ਇਜ਼ਰਾਈਲੀ ਹਮਲੇ ’ਚ ਹਿਜ਼ਬੁੱਲਾ ਫੌਜੀ ਆਗੂ ਹਲਾਕ

ਇਜ਼ਰਾਈਲ ਨੇ ਅੱਜ ਬੇਰੂਤ ਦੇ ਦੱਖਣੀ ਉਪਨਗਰ ’ਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਅਤਿਵਾਦੀ ਸਮੂਹ ਹਿਜ਼ਬੁੱਲਾ ਦਾ ਇੱਕ ਸਿਖਰਲਾ ਫੌਜੀ ਅਧਿਕਾਰੀ ਮਾਰਿਆ ਗਿਆ।

ਫੌਜ ਨੇ ਕਿਹਾ ਕਿ ਹਿਜ਼ਬੁੱਲਾ ਦੇ ਕਾਰਜਕਾਰੀ ਚੀਫ਼ ਆਫ਼ ਸਟਾਫ਼ ਅਲੀ ਤਬਤਾਬਾਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੂਜੇ ਪਾਸੇ ਹਿਜ਼ਬੁੱਲਾ ਵੱਲੋਂ ਆਪਣੇ ਆਗੂ ਦੀ ਹੱਤਿਆ ਦੀ ਪੁਸ਼ਟੀ ਨਹੀਂ ਕੀਤੀ ਗਈ, ਹਾਲਾਂਕਿ ਹਿਜ਼ਬੁੱਲਾ ਦੇ ਸੀਨੀਅਰ ਅਧਿਕਾਰੀ ਮਹਿਮੂਦ ਕਮਾਤੀ ਨੇ ਕਿਹਾ ਹੈ ਕਿ ਸਮੂਹ ਦੇ ਇੱਕ ਕੇਂਦਰੀ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੰਬ ਨਾਲ ਉਡਾਈ ਗਈ ਇਮਾਰਤ ਦੇ ਨੇੜੇ ਉਸ ਨੇ ਕਿਹਾ ਕਿ ਇਜ਼ਰਾਈਲ ਦੇ ਹਮਲੇ ਨੇ ਕਈ ਸੀਮਾਵਾਂ ਉਲੰਘੀਆਂ ਹਨ। ਕਮਾਤੀ ਨੇ ਕਿਹਾ ਕਿ ਹਿਜ਼ਬੁੱਲਾ ਦੀ ਲੀਡਰਸ਼ਿਪ ਇਹ ਫੈਸਲਾ ਕਰੇਗੀ ਕਿ ਉਹ ਇਸ ਦਾ ਕਦੋਂ ਅਤੇ ਕਿਵੇਂ ਜਵਾਬ ਦੇਣਾ ਹੈ।ਇਸ ਹਮਲੇ ਵਿੱਚ ਪੰਜ ਜਣੇ ਮਾਰੇ ਗਏ ਤੇ 28 ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਤਬਤਾਬਾਈ ਨੂੰ ਸਾਲ 2016 ਵਿਚ ਦਹਿਸ਼ਤਗਰਦ ਐਲਾਨਦੇ ਹੋਏ ਹਮਲਾਵਰ ਇਕਾਈ ਦਾ ਕਮਾਂਡਰ ਦੱਸਿਆ ਸੀ। ਅਮਰੀਕਾ ਨੇ ਇਸ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਰਾਇਟਰਜ਼

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News