੌਰਾਨ ‘ਬਿਨਾਂ ਕਮੀਜ਼’ ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਯੂਥ ਕਾਂਗਰਸ ਦੇ ਤਿੰਨ ਕਾਰਕੁਨਾਂ ਨੂੰ ਲੈ ਕੇ ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਪਿਛਲੇ 24 ਘੰਟਿਆਂ ਤੋਂ ਚੱਲ ਰਿਹਾ ਡਰਾਮੇਬਾਜ਼ੀ ਵਾਲਾ ਮਾਹੌਲ ਵੀਰਵਾਰ ਸਵੇਰੇ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲੀਸ ਦੀ ਟੀਮ ਮੁਲਜ਼ਮਾਂ ਨੂੰ ਲੈ ਕੇ ਕੌਮੀ ਰਾਜਧਾਨੀ ਲਈ ਰਵਾਨਾ ਹੋ ਗਈ।

ਇਸ ਪੂਰੇ ਘਟਨਾਕ੍ਰਮ ਦੌਰਾਨ ਦੋਵਾਂ ਰਾਜਾਂ ਦੀ ਪੁਲੀਸ ਆਹਮੋ-ਸਾਹਮਣੇ ਰਹੀ ਅਤੇ ਹਿਮਾਚਲ ਪੁਲੀਸ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ਖ਼ਿਲਾਫ਼ ਕਥਿਤ ਤੌਰ ‘ਤੇ ਅਗਵਾ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀਆਂ ਗੱਡੀਆਂ ਨੂੰ ਸ਼ੋਘੀ ਸਰਹੱਦ ‘ਤੇ ਰੋਕੀ ਰੱਖਿਆ, ਜਦਕਿ ਦਿੱਲੀ ਪੁਲੀਸ ਅਦਾਲਤ ਤੋਂ ਮਿਲੇ ਟ੍ਰਾਂਜ਼ਿਟ ਰਿਮਾਂਡ ਦਾ ਹਵਾਲਾ ਦਿੰਦੀ ਰਹੀ।ਸ਼ਿਮਲਾ ਪੁਲੀਸ ਨੇ ਦਿੱਲੀ ਦੀ ਟੀਮ ਤੋਂ ਰੋਹੜੂ ਦੇ ਇੱਕ ਰਿਜ਼ੌਰਟ ਤੋਂ ਕਥਿਤ ਤੌਰ ‘ਤੇ ਜ਼ਬਤ ਕੀਤੇ ਗਏ ਸੀਸੀਟੀਵੀ ਫੁਟੇਜ ਅਤੇ ਹੋਰ ਡਿਜੀਟਲ ਸਬੂਤਾਂ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਕਾਫੀ ਸਮਾਂ ਤਕਰਾਰ ਚੱਲੀ ਅਤੇ ਅੰਤ ਵਿੱਚ ਦਿੱਲੀ ਪੁਲੀਸ ਵੱਲੋਂ ਜ਼ਬਤੀ ਮੀਮੋ ਦੀ ਕਾਪੀ ਸਾਂਝੀ ਕਰਨ ਤੋਂ ਬਾਅਦ ਇਹ ਰੁਕਾਵਟ ਦੂਰ ਹੋਈ।ਇਸ ਮਾਮਲੇ ‘ਤੇ ਸਿਆਸਤ ਵੀ ਭਖ ਗਈ ਹੈ, ਜਿੱਥੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਸੂਬਾ ਸਰਕਾਰ ‘ਤੇ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲਾਏ ਹਨ, ਉੱਥੇ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਿੱਲੀ ਪੁਲੀਸ ਦੀ ਕਾਰਵਾਈ ਨੂੰ ਸੰਵਿਧਾਨਕ ਪ੍ਰਕਿਰਿਆ ਦੇ ਖ਼ਿਲਾਫ਼ ਦੱਸਿਆ ਹੈ। ਦਿੱਲੀ ਪੁਲੀਸ ਅਨੁਸਾਰ 20 ਫਰਵਰੀ ਨੂੰ ਭਾਰਤ ਮੰਡਪਮ ਵਿਖੇ ਹੋਏ ਇਸ ਪ੍ਰਦਰਸ਼ਨ ਦੇ ਸਬੰਧ ਵਿੱਚ ਹੁਣ ਤੱਕ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4

Read More »
ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!
04Mar

ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ…

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ
04Mar

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ

ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ‘ਫਲਾਇੰਗ…

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
04Mar

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ…

More News