ਦੁਨੀਆ ਨੂੰ ਵੱਡੇ ਪੱਧਰ ’ਤੇ ਕਾਰਜ ਬਲ ਦੀ ਲੋੜ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਨੂੰ ਵੱਡੇ ਪੱਧਰ ’ਤੇ ਕਾਰਜਬਲ ਦੀ ਲੋੜ ਹੋਵੇਗੀ ਅਤੇ ਬੇਯਕੀਨੀ ਦੇ ਮਾਹੌਲ ਦੇ ਬਾਵਜੂਦ ਨਵੇਂ ਵਪਾਰ ਪ੍ਰਬੰਧ ਉਭਰ ਕੇ ਸਾਹਮਣੇ ਆਉਣਗੇ। ਜੈਸ਼ੰਕਰ ਨੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਪ੍ਰੋਗਰਾਮ ਦੌਰਾਨ ਆਲਮੀ ਗਿਣਤੀਆਂ-ਮਿਣਤੀਆਂ ’ਚ ਬਦਲਾਅ ਦਰਮਿਆਨ ਆਰਥਿਕ ਸਬੰਧਾਂ ’ਚ ਵਿਭਿੰਨਤਾ ਲਿਆਉਣ ਲਈ ਲਾਤੀਨੀ ਅਮਰੀਕਾ ਅਤੇ ਕੈਰੇਬਿਆਈ ਮੁਲਕਾਂ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਬਾਰੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ, ‘‘ਦੁਨੀਆ ’ਚ ਜਿਹੜਾ ਮਰਜ਼ੀ ਮਾਹੌਲ ਹੋਵੇ, ਵਪਾਰ ਆਪਣਾ ਰਾਹ ਬਣਾਉਂਦਾ ਰਹੇਗਾ। ਅਸੀਂ ਨਵੇਂ ਵਪਾਰ ਪ੍ਰਬੰਧ, ਤਕਨਾਲੋਜੀ, ਕੁਨੈਕਟੀਵਿਟੀ ਅਤੇ ਕੰਮ ਦੇ ਸਥਾਨ ਦੇ ਮਾਡਲ ਦੇਖਾਂਗੇ ਜੋ ਘੱਟ ਸਮੇਂ ’ਚ ਆਲਮੀ ਮਾਹੌਲ ਨੂੰ ਬਹੁਤ ਵੱਖਰਾ ਬਣਾ ਦੇਣਗੇ।’’ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਲਾਤਿਨ ਅਮਰੀਕਾ ਅਤੇ ਕੈਰੇਬਿਆਈ ਮੁਲਕਾਂ ਦੇ ਸੰਪਰਕ ’ਚ ਹੈ ਅਤੇ ਉਹ ‘ਵਪਾਰ ਤੇ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਦਾ ਟੀਚਾ ਰਖਦਾ ਹੈ।’ ਉਨ੍ਹਾਂ ਕਿਹਾ ਕਿ ਆਰਥਿਕ ਅਤੇ ਸਮਾਜਿਕ ਪ੍ਰਗਤੀ ਨੂੰ ਹੱਲਾਸ਼ੇਰੀ ਦੇਣਾ ਅਤੇ ਸਮੂਹਿਕ ਆਤਮ-ਨਿਰਭਰਤਾ ਹਾਸਲ ਕਰਨਾ ਹੈ ਨਾ ਕਿ ਵਿਕਸਤ ਮੁਲਕਾਂ ’ਤੇ ਨਿਰਭਰ ਰਹਿਣਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਆਲਮੀ ਦੱਖਣ ਦੇ ਸਹਿਯੋਗ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਜੈਸ਼ੰਕਰ ਦੀ ਇਹ ਟਿੱਪਣੀ ਅਮਰੀਕਾ ਦੇ ਐੱਚ-1ਬੀ ਵੀਜ਼ਾ ਫੀਸ ਵਧਾ ਕੇ ਸਾਲਾਨਾ ਇਕ ਲੱਖ ਡਾਲਰ ਕੀਤੇ ਜਾਣ ਅਤੇ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਵਸਤਾਂ ’ਤੇ ਵਾਧੂ ਟੈਰਿਫ ਲਗਾਏ ਜਾਣ ਦਰਮਿਆਨ ਆਈ ਹੈ। ਐੱਚ-1ਬੀ ਵੀਜ਼ਾਧਾਰਕਾਂ ’ਚ ਭਾਰਤੀ ਮਾਹਿਰਾਂ ਦੀ ਹਿੱਸੇਦਾਰੀ ਲਗਭਗ 71 ਫ਼ੀਸਦੀ (2.8 ਲੱਖ ਤੋਂ ਵੱਧ) ਅਤੇ ਚੀਨੀ ਮਾਹਿਰਾਂ ਦੀ ਹਿੱਸੇਦਾਰੀ ਕਰੀਬ 11.7 ਫ਼ੀਸਦ (46,600) ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਰੱਖਿਆ ਅਤੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ,‘‘ਅਤਿਵਾਦ ਲਈ ਜ਼ੀਰੋ ਸਹਿਣਸ਼ੀਲਤਾ, ਸਾਡੀਆਂ ਸਰਹੱਦਾਂ ਦੀ ਮਜ਼ਬੂਤ ​​ਸੁਰੱਖਿਆ, ਵੱਖ-ਵੱਖ ਦੇਸ਼ਾਂ ਨਾਲ ਭਾਈਵਾਲੀ ਅਤੇ ਵਿਦੇਸ਼ਾਂ ਵਿੱਚ ਸਾਡੇ ਭਾਈਚਾਰਿਆਂ ਦੀ ਸਹਾਇਤਾ ਕਰਨਾ ਮੁੱਖ ਮਕਸਦ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਆਪਣੀ ਮਰਜ਼ੀ ਨਾਲ ਫੈਸਲਾ ਲਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਮਕਾਲੀ ਵਿਸ਼ਵ ਵਿਚ ਤਿੰਨ ਪ੍ਰਮੁੱਖ ਸਿਧਾਂਤਾਂ ‘ਸਵੈ-ਨਿਰਭਰਤਾ’, ‘ਸਵੈ-ਰੱਖਿਆ’ ਤੇ ‘ਸਵੈ-ਵਿਸ਼ਵਾਸ’ ਨਾਲ ਅੱਗੇ ਵਧ ਰਿਹਾ ਹੈ। ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਆਖੀਆਂ। ਉਨ੍ਹਾਂ ਆਲਮੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਵੇਂ ਇਹ ਮੈਨੂਫੈਕਚਰਿੰਗ ਖੇਤਰ ਹੋਵੇ, ਪੁਲਾੜ ਪ੍ਰੋਗਰਾਮ, ਫਾਰਮਾਸਿਊਟੀਕਲ ਉਤਪਾਦਨ, ਜਾਂ ਡਿਜੀਟਲ ਐਪਲੀਕੇਸ਼ਨਾਂ ਹੋਣ, ਅਸੀਂ ਪਹਿਲਾਂ ਹੀ ਨਤੀਜੇ ਦੇਖ ਰਹੇ ਹਾਂ। ਭਾਰਤ ਵਿੱਚ ਨਿਰਮਾਣ ਅਤੇ ਨਵੀਨਤਾ ਦਾ ਲਾਭ ਪੂਰੀ ਦੁਨੀਆ ਨੂੰ ਮਿਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਆਲਮੀ ਦੱਖਣ ਦੀ ਆਵਾਜ਼ ਬਣੇਗਾ। ਜੈਸ਼ੰਕਰ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਜੰਗਾਂ ਦੇ ਸਬੰਧ ’ਚ ਕਿਹਾ, ‘‘ਸਾਡੇ ਵਿੱਚੋਂ ਹਰੇਕ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਹੈ। ਟਕਰਾਅ ਦੇ ਮਾਮਲੇ, ਖਾਸ ਕਰਕੇ ਯੂਕਰੇਨ ਅਤੇ ਗਾਜ਼ਾ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਾ ਹੋਣ ਵਾਲੇ ਦੇਸ਼ਾਂ ਨੇ ਵੀ ਟਕਰਾਅ ਦਾ ਅਸਰ ਮਹਿਸੂਸ ਕੀਤਾ ਹੈ।’’

ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਸਾਰੀਆਂ ਧਿਰਾਂ ਨਾਲ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਹੱਲ ਲੱਭਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਸ਼ਮਣੀ ਖਤਮ ਕਰਨ ਦਾ ਸੱਦਾ ਦਿੰਦਾ ਹੈ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਵਾਲੀ ਕਿਸੇ ਵੀ ਪਹਿਲ ਦੀ ਹਮਾਇਤ ਕਰੇਗਾ। ਉਨ੍ਹਾਂ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਦੇ ਮਾਮਲੇ ’ਚ ਕਿਹਾ ਕਿ ਕਿਸੇ ਖਾਸ ਬਾਜ਼ਾਰ ’ਤੇ ਨਿਰਭਰਤਾ ਤੋਂ ਬਚਣਾ ਬਹੁਤ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। 

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News

Leave a Reply

Your email address will not be published. Required fields are marked *