ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਐੱਚ-1ਬੀ ਧੋਖਾਧੜੀ ਦੀ ਵੱਡੀ ਜਾਂਚ, ਦਰਜਨਾਂ ਲੋਕਾਂ ਨੂੰ ਜਾਰੀ ਕੀਤੇ ਸੰਮਨ

ਆਈਏਐੱਨਐੱਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਅਤੇ ਪੀਈਆਰਐੱਮ ਰੁਜ਼ਗਾਰ ਵੀਜ਼ਾ ਨਾਲ ਜੁੜੀ ਕਥਿਤ ਧੋਖਾਧੜੀ ਦੀ ਆਪਣੀ ਪਹਿਲੀ ਵੱਡੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਿਰਤ ਵਿਭਾਗ ਨੇ ਕਿਹਾ ਹੈ ਕਿ ਜਾਂਚਕਰਤਾ ਕਿਰਤੀਆਂ ਦੀ ਤਸਕਰੀ ਅਤੇ ਵਿਦੇਸ਼ੀ ਕਾਮਗਾਰ ਪ੍ਰੋਗਰਾਮਾਂ ਦੇ ਦੁਰਉਪਯੋਗ ਦੀ ਵਿਆਪਕ ਜਾਂਚ ਤਹਿਤ ਪਹਿਲਾਂ ਹੀ ਦਰਜਨਾਂ ਸੰਮਨ ਜਾਰੀ ਕਰ ਚੁੱਕੇ ਹਨ। ਇਕ ਸੰਘੀ ਕਿਰਤ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਦਾਇਰੇ ਵਿਚ ਆਈਟੀ ਕੰਪਨੀ ‘ਕਾਗਨੀਜੈਂਟ’ ਵੀ ਸ਼ਾਮਲ ਹੈ। ਕਿਰਤ ਵਿਭਾਗ ਦੇ ਇੰਸਪੈਕਟਰ ਜਨਰਲ ਐਂਥਨੀ ਡੀ’ਐਸਪੋਜ਼ੀਟੋ ਨੇ ਦੱਸਿਆ ਕਿ ਇਹ ਜਾਂਚ ਵਿਦੇਸ਼ੀ ਕਿਰਤੀਆਂ ਨਾਲ ਜੁੜੀ ਧੋਖਾਧੜੀ ਖ਼ਿਲਾਫ਼ ਇੰਸਪੈਕਟਰ ਜਨਰਲ ਦੇ ਦਫ਼ਤਰ ਦੁਆਰਾ ਹੁਣ ਤੱਕ ਕੀਤੀਆਂ ਗਈਆਂ ਸਭ ਤੋਂ ਸਖ਼ਤ ਕਾਰਵਾਈਆਂ ਵਿੱਚੋਂ ਇਕ ਹੋਵੇਗੀ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਾਂਚਕਰਤਾ ਟਰੰਪ ਪ੍ਰਸ਼ਾਸਨ ਅਤੇ ਉਪ ਰਾਸ਼ਟਰਪਤੀ ਜੇ ਡੀ ਵੇਂਸ ਦੀ ਅਗਵਾਈ ਵਾਲੇ ਧੋਖਾਧੜੀ ਉੱਤੇ ਕਾਰਜਬਲ ਦੇ ਸਹਿਯੋਗ ਨਾਲ ਹਰ ਸੁਰਾਗ ’ਤੇ ਕੰਮ ਕਰਨਗੇ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਕਾਮਗਾਰ ਪ੍ਰੋਗਰਾਮਾਂ ਨਾਲ ਜੁੜੀ ਧੋਖਾਧੜੀ ਵੱਡੇ ਅਪਰਾਧਕ ਨੈੱਟਵਰਕ ਨਾਲ ਜੁੜੀ ਹੋਈ ਹੈ। ਇਸ ਲਈ ਇਹ ਧੋਖਾਧੜੀ ਹਿੰਸਕ ਅਪਰਾਧਾਂ ਨੂੰ ਵਧਾਉਂਦੀ ਹੈ।ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਅਤੇ ਵਧੇਰੇ ਕਿਫ਼ਾਇਤੀ ਬਣਾਉਣ ਲਈ ਇਹ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਇਹ ਸਿਰਫ਼ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਮਾਮਲਾ ਨਹੀਂ ਹੈ। ਇਹ ਉਹ ਲੋਕ ਹਨ ਜੋ ਸਿਹਤ ਕੇਂਦਰਾਂ ਅਤੇ ਡਾਕਟਰਾਂ ਦੇ ਕਲੀਨਿਕਾਂ ਵਿਚ ਕੰਮ ਕਰ ਰਹੇ ਹਨ ਅਤੇ ਅਸਲ ਵਿਚ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ। ਜਾਂਚਕਰਤਾ ਪੂਰੇ ਅਮਰੀਕਾ ਵਿਚ ਫੈਕਟਰੀਆਂ, ਬੰਦਰਗਾਹਾਂ, ਹਸਪਤਾਲਾਂ ਅਤੇ ਨਰਸਿੰਗ ਕੇਂਦਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨਗੇ। ਧੋਖਾਧੜੀ ਕਰਨ ਵਾਲਿਆਂ ਨੂੰ ਫੜਿਆ ਜਾਵੇਗਾ। ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ। ਯਾਦ ਰਹੇ ਕਿ ਐੱਚ-1ਬੀ ਲਾਭਪਾਤਰੀਆਂ ਵਿਚ ਸਭ ਤੋਂ ਵੱਡਾ ਹਿੱਸਾ ਲਗਾਤਾਰ ਭਾਰਤੀ ਨਾਗਰਿਕਾਂ ਦਾ ਰਿਹਾ ਹੈ।

ਐੱਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਬਿਨੈਕਾਰਾਂ ਲਈ 10 ਜੁਲਾਈ ਤੋਂ ਨਵੇਂ ਹਸਤਾਖ਼ਰ ਨਿਯਮ

ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) 10 ਜੁਲਾਈ ਤੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਅਤੇ ਗ੍ਰੀਨ ਕਾਰਡ ਅਰਜ਼ੀਆਂ ਸਮੇਤ ਇਮੀਗ੍ਰੇਸ਼ਨ ਲਾਭ ਅਰਜ਼ਾਂ (ਇਮੀਗ੍ਰੇਸ਼ਨ ਬੈਨੀਫਿਟ ਰਿਕਵੈਸਟ) ’ਤੇ ਹਸਤਾਖ਼ਰ ਕਰਨ ਦੇ ਤਰੀਕਿਆਂ ਬਾਰੇ ਨਵੇਂ ਨਿਯਮ ਲਾਗੂ ਕਰੇਗੀ। ਉਸ ਨੇ ਇਕ ਬਿਆਨ ਵਿਚ ਕਿਹਾ, ਇਮੀਗ੍ਰੇਸ਼ਨ ਲਾਭ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣ ਅਤੇ ਲਾਭ ਮੰਗਣ ਵਾਲਿਆਂ ਦੀ ਪਛਾਣ ਪ੍ਰਮਾਣਿਤ ਕਰਨ ਲਈ ਯੂਐੱਸਸੀਆਈਐੱਸ ਗ਼ਲਤ ਹਸਤਾਖ਼ਰ ਵਾਲੇ ਕਿਸੇ ਵੀ ਲਾਭ ਅਰਜ਼ੀ ਨੂੰ ਖ਼ਾਰਜ ਕਰ ਦਿੰਦਾ ਹੈ ਅਤੇ ਉਸ ਨੂੰ ਵਾਪਸ ਕਰ ਦਿੰਦਾ ਹੈ। ਯੂਐੱਸਸੀਆਈਐੱਸ ਗ਼ਲਤ ਹਸਤਾਖ਼ਰ ਨੂੰ ਸੁਧਾਰਨ ਦਾ ਮੌਕਾ ਨਹੀਂ ਦਿੰਦਾ। ਹਾਲਾਂਕਿ, ਬਿਨੈਕਾਰ ਸਹੀ ਹਸਤਾਖ਼ਰ ਨਾਲ ਲਾਭ ਅਰਜ਼ੀ ਫਿਰ ਦਾਖ਼ਲ ਕਰ ਸਕਦਾ ਹੈ, ਬਸ਼ਰਤੇ ਫਾਈਲਿੰਗ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹੋਣ, ਜਿਸ ਵਿਚ ਜ਼ਰੂਰੀ ਫੀਸ ਦਾ ਭੁਗਤਾਨ ਸ਼ਾਮਲ ਹੈ। ਯੂਐੱਸਸੀਆਈਐੱਸ ਦੁਬਾਰਾ ਦਾਖ਼ਲ ਕੀਤੀਆਂ ਲਾਭ ਅਪੀਲਾਂ ਨੂੰ ਸਵੀਕਾਰ ਕਰ ਸਕਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ

Read More »

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75

Read More »

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ

Read More »

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ ਜਾਵੇਗੀ। ਇਸ ’ਚ ਬਠਿੰਡਾ ਸਮੇਤ…

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ
23Aug

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75 ਦੇਸ਼ਾਂ ਦੇ ਨਾਗਰਿਕਾਂ ’ਤੇ ਲਗਾਏ…

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ
23Aug

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ ਆਪ੍ਰੇਸ਼ਨ ਸਿੰਧੂਰ ਵਿੱਚ ਬੁਰੀ ਤਰ੍ਹਾਂ…

More News