ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਭਵਿੱਖ ਵਿਚ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਏਅਰ ਫੋਰਸ ਵਨ ’ਤੇ ਪਾਲਮ ਬੀਚ ਲਈ ਰਵਾਨਾ ਹੋਏ ਸ੍ਰੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਉਪਰੋਕਤ ਟਿੱਪਣੀ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਚੀਨ ਤੇਲ ਸਪਲਾਈ ਦੇ ਬਦਲੇ ਵੈਨੇਜ਼ੁਏਲਾ ਨੂੰ ਦਿੱਤੇ ਉਧਾਰ ਦੀ ਵਸੂਲੀ ਕਰੇਗਾ ਜਾਂ ਨਹੀਂ? ਸ੍ਰੀ ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਨਵੀਂ ਦਿੱਲੀ ਨੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਸ੍ਰੀ ਟਰੰਪ ਨੇ ਕਿਹਾ, ‘‘ਚੀਨ ਜੇਕਰ ਆਉਂਦਾ ਹੈ ਤਾਂ ਉਸ ਦਾ ਸਵਾਗਤ ਹੈ ਅਤੇ ਉਹ ਤੇਲ ’ਤੇ ਵੱਡਾ ਸੌਦਾ ਕਰੇਗਾ। ਅਸੀਂ ਚੀਨ ਦਾ ਸਵਾਗਤ ਕਰਦੇ ਹਾਂ। ਅਸੀਂ ਪਹਿਲਾਂ ਹੀ ਸੌਦਾ ਕਰ ਲਿਆ ਹੈ। ਭਾਰਤ ਆ ਰਿਹਾ ਹੈ ਅਤੇ ਉਹ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਦੀ ਖਰੀਦ ਰਿਹਾ ਹੈ।’’ ਕਾਬਿਲੇ-ਗੌਰ ਹੈ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਵੱਡਾ ਖਰੀਦਦਾਰ ਰਿਹਾ ਹੈ, ਪਰ ਉਸ ਸਾਲ ਅਮਰੀਕਾ ਵੱਲੋਂ ਤਹਿਰਾਨ ’ਤੇ ਲਾਈਆਂ ਪਾਬੰਦੀਆਂ ਕਰ ਕੇ ਤੇਲ ਦੀ ਦਰਾਮਦ ਵਿਚ ਵੱਡੀ ਗਿਰਾਵਟ ਆਈ ਹੈ। ਸ੍ਰੀ ਟਰੰਪ ਨੇ ਉਪਰੋਕਤ ਦਾਅਵਾ ਇਰਾਨ ਤੇ ਵੈਨੇਜ਼ੁਏਲਾ ’ਤੇ ਲਾਈਆਂ ਪਾਬੰਦੀਆਂ ਦੇ ਪਿਛੋਕੜ ਵਿੱਚ ਕੀਤਾ ਹੈ, ਜਦੋਂ ਉਸ ਵੱਲੋਂ ਪਾਬੰਦੀ ਅਧੀਨ ਮੁਲਕਾਂ ਤੋਂ ਤੇਲ ਦੀ ਖਰੀਦ ਨਾ ਕੀਤੇ ਜਾਣ ਲਈ ਪ੍ਰਮੁੱਖ ਊਰਜਾ ਦਰਾਮਦ ਮੁਲਕਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਹਾਲੀਆ ਸਾਲਾਂ ਵਿਚ ਭਾਰਤ ਨੇ ਰੂਸ ਤੋਂ ਵੱਡੇ ਪੱਧਰ ’ਤੇ ਸਸਤੇ ਭਾਅ ਤੇਲ ਦੀ ਖਰੀਦ ਕੀਤੀ ਹੈ। ਰੂਸੀ ਤੇਲ ਦੀ ਖਰੀਦ ਕਰ ਕੇ ਹੀ ਅਮਰੀਕਾ ਨੇ ਭਾਰਤ ’ਤੇ ਵਾਧੂ 25 ਫੀਸਦ ਟੈਰਿਫ ਲਗਾਇਆ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਿਊਬਨ ਆਗੂਆਂ ਨਾਲ ਗੱਲਬਾਤ ਸ਼ੁਰੂ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਕਮਿਊਨਿਸਟ ਮੁਲਕ ’ਤੇ ਲਗਾਤਾਰ ਦਬਾ ਪਾਉਣ ਦੇ ਨਾਲ-ਨਾਲ ਪ੍ਰਮੁੱਖ ਤੇਲ ਸਪਲਾਈ ’ਤੇ ਕੱਟ ਲਾ ਰਿਹਾ ਹੈ। ਕਿਊਬਾ ਨੂੰ ਲੈ ਕੇ ਟਰੰਪ ਦੇ ਟੀਚੇ ਭਾਵੇਂ ਅਜੇ ਸਾਫ਼ ਨਹੀਂ, ਪਰ ਵੈਨੇਜ਼ੁਏਲਾ ’ਤੇ ਅਮਰੀਕਾ ਦੇ ਕਬਜ਼ੇ ਮਗਰੋਂ ਅਮਰੀਕੀ ਰਾਸ਼ਟਰਪਤੀ ਦਾ ਵਧੇਰੇ ਧਿਆਨ ਹੁਣ ਇਸ ਮੁਲਕ ਵੱਲ ਹੈ। ਟਰੰਪ ਨੇ ਪੇਸ਼ੀਨਗੋਈ ਕੀਤੀ ਸੀ ਕਿ ਕਿਊਬਨ ਸਰਕਾਰ ਡਿੱਗਣ ਵਾਲੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੀ ਕਾਰਵਾਈ ’ਚ 92 ਅਤਿਵਾਦੀ ਹਲਾਕ; 15 ਫ਼ੌਜੀ ਸ਼ਹੀਦ

ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਘੱਟੋ-ਘੱਟ 15 ਪਾਕਿਸਤਾਨੀ ਫ਼ੌਜੀ ਸ਼ਹੀਦ ਹੋ ਗਏ ਹਨ, ਜਦੋਂਕਿ ਜਵਾਬੀ

Read More »

Goldy Brar’s father shifted: ਗੋਲਡੀ ਬਰਾੜ ਦੇ ਪਿਤਾ ਨੂੰ ਬਠਿੰਡਾ ਦੇ ਹਸਪਤਾਲ ਭੇਜਿਆ

ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਨੂੰ ਐਤਵਾਰ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ। ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪ੍ਰਿਤਪਾਲ ਕੌਰ ਨੂੰ

Read More »
ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੀ ਕਾਰਵਾਈ ’ਚ 92 ਅਤਿਵਾਦੀ ਹਲਾਕ; 15 ਫ਼ੌਜੀ ਸ਼ਹੀਦ
01Feb

ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੀ ਕਾਰਵਾਈ ’ਚ 92 ਅਤਿਵਾਦੀ ਹਲਾਕ; 15 ਫ਼ੌਜੀ ਸ਼ਹੀਦ

ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਘੱਟੋ-ਘੱਟ 15 ਪਾਕਿਸਤਾਨੀ ਫ਼ੌਜੀ ਸ਼ਹੀਦ ਹੋ ਗਏ ਹਨ, ਜਦੋਂਕਿ ਜਵਾਬੀ ਕਾਰਵਾਈ ਵਿੱਚ 92 ਅਤਿਵਾਦੀ ਮਾਰੇ…

Goldy Brar’s father shifted: ਗੋਲਡੀ ਬਰਾੜ ਦੇ ਪਿਤਾ ਨੂੰ ਬਠਿੰਡਾ ਦੇ ਹਸਪਤਾਲ ਭੇਜਿਆ
01Feb

Goldy Brar’s father shifted: ਗੋਲਡੀ ਬਰਾੜ ਦੇ ਪਿਤਾ ਨੂੰ ਬਠਿੰਡਾ ਦੇ ਹਸਪਤਾਲ ਭੇਜਿਆ

ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਨੂੰ ਐਤਵਾਰ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ। ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪ੍ਰਿਤਪਾਲ ਕੌਰ ਨੂੰ ਬੀਤੇ ਸੋਮਵਾਰ ਨੂੰ ਅੰਮ੍ਰਿਤਸਰ ਵਿਚੋਂ…

ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ
01Feb

ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ

ਇਰਾਨ ਦੇ ਸੁਪਰੀਮ ਆਗੂ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਕੀਤਾ ਗਿਆ ਕੋਈ ਵੀ ਹਮਲਾ ਮੱਧ ਪੂਰਬ ਵਿੱਚ ਖੇਤਰੀ ਜੰਗ ਭੜਕਾਏਗਾ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ…