ਕੈਨੇਡਾ: ਸਰੀ ਪੁਲੀਸ ਵੱਲੋਂ ਫਿਰੌਤੀ ਤੇ ਗੋਲੀਬਾਰੀ ਮਾਮਲੇ ’ਚ ਪੰਜ ਭਾਰਤੀ ਗ੍ਰਿਫ਼ਤਾਰ

ਸਰੀ ਪੁਲੀਸ ਨੇ ਫਿਰੌਤੀ ਤੇ ਗੋਲੀਬਾਰੀ ਨਾਲ ਜੁੜੇ ਦੋ ਮਾਮਲਿਆਂ ਵਿੱਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਇਨ੍ਹਾਂ ਉੱਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਹਨ ਜਦੋਂਕਿ ਫਿਰੌਤੀ ਦੇ ਦੋਸ਼ ਹੋਰ ਪੁੱਛਗਿੱਛ ਅਤੇ ਸਬੂਤ ਇਕੱਤਰ ਕਰਨ ਮਗਰੋਂ ਆਇਦ ਕੀਤੇ ਜਾਣਗੇ। ਮੁਲਜ਼ਮਾਂ ਵੱਲੋਂ ਇਸੇ ਸਾਲ 27 ਮਾਰਚ ਨੂੰ ਸਰੀ ਵਿੱਚ 89 ਐਵੇਨਿਊ ਅਤੇ 133 ਸਟਰੀਟ ਸਥਿਤ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਸੀ, ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਜਿਸ ਘਰ ’ਤੇ ਗੋਲੀਆਂ ਚੱਲੀਆਂ, ਉਸ ਦੇ ਮਾਲਕ ਤੋਂ ਫੋਨ ਰਾਹੀਂ ਫਿਰੌਤੀ ਦੀ ਵੱਡੀ ਰਕਮ ਮੰਗੀ ਗਈ ਸੀ। ਮਾਲਕ ਨੇ ਫਿਰੌਤੀ ਦੇਣ ਤੋਂ ਨਾਂਹ ਕੀਤੀ ਤਾਂ ਗਰੋਹ ਵੱਲੋਂ ਉਸ ਨੂੰ ਡਰਾਉਣ ਲਈ ਗੋਲੀਬਾਰੀ ਕੀਤੀ ਗਈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਗਿੱਡਾ (23), ਨਿਰਮਾਣਜੀਤ ਚੀਮਾ (20) ਤੇ ਅਰੁਣਦੀਪ ਸਿੰਘ (26) ਵਜੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਇਨ੍ਹਾਂ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਹਫਤੇ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ।ਪੁਲੀਸ ਬੁਲਾਰੇ ਹੌਟਨ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਗੋਲੀਬਾਰੀ ਤੇ ਫਿਰੌਤੀ ਮਾਮਲੇ ਦੀ ਹੁਣ ਤੱਕ ਕੀਤੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਅਧਾਰ ’ਤੇ ਅਭੀਜੀਤ ਕਿੰਗਰਾ (26) ਤੇ ਵਿਕਰਮ ਸ਼ਰਮਾ (24) ਉੱਤੇ ਫਿਰੌਤੀ ਅਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਪਰ ਜਾਂਚ ਅਜੇ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਮੁਲਜ਼ਮਾਂ ਦੀ ਹੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਹੋ ਸਕਦੀ ਹੈ ਤੇ ਉਸੇ ਅਨੁਸਾਰ ਉਨ੍ਹਾਂ ’ਤੇ ਹੋਰ ਦੋਸ਼ ਆਇਦ ਕੀਤੇ ਜਾਣਗੇ।ਪੁਲੀਸ ਬੁਲਾਰੇ ਨੇ ਦੱਸਿਆ ਕਿ ਅਭੀਜੀਤ ਕਿੰਗਰਾ ਅਪਰਾਧੀ ਸੁਭਾਅ ਵਾਲਾ ਹੈ ਤੇ ਉਸ ਨੂੰ ਇੰਜ ਦੇ ਮਾਮਲਿਆਂ ਵਿੱਚ ਕੈਦ ਵੀ ਹੋ ਚੁੱਕੀ ਹੈ। ਸੁਣਵਾਈ ਕਰ ਰਹੇ ਜੱਜ ਕਿੰਗਰਾ ਬਾਰੇ ਟਿੱਪਣੀ ਕਰ ਚੁੱਕੇ ਹਨ ਕਿ ਉਹ ਲਾਰੈਂਸ ਬਿਸ਼ਨੋਈ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ। ਟਾਸਕ ਫੋਰਸ ਵਲੋਂ ਹਰਮਨਜੋਤ ਬਰਾੜ (25) ਤੇ ਹਰਦਿਲਪ੍ਰੀਤ ਸਿੰਘ (23) ਉੱਤੇ ਵੀ ਫਿਰੌਤੀ ਅਤੇ ਗੋਲੀਬਾਰੀ ਦੇ ਦੋਸ਼ ਲਗਾਏ ਗਏ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸਰੀ ਸ਼ਹਿਰ ਵਿੱਚ ਫਿਰੌਤੀ ਦੇ 56 ਅਤੇ ਗੋਲੀਬਾਰੀ ਦੇ 31 ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਦੋਸ਼ੀ ਕਟਿਹਰੇ ਵਿੱਚ ਖੜੇ ਕੀਤੇ ਜਾਣਗੇ। ਉੱਧਰ ਪੁਲੀਸ ਦੇ ਦਾਅਵਿਆਂ ਦੇ ਉਲਟ ਅੱਜ ਵੀ ਸਕਾਈ ਟਰੇਨ ਸਟੇਸ਼ਨ ਕੋਲ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਪਰ ਕੋਈ ਜ਼ਖ਼ਮੀ ਨਹੀਂ ਹੋਇਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ

Read More »

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ

Read More »
ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ
12Mar

ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ

ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਜ਼ਰਾਈਲ ਅਤੇ…

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼
12Mar

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ…

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ
12Mar

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ ਲਈ ਨਵੀਂ ਪੰਜ ਸਾਲਾ ਯੋਜਨਾ,…

Leave a Reply

Your email address will not be published. Required fields are marked *