ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ ਸੁਰੱਖਿਆ ਅਤੇ ਕੌਮੀ ਸੁਰੱਖਿਆ ਲਈ ਤਰਜੀਹਾਂ ਨਿਰਧਾਰਤ ਕੀਤੀਆਂ। ਇਸ ਮੀਟਿੰਗ ਵਿੱਚ ਐੱਫ ਐੱਸ ਬੀ ਦੇ ਡਾਇਰੈਕਟਰ ਅਲੈਗਜ਼ੈਂਡਰ ਬੋਰਤਨੀਕੋਵ ਅਤੇ ਸੁਰੱਖਿਆ ਢਾਂਚੇ ਦੇ ਸੀਨੀਅਰ ਮੈਂਬਰ ਸ਼ਾਮਲ ਹੋਏ। ਵਿਸ਼ਵਵਿਆਪੀ ਅਸਥਿਰਤਾ ਦਾ ਜ਼ਿਕਰ ਕਰਦਿਆਂ ਸ੍ਰੀ ਪੂਤਿਨ ਨੇ ਕਿਹਾ, ‘‘ਅੱਜ ਦਾ ਗੁੰਝਲਦਾਰ ਕੌਮਾਂਤਰੀ ਮਾਹੌਲ, ਦੁਨੀਆ ਦੇ ਕਈ ਖੇਤਰਾਂ ਵਿੱਚ ਟਕਰਾਅ ਦਾ ਤੇਜ਼ੀ ਨਾਲ ਵਧਣਾ ਅਤੇ ਵਿਸ਼ੇਸ਼ ਫੌਜੀ ਕਾਰਵਾਈ ਦੇ ਸੰਚਾਲਨ ਲਈ ਐੱਫ ਐੱਸ ਬੀ ਦੇ ਕਰਮਚਾਰੀਆਂ ਨੂੰ ਅਤਿ ਦੀ ਚੌਕਸੀ, ਅਨੁਸ਼ਾਸਨ ਅਤੇ ਇਕਾਗਰਤਾ ਦਿਖਾਉਣ ਦੀ ਲੋੜ ਹੈ।’’ ਉਨ੍ਹਾਂ ਅਤਿਵਾਦ ਵਿਰੋਧੀ ਯਤਨਾਂ ਨੂੰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ, ‘‘ਸਭ ਤੋਂ ਪਹਿਲਾਂ ਅਤੇ ਸਭ ਤੋਂ ਅਹਿਮ, ਅਤਿਵਾਦ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਜੰਗ ਦੇ ਮੈਦਾਨ ਵਿੱਚ ਰੂਸ ਨੂੰ ਰਣਨੀਤਕ ਹਾਰ ਦੇਣ ਵਿੱਚ ਅਸਫਲ ਰਹਿਣ ਤੋਂ ਬਾਅਦ, ਵਿਰੋਧੀ ਹੁਣ ਵਿਅਕਤੀਗਤ ਅਤੇ ਸਮੂਹਿਕ ਅਤਿਵਾਦ ਵੱਲ ਵਧ ਰਿਹਾ ਹੈ। ਇਸ ਵਿੱਚ ਸ਼ਹਿਰਾਂ ’ਤੇ ਗੋਲੀਬਾਰੀ, ਬੁਨਿਆਦੀ ਢਾਂਚੇ ਦੀ ਭੰਨ-ਤੋੜ ਅਤੇ ਸਰਕਾਰੀ ਤੇ ਫੌਜੀ ਅਧਿਕਾਰੀਆਂ ਦੀ ਹੱਤਿਆ ਦੇ ਯਤਨ ਸ਼ਾਮਲ ਹਨ।’’ ਰੂਸੀ ਸਦਰ ਨੇ ਮੁਲਕ ਦੇ ਵਿਰੋਧੀਆਂ ਵੱਲੋਂ ਕਥਿਤ ਤੌਰ ’ਤੇ ਵਿਚਾਰੇ ਜਾ ਰਹੇ ਬਹੁਤ ਜ਼ਿਆਦਾ ਕੱਟੜਪੰਥੀ ਹੱਥਕੰਡਿਆਂ ਬਾਰੇ ਵੀ ਚਿਤਾਵਨੀ ਦਿੱਤੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ

Read More »

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ

Read More »
ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
25Feb

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ…

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ
25Feb

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ…

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼
25Feb

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ…