ਕੈਨੇਡਾ ’ਚ ਭਾਰਤੀ ਫਿਲਮਾਂ ’ਤੇ ਰੋਕ !

ਓਕਵਿਲ ਦੇ ਸਿਨੇਮਾ ’ਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਰੋਕਣੀ ਪਈ ਹੈ, ਕਿਉਂਕਿ ਇੱਥੇ ਇੱਕ ਹਫ਼ਤੇ ਵਿੱਚ ਦੋ ਹਿੰਸਕ ਹਮਲੇ ਹੋਏ ਹਨ। Film.ca Cinemas ’ਤੇ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ, ਜਦੋਂ ਥੀਏਟਰ ਨੂੰ ਅੱਗ ਲਗਾਈ ਗਈ। ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ, ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ’ਤੇ ਗੋਲੀਆਂ ਚਲਾਈਆਂ ਗਈਆਂ।ਹੈਲਟਨ ਰੀਜਨਲ ਪੁਲੀਸ ਦੇ ਮੁਤਾਬਕ, 25 ਸਤੰਬਰ ਨੂੰ ਸਵੇਰੇ 5:20 ਵਜੇ ਦੋ ਸ਼ਖ਼ਸ ਥੀਏਟਰ ਦੇ ਬਾਹਰ ਆਏ, ਜਿੱਥੇ ਉਨ੍ਹਾਂ ਨੇ ਅੱਗ ਲੱਗਣ ਵਾਲਾ ਪਦਾਰਥ ਛਿੜਕਿਆ ਅਤੇ ਅੱਗ ਲਾਈ। ਇਸ ਘਟਨਾ ਵਿੱਚ ਥੋੜਾ ਬਹੁਤ ਨੁਕਸਾਨ ਹੋਇਆ ਪਰ ਅੱਗ ਫੈਲਣ ਤੋਂ ਪਹਿਲਾਂ ਹੀ ਬੁਝਾ ਦਿੱਤੀ ਗਈ।ਦੂਜਾ ਹਮਲਾ 2 ਅਕਤੂਬਰ ਨੂੰ ਸਵੇਰੇ 1:50 ਵਜੇ ਵਾਪਰਿਆ, ਜਦੋਂ ਇੱਕ ਸ਼ਖ਼ਸ ਨੇ ਥੀਏਟਰ ਦੀ ਅੱਗੇ ਵਾਲੀ ਇਮਾਰਤ ’ਤੇ ਕਈ ਗੋਲੀਆਂ ਚਲਾਈਆਂ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਪਹਿਚਾਣ ਦਿੰਦੇ ਹੋਏ ਦੱਸਿਆ ਕਿ ਸਖ਼ਸ ਕਾਲੀ ਪਹਿਰਾਵੇ ’ਚ ਸੀ ਅਤੇ ਮੂੰਹ ਢੱਕਿਆ ਹੋਇਆ ਸੀ। ਦੋਵੇਂ ਹਮਲਿਆਂ ਟਾਰਗੇਟ ਹਮਲੇ ਦੱਸਿਆ ਜਾ ਰਿਹਾ ਸੀ ਪਰ ਅਜੇ ਤੱਕ ਕਾਰਨ ਪੱਕਾ ਨਹੀਂ ਹੋਇਆ।

ਫਿਲਮਾਂ ਦੀ ਸਕਰੀਨਿੰਗ ਰੱਦ:

ਪਹਿਲਾਂ ਥੀਏਟਰ ਦੇ ਸੀ.ਈ.ਓ. Jeff Knoll ਨੇ ਕਿਹਾ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਭਾਰਤੀ ਫਿਲਮਾਂ ਦਿਖਾਉਣ ਜਾਰੀ ਰੱਖਣਗੇ ਪਰ 3 ਅਕਤੂਬਰ ਨੂੰ ਇਕ ਹੋਰ ਬਿਆਨ ਵਿੱਚ ਥੀਏਟਰ ਨੇ ਦੱਸਿਆ ਕਿ ਉਹ ‘Kantara: A Legend Chapter 1’ ਅਤੇ ‘They Call Him OG’ ਫਿਲਮਾਂ ਨੂੰ ਰੋਕ ਰਹੇ ਹਨ। ਉਨ੍ਹਾਂ ਨੇ ਕਿਹਾ, “ ਸਾਡੇ ਕੋਲ ਇਹ ਸਬੂਤ ਹਨ ਕਿ ਸਾਊਥ ਏਸ਼ੀਆਈ ਫਿਲਮਾਂ ਦਿਖਾਉਣ ਨਾਲ ਇਹ ਹਮਲੇ ਹੋ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਧਮਕੀਆਂ ਸਾਹਮਣੇ ਝੁਕੀਏ ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ।”ਹੁਣ ਥੀਏਟਰ ਦੀ ਵੈੱਬਸਾਈਟ ’ਤੇ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਈ ਜਾ ਰਹੀ। ਓਕਵਿਲ ਵਾਲੇ ਹਮਲਿਆਂ ਦੇ ਬਾਅਦ, ਯਾਰਕ ਸਿਨੇਮਾ (York Cinemas) ਨੇ ਵੀ ਕਿਹਾ ਕਿ ਉਹ ਹੁਣ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਵੇਗਾ।ਉਨ੍ਹਾਂ ਨੇ ਕਿਹਾ,“ ਹਾਲੀਆ ਹਮਲਿਆਂ ਕਾਰਨ, ਅਸੀਂ ਸਾਰੇ ਭਾਰਤੀ ਸਿਨੇਮਾ ਰੋਕ ਰਹੇ ਹਾਂ। ਇਹ ਫੈਸਲਾ ਸਾਡੇ ਕਰਮਚਾਰੀਆਂ ਅਤੇ ਮਹਿਮਾਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਹ ਲੋਕ ਜੋ ਪਹਿਲਾਂ ਹੀ ਟਿਕਟਾਂ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ।”

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News

Leave a Reply

Your email address will not be published. Required fields are marked *