ਕੇਜਰੀਵਾਲ, ਸਿਸੋਦੀਆ, ਰਾਘਵ ਚੱਢਾ, ਸੰਜੇ ਸਿੰਘ ਅਤੇ ਕ੍ਰਿਸਨ ਕੁਮਾਰ ਆਦਿ ਪੰਜਾਬ ਨੂੰ ਲੁੱਟਣ ਵਾਲੇ ਧਾੜਵੀਆ ਤੋਂ ਪੰਜਾਬੀ ਤੇ ਸਿੱਖ ਕੌਮ ਸੁਚੇਤ ਰਹਿਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 09 ਸਤੰਬਰ “ਜਿਵੇ ਬੀਤੇ ਸਮੇ ਵਿਚ ਖੇਬਰ ਦਰੇ ਅਤੇ ਅਫਗਾਨੀਸਤਾਨ ਦੇ ਪਾਸਿਓ ਬਾਹਰਲੇ ਧਾੜਵੀ ਚੰਗੇਜ ਖਾਂ, ਤੈਮੂਰ, ਮੀਰਮੰਨੂ, ਜਕਰੀਆ ਖਾਂ, ਮੱਸਾ ਰੰਘੜ, ਨਾਦਰ ਸ਼ਾਹ ਆਦਿ ਬਾਹਰਲੇ ਧਾੜਵੀ ਇਥੋ ਦੇ ਧਨ ਦੌਲਤਾਂ ਦੇ ਭੰਡਾਰ, ਹਿੰਦੂ ਮੰਦਰਾਂ ਦੇ ਖਜਾਨਿਆ, ਮੂਰਤੀਆਂ, ਹਿੰਦੂ ਧੀਆ ਭੈਣਾ ਨੂੰ ਲੁੱਟਣ ਦੀ ਮੰਦਭਾਵਨਾ ਨਾਲ ਹਮਲੇ ਕਰਦੇ ਰਹੇ ਹਨ ਅਤੇ ਜਿਨ੍ਹਾਂ ਨੂੰ ਖਾਲਸਾਈ ਫੌਜਾਂ ਵੱਲੋ ਮੈਦਾਨ ਏ ਜੰਗ ਵਿਚ ਰੋਕ ਕੇ ਚੰਗਾ ਸਬਕ ਸਿਖਾਇਆ ਜਾਂਦਾ ਸੀ ਅਤੇ ਵਾਪਸ ਭੇਜੇ ਜਾਂਦੇ ਰਹੇ ਹਨ । ਅੱਜ ਵੀ ਪੰਜਾਬ ਵਰਗੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਦੇ ਨਿਵਾਸੀਆ ਦੇ ਸਭ ਸਾਧਨਾਂ ਨੂੰ ਲੁੱਟਣ ਦੀ ਮੰਦਭਾਵਨਾ ਅਧੀਨ ਆਰ.ਐਸ.ਐਸ ਅਤੇ ਬੀਜੇਪੀ ਦੀਆਂ ਫਿਰਕੂ ਜਮਾਤਾਂ ਦੇ ਆਦੇਸ਼ਾਂ ਉਤੇ ਪੰਜਾਬ ਦੇ ਹਰ ਖੇਤਰ ਨੂੰ ਗੰਧਲਾ ਕਰਨ ਵਾਲੇ ਅਤੇ ਇਥੋ ਦੇ ਸਾਧਨਾਂ ਨੂੰ ਲੁੱਟਣ ਵਾਲੇ ਕੇਜਰੀਵਾਲ, ਸਿਸੋਦੀਆ, ਰਾਘਵ ਚੱਢਾ, ਸੰਜੇ ਸਿੰਘ ਅਤੇ ਕ੍ਰਿਸ਼ਨ ਕੁਮਾਰ ਆਦਿ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਚੰਡਾਲ ਚੌਕੜੀ ਤੋ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਸੁਚੇਤ ਰਹਿਣ ਤਾਂ ਕਿ ਮੌਜੂਦਾ ਪੰਜਾਬ ਦੀ ਸਰਕਾਰ ਵਿਚ ਸਾਮਿਲ ਪੰਜਾਬੀਆ ਤੇ ਸਿੱਖਾਂ ਨੂੰ ਆਪਣੀਆ ਸਾਜਿਸਾਂ ਅਧੀਨ ਇਹ ਲੋਕ ਲੜਾਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਨਾ ਕਰ ਸਕਣ ਅਤੇ ਸਾਡੇ ਸਰਕਾਰੀ ਹਕੂਮਤੀ ਸਾਧਨਾਂ ਦੀ ਲੁੱਟ ਖਸੁੱਟ ਨਾ ਕਰ ਸਕਣ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਧਾੜਵੀਆ ਦੇ ਨਾਲ ਤਸਵੀਹ ਦਿੰਦੇ ਹੋਏ ਉਪਰੋਕਤ ਆਮ ਆਦਮੀ ਪਾਰਟੀ ਆਰ.ਐਸ.ਐਸ ਤੇ ਬੀਜੇਪੀ ਦੀ ਸੋਚ ਨੂੰ ਪ੍ਰਣਾਏ ਹੋਏ ਪੰਜਾਬ ਵਿਰੋਧੀ ਸਿਆਸਤਦਾਨਾਂ ਅਤੇ ਸ਼ਕਤੀਆਂ ਤੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਰ ਪੱਖੋ ਸੁਚੇਤ ਰਹਿੰਦੇ ਹੋਏ ਅਤੇ ਉਨ੍ਹਾਂ ਵੱਲੋ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਾਲੀਆ ਸਾਜਿਸਾਂ ਨੂੰ ਅਸਫਲ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਫਿਰਕੂ ਜਮਾਤਾਂ ਦੇ ਆਦੇਸ਼ਾਂ ਉਤੇ ਪੰਜਾਬ ਦੇ ਮਾਹੌਲ ਨੂੰ ਹਰ ਤਰਫ ਗੰਧਲਾ ਕਰਨ ਵਿਚ ਲੱਗੇ ਹੋਏ ਹਨ । ਸਾਡੀ ਬੋਲੀ, ਭਾਸ਼ਾਂ, ਵਿਰਸੇ-ਵਿਰਾਸਤ, ਸੱਭਿਆਚਾਰ ਇਥੋ ਤੱਕ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਉਤੇ ਚੱਲਣ ਦਾ ਆਦੇਸ ਦਿੱਤਾ ਹੈ ਉਸ ਨੂੰ ਵੀ ਇਹ ਡੂੰਘੀਆ ਸੱਟਾਂ ਮਾਰਨ ਦੀਆਂ ਸਾਜਿਸਾਂ ਰਚਦੇ ਆ ਰਹੇ ਹਨ ਜੋ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਭਾਵੇ ਹਕੂਮਤੀ ਪੱਧਰ ਤੇ ਅਸਫਲ ਹੀ ਸਾਬਤ ਹੋਈ ਹੈ ਪਰ ਇਨ੍ਹਾਂ ਦੇ 92 ਗੂੰਗੇ ਐਮ.ਐਲ.ਏ ਜੋ ਪੰਜਾਬ ਨਾਲ ਉਪਰੋਕਤ ਚੰਡਾਲ ਚੌਕੜੀ ਵੱਲੋ ਵਿਤਕਰੇ, ਜ਼ਬਰ ਜੁਲਮ, ਧੱਕੇਸਾਹੀ ਅਤੇ ਗੈਰ ਕਾਨੂੰਨੀ ਅਮਲ ਕੀਤੇ ਜਾ ਰਹੇ ਹਨ ਉਸ ਉਤੇ ਆਪਣੇ ਸਿਆਸੀ ਸਵਾਰਥੀ ਹਿੱਤਾ ਅਧੀਨ ਆਪਣੀਆ ਜੁਬਾਨਾਂ ਨੂੰ ਜਿੰਦਰੇ ਲਗਾਕੇ ਬੈਠੇ ਹਨ ਅਤੇ ਇਨ੍ਹਾਂ ਦੇ ਉਪਰੋਕਤ ਆਕਾ ਕੇਵਲ ਸਾਡੇ ਹਰ ਤਰ੍ਹਾਂ ਦੇ ਧਨ ਦੌਲਤਾਂ ਦੇ ਭੰਡਾਰਾਂ ਨੂੰ ਹੀ ਨਹੀ ਲੁੱਟ ਰਹੇ ਬਲਕਿ ਸਾਡੇ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਵੀ ਦਾਗੀ ਕਰ ਰਹੇ ਹਨ ਅਤੇ ਹੁਣ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾ ਨੂੰ ਕੁੱਚਲਕੇ ਪੰਜਾਬ ਦੀ ਹਕੂਮਤ ਉਤੇ ਇਹ ਹਿੰਦੂਤਵ ਸੋਚ ਵਾਲੇ ਕਬਜੇ ਕਰਨ ਦੀਆਂ ਵਿਊਤਾ ਬਣਾ ਰਹੇ ਹਨ । ਇਸ ਗੰਭੀਰ ਵਿਸੇ ਉਤੇ ਕੇਵਲ ਪੰਜਾਬੀਆ ਤੇ ਸਿੱਖ ਕੌਮ ਨੂੰ ਹੀ ਸੰਜੀਦਗੀ ਨਾਲ ਲੈਦੇ ਹੋਏ ਅਮਲ ਨਹੀ ਕਰਨੇ ਬਣਦੇ ਬਲਕਿ ਜਿਨ੍ਹਾਂ 92 ਵਿਧਾਨਕਾਰਾਂ ਨੂੰ ਪੰਜਾਬ ਸੂਬੇ ਤੇ ਪੰਜਾਬੀਆ ਦੀ ਬਿਹਤਰੀ ਲਈ ਇਥੋ ਦੇ ਨਿਵਾਸੀਆ ਨੇ ਚੁਣਕੇ ਭੇਜਿਆ ਹੈ, ਹੁਣ ਉਨ੍ਹਾਂ ਨੂੰ ਆਪਣੀ ਆਤਮਾ ਦੀ ਆਵਾਜ ਨੂੰ ਸੁਣਦੇ ਹੋਏ ਪੰਜਾਬੀਆ ਤੇ ਸਿੱਖ ਕੌਮ ਦੇ ਹੱਕ ਵਿਚ ਡੱਟਕੇ ਖੜ੍ਹ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਆਰ.ਐਸ.ਐਸ ਦਾ ਕੇਜਰੀਵਾਲ, ਸਿਸੋਦੀਆ, ਰਾਘਵ ਚੱਢਾ, ਸੰਜੇ ਸਿੰਘ ਅਤੇ ਕ੍ਰਿਸ਼ਨ ਕੁਮਾਰ ਦਾ ਚੇਲਾ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸਾਂ ਦੀ ਪਵਿੱਤਰ ਧਰਤੀ ਨੂੰ ਗੰਧਲਾ ਨਾ ਕਰ ਸਕੇ ਅਤੇ ਸਾਡੀ ਆਉਣ ਵਾਲੇ ਸਮੇ ਵਿਚ ਬਣਨ ਜਾ ਰਹੇ ਖਾਲਸਾ ਰਾਜ ਦੇ ਉੱਚੇ ਸੁੱਚੇ ਸਿਧਾਤਾਂ ਤੇ ਸੋਚ ਨੂੰ ਠੇਸ ਨਾ ਪਹੁੰਚਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਭਾਵੇ ਉਹ ਕਿਸੇ ਵੀ ਸਿਆਸੀ, ਸਮਾਜਿਕ, ਧਾਰਮਿਕ ਜਮਾਤ ਨਾਲ ਕਿਉ ਨਾ ਸੰਬੰਧਤ ਹੋਣ ਉਹ ਪੰਜਾਬ ਦੇ ਵੱਡੇਰੇ ਹਿੱਤਾ ਅਤੇ ਗੁਰੂ ਸਾਹਿਬਾਨ ਵੱਲੋ ਸਰਬੱਤ ਦੇ ਭਲੇ ਵਾਲੇ ਸੰਦੇਸ ਨੂੰ ਮੁੱਖ ਰੱਖਕੇ ਇਨ੍ਹਾਂ ਸਿਆਸਤਦਾਨਾਂ ਤੇ ਜਮਾਤਾਂ ਨੂੰ ਪੰਜਾਬ ਦੀ ਹਕੂਮਤ ਤੋ ਦੂਰ ਕਰਨ ਦੇ ਫਰਜ ਨਿਭਾਉਣ ਅਤੇ ਪੰਜਾਬ ਨੂੰ ਕੌਮਾਂਤਰੀ ਲੀਹਾਂ ਤੇ ਅੱਗੇ ਵੱਧਣ ਵਿਚ ਯੋਗਦਾਨ ਪਾਉਣ ਤਾਂ ਇਹ ਸਾਡੇ ਸਾਰਿਆ ਲਈ ਬਿਹਤਰ ਹੋਵੇਗਾ ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News

Leave a Reply

Your email address will not be published. Required fields are marked *