ਬੈਂਕ ਧੋਖਾਧੜੀ ਮਾਮਲਾ: ਈਡੀ ਵੱਲੋਂ ਲੰਡਨ ਦੇ ਬਕਿੰਘਮ ਪੈਲੇਸ ਨੇੜੇ ਜਾਇਦਾਦ ਕੁਰਕ

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਟੈਕਸਟਾਈਲ ਖੇਤਰ ਦੀ ਪ੍ਰਮੁੱਖ ਕੰਪਨੀ ਐੱਸ ਕੁਮਾਰਸ ਨੇਸ਼ਨਵਾਈਡ ਲਿਮਟਿਡ ਅਤੇ ਇਸ ਦੇ ਸਾਬਕਾ ਸੀਐੱਮਡੀ ਨਿਤਿਨ ਕਸਲੀਵਾਲ ਵਿਰੁੱਧ ਮਨੀ ਲਾਂਡਰਿੰਗ ਅਤੇ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਲੰਡਨ ਦੇ ਬਕਿੰਘਮ ਪੈਲੇਸ ਨੇੜੇ 150 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜਾਰੀ ਕੀਤੇ ਗਏ ਅੰਤਰਿਮ ਹੁਕਮਾਂ ਰਾਹੀਂ ਕੀਤੀ ਗਈ ਹੈ। ਨਿਤਿਨ ਕਸਲੀਵਾਲ ’ਤੇ ਭਾਰਤੀ ਬੈਂਕਾਂ ਦੇ ਕੰਸੋਰਟੀਅਮ ਨਾਲ 1,400 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਈਡੀ ਅਨੁਸਾਰ, ਕਸਲੀਵਾਲ ਨੇ ਵਿਦੇਸ਼ੀ ਨਿਵੇਸ਼ ਦੇ ਨਾਂ ‘ਤੇ ਫੰਡਾਂ ਦੀ ਹੇਰਾਫੇਰੀ ਕੀਤੀ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼, ਜਰਸੀ ਅਤੇ ਸਵਿਟਜ਼ਰਲੈਂਡ ਵਰਗੇ ਟੈਕਸ ਹੈਵਨ ਦੇਸ਼ਾਂ ਵਿੱਚ ਨਿੱਜੀ ਟਰੱਸਟਾਂ ਦਾ ਇੱਕ ਗੁੰਝਲਦਾਰ ਜਾਲ ਬਣਾ ਕੇ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ‘ਕੈਥਰੀਨ ਟਰੱਸਟ’ ਰਾਹੀਂ ਲੰਡਨ ਸਥਿਤ ਇਸ ਮਹਿੰਗੀ ਜਾਇਦਾਦ ‘ਤੇ ਕੰਟਰੋਲ ਰੱਖਿਆ ਗਿਆ ਸੀ।

ਏਜੰਸੀ ਨੇ 23 ਦਸੰਬਰ ਨੂੰ ਇਸ ਮਾਮਲੇ ਵਿੱਚ ਛਾਪੇਮਾਰੀ ਕਰਕੇ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਾਂ ਵੀ ਜ਼ਬਤ ਕੀਤੀਆਂ ਸਨ। ਹੁਣ ਭਾਰਤੀ ਏਜੰਸੀ ਇਸ ਜਾਇਦਾਦ ਦਾ ਕਬਜ਼ਾ ਲੈਣ ਲਈ ਬ੍ਰਿਟੇਨ ਦੀਆਂ ਸਬੰਧਤ ਜਾਂਚ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4

Read More »
ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!
04Mar

ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ…

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ
04Mar

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ

ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ‘ਫਲਾਇੰਗ…

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
04Mar

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ…

More News