ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ। ਮੰਡੀ ਗੋਬਿੰਦਗੜ੍ਹ ਪੁਲੀਸ ਨੇ ਭੁੱਲਰ ਵੱਲੋਂ ਆਤਮ-ਸਮਰਪਣ ਦੇ ਦਾਅਵਿਆਂ ਦੇ ਉਲਟ ਸਾਬਕਾ ਵਿਧਾਇਕ ਨੂੰ ਘੇਰਾਬੰਦੀ ਕਰ ਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਦੇ ਡੀ ਸੀ ਪੀ (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਭੁੱਲਰ ਨੂੰ ਫਤਿਹਗੜ੍ਹ ਸਾਹਿਬ ਪੁਲੀਸ ਨਾਲ ਤਾਲਮੇਲ ਕਰ ਕੇ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅੰਮ੍ਰਿਤਸਰ ਪੁਲੀਸ ਨੇ ਸ਼ਨਿੱਚਰਵਾਰ ਨੂੰ ਇਸ ਮਾਮਲੇ ਵਿੱਚ ਭੁੱਲਰ, ਉਨ੍ਹਾਂ ਦੇ ਪਿਤਾ ਤੇ ਪੀ ਏ ਖਿਲਾਫ਼ ਕੇਸ ਦਰਜ ਕੀਤਾ ਸੀ।

ਮੁਲਜ਼ਮ ਵੱਲੋਂ ਆਤਮ-ਸਮਰਪਣ ਕਰਨ ਦੇ ਦਾਅਵੇ ਬਾਰੇ ਡੀ ਸੀ ਪੀ ਨੇ ਕਿਹਾ ਕਿ ਸਾਬਕਾ ਵਿਧਾਇਕ ਦੀ ਗ੍ਰਿਫਤਾਰੀ ਅੱਜ ਦਰਜ ਹੋ ਗਈ ਹੈ। ਰੰਧਾਵਾ ਦੇ ਪਰਿਵਾਰ ਵੱਲੋਂ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੰਗਲਵਾਰ ਨੂੰ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਟੀਮ ਰੰਧਾਵਾ ਦੇ ਘਰ ਗਈ ਸੀ ਤੇ ਪੋਸਟਮਾਰਟਮ ਕਰਵਾਉਣ ਲਈ ਆਖਿਆ ਸੀ। ਪੁਲੀਸ ਨੇ ਪਰਿਵਾਰ ਤੋਂ ਮ੍ਰਿਤਕ ਗਗਨਜੀਤ ਸਿੰਘ ਰੰਧਾਵਾ ਦਾ ਮੋਬਾਈਲ ਫੋਨ ਮੰਗਿਆ ਸੀ ਪਰ ਪਰਿਵਾਰ ਨੇ ਨਾਂਹ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਫੋਨ ਜਾਂਚ ਲਈ ਸੌਂਪ ਦੇਵੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਸੜਕਾਂ ਉੱਤੇ ਉਤਰਨ ਦੀ ਧਮਕੀ ਦਿੱਤੀ ਸੀ। ਧੀ ਹਰਸੀਰਤ ਕੌਰ ਨੇ ਵੀ ਰਾਜ ਸਰਕਾਰ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਏ ਸਨ। ਇਸ ਦੌਰਾਨ ਗਗਨਦੀਪ ਸਿੰਘ ਰੰਧਾਵਾ ਵੱਲੋਂ ਜ਼ਹਿਰ ਖਾਣ ਦੀ ਕਥਿਤ ਸੀ ਸੀ ਟੀ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਵੀਡੀਓ ਉਸ ਦੇ ਘਰ ਦੇ ਵਿਹੜੇ ਦੀ ਹੈ, ਜਿੱਥੇ ਉਹ ਸਵੇਰ ਵੇਲੇ ਘੁੰਮਦਾ ਦਿਖਾਈ ਦਿੰਦਾ ਹੈ ਅਤੇ ਕੁਝ ਦੇਰ ਬਾਅਦ ਕੋਈ ਚੀਜ਼ ਨਿਗਲ ਲੈਂਦਾ ਹੈ। ਉੱਧਰ, ਲਾਲਜੀਤ ਭੁੱਲਰ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਸ਼ਲ ਮੀਡੀਆ ਉਪਰ ਇੱਕ ਪੋਸਟ ਵਿੱਚ ਫ਼ਰਾਰ ਹੋਣ ਸਬੰਧੀ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਨੂੰ ਦੇਸ਼ ਦੇ ਕਾਨੂੰਨ ’ਤੇ ਪੂਰਾ ਭਰੋਸਾ ਅਤੇ ਨਿਆਂ ਪ੍ਰਣਾਲੀ ’ਤੇ ਅਟੱਲ ਵਿਸ਼ਵਾਸ ਹੈ। ਸਾਬਕਾ ਮੰਤਰੀ ਨੇ ਲਿਖਿਆ ਕਿ ਸਚਾਈ ਅਤੇ ਇਨਸਾਫ ’ਤੇ ਯਕੀਨ ਰੱਖਦਿਆਂ ਉਹ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ-ਸਮਰਪਣ ਕਰ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖਰੀ ਪੋਸਟ ਵਿੱਚ ਕਿਹਾ ਕਿ ਰੰਧਾਵਾ ਖੁ਼ਦਕੁਸ਼ੀ ਮਾਮਲੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ, ਕਾਨੂੰਨ ਦੀ ਉਲੰਘਣਾ ਕਰਨ ਵਾਲਾ ਕਿੰਨਾ ਵੀ ਰਸੂਖ਼ਦਾਰ ਜਾਂ ਕਿਸੇ ਵੀ ਅਹੁਦੇ ਉੱਤੇ ਹੋਵੇ, ਕਿਸੇ ਦੀ ਪੁਸ਼ਤ ਪਨਾਹੀ ਕਰਨੀ ਉਨ੍ਹਾਂ ਦੀ ਪਾਰਟੀ ਦਾ ਏਜੰਡਾ ਨਹੀਂ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ

Read More »

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

Coffee with a Cop: ਕੀ ਤੁਸੀਂ ਕਦੇ ਕਿਸੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਅਫ਼ਸਰ ਨਾਲ ਆਹਮੋ-ਸਾਹਮਣੇ ਬੈਠ ਕੇ, ਕੌਫੀ ਪੀਂਦੇ ਹੋਏ ਆਪਣੇ ਇਲਾਕੇ ਦੀ ਸੁਰੱਖਿਆ ਜਾਂ

Read More »

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

Australia-EU Trade Deal: ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ

Read More »
ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ
23Mar

ਖ਼ੁਦਕਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ…

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?
23Mar

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

Coffee with a Cop: ਕੀ ਤੁਸੀਂ ਕਦੇ ਕਿਸੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਅਫ਼ਸਰ ਨਾਲ ਆਹਮੋ-ਸਾਹਮਣੇ ਬੈਠ ਕੇ, ਕੌਫੀ ਪੀਂਦੇ ਹੋਏ ਆਪਣੇ ਇਲਾਕੇ ਦੀ ਸੁਰੱਖਿਆ ਜਾਂ ਆਮ ਜੀਵਨ ਬਾਰੇ ਗੱਲ ਕਰਨੀ…

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ
23Mar

ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

Australia-EU Trade Deal: ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸਮਝੌਤਾ ਅੱਠ…