ਜਥੇਦਾਰ ਗੜਗੱਜ ਅੱਜ ਸੌਂਦ ਤੇ ਦਿੱਲੀ ਕਮੇਟੀ ਦਾ ਪੱਖ ਸੁਣਨਗੇ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਲਕੇ 5 ਜਨਵਰੀ ਨੂੰ ਵੱਖ-ਵੱਖ ਮਾਮਲਿਆਂ ਵਿੱਚ ਤਲਬ ਕੀਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦਾ ਪੱਖ ਸੁਣਨਗੇ। ਸਕੱਤਰੇਤ ਨੇ ਸਪੱਸ਼ਟ ਕੀਤਾ ਕਿ ਪੰਜ ਸਿੰਘ ਸਾਹਿਬਾਨ ਦੀ ਰਸਮੀ ਇਕੱਤਰਤਾ ਨਹੀਂ ਹੋਵੇਗੀ, ਸਗੋਂ ਜਥੇਦਾਰ ਗੜਗੱਜ ਇਕੱਲੇ ਹੀ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਗੇ, ਜਿਸ ਮਗਰੋਂ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। 28 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਨ੍ਹਾਂ ਸਾਰਿਆਂ ਨੂੰ 5 ਜਨਵਰੀ ਲਈ ਤਲਬ ਕੀਤਾ ਗਿਆ ਸੀ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਮੁਤਾਬਕ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਕੋਲੋਂ ਆਨੰਦਪੁਰ ਸਾਹਿਬ ਵਿੱਚ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਲਾਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾ ਅਤੇ ਭਾਵਨਾਵਾਂ ਖ਼ਿਲਾਫ਼ ਪੇਸ਼ਕਾਰੀ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਸੌਂਦ ਨੇ ਪਹਿਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਕਰਕੇ ਸਮਾਂ ਮੰਗਿਆ ਸੀ, ਜਿਸ ’ਤੇ ਉਨ੍ਹਾਂ ਨੂੰ 5 ਜਨਵਰੀ ਨੂੰ ਸਵੇਰੇ 10 ਵਜੇ ਲਿਖਤੀ ਜਵਾਬ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਸੀ।

ਦਿੱਲੀ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ 25 ਅਕਤੂਬਰ ਨੂੰ ਵਿਸ਼ੇਸ਼ ਇਜਲਾਸ ਬੁਲਾਉਣ ਦੇ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ। ਇਸੇ ਤਰ੍ਹਾਂ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ ਅੰਮ੍ਰਿਤਧਾਰੀ ਅਤੇ ਗੈ਼ਰ-ਅੰਮ੍ਰਿਤਧਾਰੀ ਮੈਂਬਰਾਂ ਦੀ ਸਪੱਸ਼ਟ ਸੂਚੀ ਲੈ ਕੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਪਹਿਲਾਂ ਭੇਜੀ ਜਾਣਕਾਰੀ ਅਸਪੱਸ਼ਟ ਸੀ ਅਤੇ ਕਈ ਵਾਰ ਸਮਾਂ ਦੇਣ ਦੇ ਬਾਵਜੂਦ ਸਹੀ ਜਵਾਬ ਨਹੀਂ ਦਿੱਤਾ ਗਿਆ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ

Read More »

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ

Read More »

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com

Read More »
ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ
10Aug

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਜਿੱਥੇ ਇੱਕ ਪਾਸੇ ਬਿਨਾਂ ਏਥੇਨਾਲ…

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?
10Aug

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ ਦੇ ਮੈਂਬਰਾਂ ਦੁਆਰਾ ਯਾਤਰੀਆਂ ਤੋਂ…

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ
10Aug

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com ਦੀ ਇੱਕ ਰਿਪੋਰਟ ਦੇ ਅਨੁਸਾਰ,…

More News