ਹਵਾਈ ਉਡਾਣ ਕੰਪਨੀਆਂ ਦੀ ਨਿਗਰਾਨ ਡੀਜੀਸੀਏ ਨੇ ਹਵਾਈ ਅਮਲੇ ਦੀਆਂ ਛੁੱਟੀਆਂ ਨੂੰ ਹਫਤਾਵਾਰੀ ਆਰਾਮ ਦੀ ਮਿਆਦ ਨਾਲ ਬਦਲਣ ਦੀ ਆਗਿਆ ਦੇ ਕੇ ਉਡਾਣ ਡਿਊਟੀ ਨਿਯਮਾਂ ਨੂੰ ਸੌਖਾਲਾ ਕੀਤਾ ਹੈ।
ਇਸ ਤੋਂ ਇਲਾਵਾ ਡੀਜੀਸੀਏ ਦੇ ਮੁਖੀ ਫੈਜ਼ ਅਹਿਮਦ ਕਿਦਵਈ ਨੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਸੁਚਾਰੂ ਉਡਾਣ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਪਾਇਲਟਾਂ ਤੋਂ ਸਹਿਯੋਗ ਮੰਗਿਆ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।ਇਸ ਤੋਂ ਪਹਿਲਾਂ ਸੋਧੇ ਹੋਏ ਫਲਾਈਟ ਡਿਊਟੀ ਸਮਾਂ ਸੀਮਾ (ਐਫਡੀਟੀਐਲ) ਨਿਯਮਾਂ ਅਨੁਸਾਰ ਕਿਹਾ ਗਿਆ ਸੀ ਕਿ ਹਫਤਾਵਾਰੀ ਆਰਾਮ ਲਈ ਕੋਈ ਛੁੱਟੀ ਨਹੀਂ ਬਦਲੀ ਜਾਵੇਗੀ। ਇਸ ਤੋਂ ਬਾਅਦ ਇੰਡੀਗੋ ਤੇ ਹੋਰ ਹਵਾਈ ਉਡਾਣ ਕੰਪਨੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਇੰਡੀਗੋ ਨੇ ਵੱਡੇ ਪੱਧਰ ’ਤੇ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਐਫਡੀਟੀਐਲ ਨਿਯਮਾਂ ਸਬੰਧੀ ਛੁੱਟੀ ਨਾ ਬਦਲਣ ਵਾਲਾ ਹੁਕਮ ਵਾਪਸ ਲੈ ਲਿਆ ਹੈ।










