ਇਜ਼ਰਾਈਲ ਵੱਲੋਂ ਲਿਬਨਾਨ ਤੇ ਤਹਿਰਾਨ ਦੇ ਤੇਲ ਭੰਡਾਰਾਂ ਉਤੇ ਹਮਲੇ

ਮੱਧ ਪੂਰਬ ਵਿੱਚ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ ਇਜ਼ਰਾਈਲ ਨੇ ਦੱਖਣੀ ਲਿਬਨਾਨ, ਬੈਰੂਤ ਅਤੇ ਤਹਿਰਾਨ ਵਿੱਚ ਤੇਲ ਭੰਡਾਰਾਂ ’ਤੇ ਹਮਲੇ ਕੀਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਘਰਸ਼ ਦੇ ਅਗਲੇ ਪੜਾਅ ’ਤੇ ‘ਕਈ ਹੈਰਾਨ ਕਰਨ ਵਾਲੇ’ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਇਰਾਨ ਨੇ ਬਹਿਰੀਨ ਵਿੱਚ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਪਾਣੀ ਸਾਫ਼ ਕਰਨ ਵਾਲਾ ਪਲਾਂਟ) ’ਤੇ ਹਮਲਾ ਕੀਤਾ ਹੈ।

ਇਸ ਤੋਂ ਪਹਿਲਾਂ ਅੱਜ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਅਮਰੀਕੀ ਹਵਾਈ ਹਮਲੇ ਨੇ ਕੇਸ਼ਮ ਟਾਪੂ ’ਤੇ ਸਥਿਤ ਇਰਾਨੀ ਡੀਸੈਲੀਨੇਸ਼ਨ ਪਲਾਂਟ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰ ਕੇ ਅਮਰੀਕਾ ਨੇ ਨਵੀਂ ਪਿਰਤ ਪਾ ਦਿੱਤੀ ਹੈ। ਖਾੜੀ ਦੇ ਰੇਗਿਸਤਾਨੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਅਜਿਹਾ ਬੁਨਿਆਦੀ ਢਾਂਚਾ ਬਹੁਤ ਅਹਿਮ ਹੁੰਦਾ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਕਿਹਾ ਕਿ ਜਦੋਂ ਤੱਕ ਮੱਧ ਪੂਰਬ ਵਿੱਚ ਜੰਗ ਜਾਰੀ ਰਹੇਗੀ, ਤੇਲ ਦੀਆਂ ਕੀਮਤਾਂ ਵਧਦੀਆਂ ਰਹਿਣਗੀਆਂ, ਜਿਸ ਨਾਲ ਆਲਮੀ ਅਰਥਚਾਰੇ ਨੂੰ ਨੁਕਸਾਨ ਹੋਵੇਗਾ। ਇਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕਰਮਨਪੁਰ ਮੁਤਾਬਕ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 200 ਬੱਚੇ ਅਤੇ 200 ਔਰਤਾਂ ਮਾਰੀਆਂ ਗਈਆਂ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ

Read More »

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2026-27 ਦਾ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਵਾਂ ਬਜਟ ਪੇਸ਼ ਕਰ ਕੇ

Read More »
08Mar

West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ…

ਟੋਰਾਂਟੋ ’ਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ ’ਤੇ ਗੋਲੀਬਾਰੀ
08Mar

ਟੋਰਾਂਟੋ ’ਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ ’ਤੇ ਗੋਲੀਬਾਰੀ

ਗਰੇਟਰ ਟੋਰਾਂਟੋ ਵਿੱਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ (ਸਿਨਗੌਗ) ’ਤੇ ਲੰਘੀ ਰਾਤ ਗੋਲੀਬਾਰੀ ਕੀਤੀ ਗਈ, ਜਿਸ ਕਰ ਕੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਯੌਰਕ…

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ
08Mar

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2026-27 ਦਾ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਵਾਂ ਬਜਟ ਪੇਸ਼ ਕਰ ਕੇ ਮਹਿਲਾਵਾਂ ਨੂੰ ਤੋਹਫ਼ਾ ਦਿੱਤਾ ਹੈ।…