ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ ਸਟਾਫ ਨੇ ਕਿਹਾ ਕਿ 19 ਮਾਰਚ ਤੱਕ ਚੱਲਣ ਵਾਲੀ ‘ਫ੍ਰੀਡਮ ਸ਼ੀਲਡ’ ਵਿੱਚ 18,000 ਕੋਰਿਆਈ ਫੌਜੀ ਹਿੱਸਾ ਲੈ ਰਹੇ ਹਨ। ਅਮਰੀਕੀ ਫੌਜੀਆਂ ਦੀ ਗਿਣਤੀ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ।

ਦੋਵੇਂ ਮੁਲਕ ਅਜਿਹੇ ਮੌਕੇ ਸਾਂਝੀ ਮਸ਼ਕ ਕਰਨ ਲੱਗੇ ਹਨ ਜਦੋਂ ਦੱਖਣੀ ਕੋਰੀਆ ਦੇ ਮੀਡੀਆ ’ਚ ਚੁੰਝ ਚਰਚਾ ਹੈ ਕਿ ਵਾਸ਼ਿੰਗਟਨ ਵੱਲੋਂ ਇਰਾਨ ਖਿਲਾਫ਼ ਜੰਗ ਦੀ ਹਮਾਇਤ ਲਈ ਦੱਖਣੀ ਕੋਰੀਆ ਤੋਂ ਆਪਣੇ ਕੁਝ ਸਲਾਮਤੀ ਦਸਤਿਆਂ ਨੂੰ ਹਟਾਇਆ ਜਾ ਰਿਹਾ ਹੈ। ਯੂ ਐੱਸ ਫੋਰਸਿਜ਼ ਕੋਰੀਆ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਸੁਰੱਖਿਆ ਕਾਰਨਾਂ ਕਰ ਕੇ ਆਪਣੇ ਫੌਜੀ ਅਸਾਸਿਆਂ ਦੀ ਆਮਦੋਰਫ਼ਤ ਬਾਰੇ ਕੋਈ ਟਿੱਪਣੀ ਨਹੀਂ ਕਰੇਗਾ। ਦੱਖਣੀ ਕੋਰਿਆਈ ਅਧਿਕਾਰੀਆਂ ਨੇ ਕੁਝ ਅਮਰੀਕੀ ਪੈਟ੍ਰੀਅਟ ਐਂਟੀ-ਮਿਜ਼ਾਈਲ ਸਿਸਟਮ ਅਤੇ ਹੋਰ ਉਪਕਰਣਾਂ ਨੂੰ ਮੱਧ ਪੂਰਬ ਵਿੱਚ ਲਿਜਾਣ ਦੀਆਂ ਰਿਪੋਰਟਾਂ ’ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉੱਧਰ ਰਾਜਧਾਨੀ ਸਿਓਲ ਵਿੱਚ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿੱਚ ਲੋਕ ਸੜਕਾਂ ’ਤੇ ਆ ਗਏ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੇ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿੱਚ ਅਮਰੀਕੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ

Read More »

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ

Read More »
ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ
09Mar

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ…

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ
09Mar

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ ਭੇਜਣ ਦੀ ਗਲਤੀ ਨਾ ਕਰੇ।…

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ
09Mar

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ

ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ…