ਇਰਾਨ ਦੇ ਸਖ਼ਤ ਰੁਖ਼ ਅੱਗੇ ਝੁਕਿਆ ਟਰੰਪ

ਇਰਾਨ ਵੱਲੋਂ ਇਜ਼ਰਾਈਲ ਅਤੇ ਅਮਰੀਕਾ ਦੇ ਪੱਛਮੀ ਏਸ਼ੀਆ ’ਚ ਅੱਡਿਆਂ ’ਤੇ ਜ਼ੋਰਦਾਰ ਹਮਲੇ ਕਰਨ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ ਦਿੱਤੇ 48 ਘੰਟੇ ਦੇ ਅਲਟੀਮੇਟਮ ਦੀ ਮਿਆਦ ਪੰਜ ਹੋਰ ਦਿਨ ਵਧਾ ਦਿੱਤੀ ਹੈ। ਟਰੰਪ ਨੇ ਟਰੁੱਥ ਸੋਸ਼ਲ ਸਾਈਟ ’ਤੇ ਅੱਜ ਇਹ ਐਲਾਨ ਕੀਤਾ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਜੇ ਇਰਾਨ ਨੇ 48 ਘੰਟਿਆਂ ਦੇ ਅੰਦਰ ਹਰਮੁਜ਼ ਜਲ ਮਾਰਗ ਨਾ ਖੋਲ੍ਹਿਆ ਤਾਂ ਉਸ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਰਾਨ ਨੇ ਪਲਟਵਾਰ ਕਰਦਿਆਂ ਇਜ਼ਰਾਈਲ ਦੇ ਪਰਮਾਣੂ ਟਿਕਾਣਿਆਂ ਨੇੜਲੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ।

ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਬਹੁਤ ਹੀ ਵਧੀਆ ਅਤੇ ਉਸਾਰੂ ਗੱਲਬਾਤ ਹੋਈ ਹੈ ਜਿਸ ਨਾਲ ਜੰਗ ਦਾ ਮੁਕੰਮਲ ਹੱਲ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਰਤਾ ਪੂਰੇ ਹਫ਼ਤੇ ਜਾਰੀ ਰਹੇਗੀ। ਉਂਝ, ਟਰੰਪ ਨੇ ਕੂਟਨੀਤਕ ਵਾਰਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਉੱਧਰ, ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਰਾਨ ਦੀ ਸਖ਼ਤ ਚਿਤਾਵਨੀ ਮਗਰੋਂ ਆਪਣੇ ਫ਼ੈਸਲੇ ਤੋਂ ਪਿੱਛੇ ਹਟਿਆ ਹੈ। ਇਰਾਨ ਦੇ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਨੇੜਲੀਆਂ ਦੋ ਖ਼ਬਰ ਏਜੰਸੀਆਂ ਨੇ ਦਾਅਵਾ ਕੀਤਾ ਕਿ ਤਹਿਰਾਨ ਅਤੇ ਵਾਸ਼ਿੰਗਟਨ ਦਰਮਿਆਨ ਕੋਈ ਵਾਰਤਾ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਸੀ ਕਿ ਉਨ੍ਹਾਂ ਤੁਰਕੀ ’ਚ ਆਪਣੇ ਹਮਰੁਤਬਾ ਹਕਾਨ ਫਿਦਾਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਤੁਰਕੀ, ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਵਿਚੋਲਗੀ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਇਰਾਨ ਦੀ ਰੱਖਿਆ ਕੌਂਸਲ ਨੇ ਧਮਕੀ ਦਿੱਤੀ ਸੀ ਕਿ ਜੇ ਜ਼ਮੀਨੀ ਹਮਲਾ ਹੋਇਆ ਤਾਂ ਉਹ ਫਾਰਸ ਦੀ ਪੂਰੀ ਖਾੜੀ ਅਤੇ ਹੋਰ ਕੰਢਿਆਂ ’ਤੇ ਬਾਰੂਦੀ ਸੁਰੰਗਾਂ ਲਗਾ ਦੇਣਗੇ। ਅਮਰੀਕੀ ਮੈਰੀਨਜ਼ ਦੇ ਖ਼ਿੱਤੇ ’ਚ ਪੁੱਜਣ ਦੇ ਖ਼ਦਸ਼ੇ ਮਗਰੋਂ ਪਰਿਸ਼ਦ ਨੇ ਇਹ ਚਿਤਾਵਨੀ ਜਾਰੀ ਕੀਤੀ। ਕੌਂਸਲ ਨੇ ਕਿਹਾ ਕਿ ਇਰਾਨ ਦੇ ਕੰਢਿਆਂ ਜਾ ਟਾਪੂਆਂ ਨੂੰ ਨਿਸ਼ਾਨਾ ਬਣਾਉਣ ਦੀ ਦੁਸ਼ਮਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਫਾਰਸ ਦੀ ਖਾੜੀ ਅਤੇ ਹੋਰ ਸਾਰੇ ਪਹੁੰਚ ਮਾਰਗਾਂ ’ਤੇ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਜਾਣਗੀਆਂ। ਜੇ ਇਰਾਨ ਨੇ ਪੱਛਮੀ ਏਸ਼ੀਆ ’ਚ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਇਆ ਤਾਂ ਇਸ ਨਾਲ ਕਈ ਥਾਵਾਂ ’ਤੇ ਬਿਜਲੀ ਗੁਲ ਹੋ ਸਕਦੀ ਹੈ ਅਤੇ ਕਈ ਰੇਤੀਲੇ ਮੁਲਕਾਂ ਲਈ ਪਾਣੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਪੱਛਮੀ ਏਸ਼ੀਆ ’ਚ ਜੰਗ ਚੌਥੇ ਹਫ਼ਤੇ ’ਚ ਦਾਖ਼ਲ ਹੋ ਗਈ ਹੈ ਅਤੇ ਇਸ ’ਚ ਹੁਣ ਤੱਕ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਅਤੇ ਇਸ ਦਾ ਆਲਮੀ ਅਰਥਚਾਰੇ ’ਤੇ ਮਾੜਾ ਅਸਰ ਪੈ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ

Read More »

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

Coffee with a Cop: ਕੀ ਤੁਸੀਂ ਕਦੇ ਕਿਸੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਅਫ਼ਸਰ ਨਾਲ ਆਹਮੋ-ਸਾਹਮਣੇ ਬੈਠ ਕੇ, ਕੌਫੀ ਪੀਂਦੇ ਹੋਏ ਆਪਣੇ ਇਲਾਕੇ ਦੀ ਸੁਰੱਖਿਆ ਜਾਂ

Read More »

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

Australia-EU Trade Deal: ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ

Read More »
ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ
23Mar

ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ…

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?
23Mar

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

Coffee with a Cop: ਕੀ ਤੁਸੀਂ ਕਦੇ ਕਿਸੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਅਫ਼ਸਰ ਨਾਲ ਆਹਮੋ-ਸਾਹਮਣੇ ਬੈਠ ਕੇ, ਕੌਫੀ ਪੀਂਦੇ ਹੋਏ ਆਪਣੇ ਇਲਾਕੇ ਦੀ ਸੁਰੱਖਿਆ ਜਾਂ ਆਮ ਜੀਵਨ ਬਾਰੇ ਗੱਲ ਕਰਨੀ…

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ
23Mar

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

Australia-EU Trade Deal: ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸਮਝੌਤਾ ਅੱਠ…