“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ ਆਪਣਾ ਡੂੰਘਾ ਪਿਆਰ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਖ਼ੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਤੇ ਉਨ੍ਹਾਂ ਦਾ ਦੋਸਤ ਵੀ ਦੱਸਿਆ। ਇਸ ਸਮਾਰੋਹ ’ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਅਮਰੀਕੀ ਰਾਜਦੂਤ ਸਰਜੀਓ ਗੋਰ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਮੌਜੂਦ ਸਨ।

ਟਰੰਪ ਨੇ ਸਮਾਰੋਹ ਵਿਚ ਲੱਗੀ ਵੱਡੀ ਸਕਰੀਨ ਰਾਹੀਂ ਵਰਚੂਅਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਮੈਨੂੰ ਭਾਰਤ ਨਾਲ ਪਿਆਰ ਹੈ। ਤੁਹਾਨੂੰ (ਰਾਜਦੂਤ ਗੋਰ) ਸਾਡੇ ਦੇਸ਼ ਦੇ ਪ੍ਰਤੀਨਿਧੀ ਦੇ ਤੌਰ ‘ਤੇ ਇਕ ਚੰਗਾ ਭਾਸ਼ਣ ਦੇਣਾ ਹੋਵੇਗਾ। ਮੈਂ ਸਿਰਫ ਸਾਰਿਆਂ ਨੂੰ ਹੈਲੋ ਕਹਿਣਾ ਚਾਹੁੰਦਾ ਹਾਂ। ਮੈਂ ਪ੍ਰਧਾਨ ਮੰਤਰੀ (ਮੋਦੀ) ਨੂੰ ਬਹੁਤ ਪਸੰਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਮਹਾਨ ਹਨ; ਉਹ ਮੇਰੇ ਦੋਸਤ ਹਨ।’

ਟਰੰਪ ਨੇ ਕਿਹਾ, ‘ਅਸੀਂ ਭਾਰਤ ਦੇ ਨਾਲ ਕਦੇ ਵੀ ਇੰਨਾ ਨੇੜੇ ਨਹੀਂ ਰਹੇ। ਭਾਰਤ ਮੇਰੇ ਅਤੇ ਸਾਡੇ ਦੇਸ਼ ’ਤੇ 100 ਪ੍ਰਤੀਸ਼ਤ ਭਰੋਸਾ ਕਰ ਸਕਦਾ ਹੈ। ਜੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਨੂੰ ਫੋਨ ਕਰਨਾ ਹੈ। ਉਹ ਸਿੱਧਾ ਇੱਥੇ ਫੋਨ ਕਰ ਸਕਦੇ ਹਨ। ਅਸੀਂ ਚੰਗਾ ਕਰ ਰਹੇ ਹਾਂ। ਅਸੀਂ ਰਿਕਾਰਡ ਬਣਾ ਰਹੇ ਹਾਂ। ਸਾਡੀ ਅਰਥਵਿਵਸਥਾ ਰਿਕਾਰਡ ਪੱਧਰ ’ਤੇ ਹੈ, ਸ਼ੇਅਰ ਬਾਜ਼ਾਰ ਰਿਕਾਰਡ ਪੱਧਰ ’ਤੇ ਹਨ ਅਤੇ ਭਾਰਤ ਜੋ ਕੁਝ ਵੀ ਚਾਹੁੰਦਾ ਹੈ, ਉਸ ਨੂੰ ਮਿਲ ਜਾਂਦਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ

Read More »

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75

Read More »

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ

Read More »

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ ਜਾਵੇਗੀ। ਇਸ ’ਚ ਬਠਿੰਡਾ ਸਮੇਤ…

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ
23Aug

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75 ਦੇਸ਼ਾਂ ਦੇ ਨਾਗਰਿਕਾਂ ’ਤੇ ਲਗਾਏ…

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ
23Aug

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ ਆਪ੍ਰੇਸ਼ਨ ਸਿੰਧੂਰ ਵਿੱਚ ਬੁਰੀ ਤਰ੍ਹਾਂ…

More News