ਸੋਨਮ ਵਾਂਗਚੁਕ ਦੀ ਮਾਹਿਰ ਡਾਕਟਰ ਤੋਂ ਮੈਡੀਕਲ ਜਾਂਚ ਕਰਵਾਈ ਜਾਵੇ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ(55) ਦੇ ਮਾਹਿਰ ਡਾਕਟਰ ਤੋਂ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਹਨ। ਵਾਂਗਚੁਕ ਨੇ ਦੂਸ਼ਿਤ ਪਾਣੀ ਕਰਕੇ ਪੇਟ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਸੀ। ਵਾਂਗਚੁਕ ਕੌਮੀ ਸੁਰੱਖਿਆ ਐਕਟ ਤਹਿਤ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਹੈ। ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਪੀ.ਬੀ.ਵਰਾਲੇ ਦੇ ਬੈਂਚ ਨੇ ਜੇਲ੍ਹ ਪ੍ਰਸ਼ਾਸਨ ਨੂੰ ਵਾਂਗਚੁਕ ਦੀ ਮੈਡੀਕਲ ਰਿਪੋਰਟ ਸੋਮਵਾਰ ਤੱਕ ਸੀਲਬੰਦ ਲਿਫਾਫੇ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਸੁਣਵਾਈ ਦੌਰਾਨ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕੋਰਟ ਨੂੰ ਦੱਸਿਆ ਕਿ ਕਾਰਕੁਨ ਦੀ ਫੌਰੀ ਮੈਡੀਕਲ ਜਾਂਚ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਗਈ ਹੈ। ਸਿੱਬਲ ਨੇ ਦਾਅਵਾ ਕੀਤਾ, ‘‘ਪਾਣੀ ਕਰਕੇ ਕਾਰਕੁਨ ਨੂੰ ਪੇਟ ਦੀ ਸਮੱਸਿਆ ਹੈ। ਉਸ ਨੂੰ ਚੈਕਅੱਪ ਲਈ ਡਾਕਟਰ ਦੀ ਲੋੜ ਹੈ। ਪਰ ਕੋਈ ਨਹੀਂ ਆਇਆ। ਉਸ ਦਾ ਹਫ਼ਤੇ ’ਚ ਇਕ ਦਿਨ ਚੈਕਅੱਪ ਹੋਵੇ। ਤੇ ਉਸ ਨੂੰ ਸਾਡੇ ਵੱਲੋਂ ਮੁਹੱਈਆ ਪਾਣੀ ਦਿੱਤਾ ਜਾਵੇ।’’ ਹਾਲਾਂਕਿ ਰਾਜਸਥਾਨ ਸਰਕਾਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਜੇਲ੍ਹ ਦੇ ਡਾਕਟਰ ਵੱਲੋਂ ਵਾਂਗਚੁਕ ਦੀ 21 ਵਾਰ ਜਾਂਚ ਕੀਤੀ ਗਈ ਹੈ। ਇਸ ’ਤੇ ਸਿਖਰਲੀ ਅਦਾਲਤ ਨੇ ਕਿਹਾ ਕਿ ਵਾਤਾਵਰਨ ਕਾਰਕੁਨ ਨੂੰ ਪੇਟ ਨਾਲ ਜੁੜ ਰੋਗਾਂ ਦੇ ਮਾਹਿਰ ਡਾਕਟਰ ਦੀ ਲੋੜ ਹੈ।ਇਸ ਦੌਰਾਨ ਵਾਂਗਚੁਕ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਸ ਨੇ ਸਰਕਾਰ ਨੂੰ ਅਰਬ ਸਪਰਿੰਗ ਵਾਂਗ ਉਖਾੜ ਸੁੱਟਣ ਦਾ ਬਿਆਨ ਦਿੱਤਾ ਸੀ। ਉਂਝ ਵਾਤਾਵਰਨ ਕਾਰਕੁਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਸ ਨੂੰ ਆਲੋਚਨਾ ਅਤੇ ਵਿਰੋਧ ਕਰਨ ਦਾ ਜਮਹੂਰੀ ਅਧਿਕਾਰ ਹੈ। ਵਾਂਗਚੁਕ ਦੀ ਪਤਨੀ ਗੀਤਾਂਜੀ ਐਂਗਮੋ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦੋ ਮੈਂਬਰੀ ਬੈਂਚ ਨੂੰ ਦੱਸਿਆ ਕਿ ਪੁਲੀਸ ਨੇ ਹਿਰਾਸਤ ਵਿਚ ਲੈਣ ਵਾਲੀ ਅਧਿਕਾਰੀ ਨੂੰ ਗੁੰਮਰਾਹ ਕਰਨ ਲਈ ਇਕ ਚੋਣਵੇਂ ਵੀਡੀਓ ਨੂੰ ਅਧਾਰ ਬਣਾਇਆ ਹੈ। ਸਿੱਬਲ ਨੇ ਕਿਹਾ, ‘‘ਵੀਡੀਓ ਦੇਖੋ। ਪੁਲੀਸ ਮੁਤਾਬਕ ਉਹ(ਵਾਂਗਚੁਕ) ਇਹ ਕਹਿੰਦਾ ਹੈ ਕਿ ਜੇਕਰ ਭਾਰਤ ਸਰਕਾਰ ਰਾਜ ਦਾ ਦਰਜਾ ਨਹੀਂ ਦੇਵੇਗੀ, ਤਾਂ ਉਹ ਅਰਬ ਸਪਰਿੰਗ ਵਾਂਗ ਸਰਕਾਰ ਨੂੰ ਉਖਾੜ ਸੁੱਟੇਗਾ। ਪਰ ਉਸ ਨੇ ਅਜਿਹਾ ਕੁਝ ਨਹੀਂ ਕਿਹਾ। ਮੈਂ (ਵੀਡੀਓ ਦਾ ਟ੍ਰਾਂਸਕ੍ਰਿਪਸ਼ਨ) ਦੇਵਾਂਗਾ।’’ ਕਾਬਿਲੇਗੌਰ ਹੈ ਕਿ ਅਰਬ ਸਪਰਿੰਗ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ, ਵਿਦਰੋਹਾਂ ਅਤੇ ਹਥਿਆਰਬੰਦ ਵਿਦਰੋਹਾਂ ਦੀ ਇੱਕ ਲੜੀ ਹੈ ਜੋ 2010 ਅਤੇ 2018 ਦੇ ਆਸਪਾਸ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਫੈਲ ਗਈ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News