ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਕਿ ਕੀਵ ਨੇ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ ਮਾਸਕੋ ਦੇ ਸ਼ੁਰੂਆਤੀ ਉਦੇਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਯੂਕਰੇਨੀ ਸਦਰ ਨੇ ਐਕਸ ’ਤੇ ਪਾਈ ਪੋਸਟ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਦੇ ਹਵਾਲੇ ਨਾਲ ਕਿਹਾ, ‘‘ਅੱਜ ਪੂਤਿਨ ਨੂੰ ਕੀਵ ’ਤੇ ਕਬਜ਼ਾ ਕਰਨ ਲਈ ਤਿੰਨ ਦਿਨਾਂ ਦੀ ਆਪਣੀ ਮੁਹਿੰਮ ਸ਼ੁਰੂ ਕੀਤੇ ਨੂੰ ਠੀਕ ਚਾਰ ਸਾਲ ਹੋ ਗਏ ਹਨ। ਇਹ ਸਭ ਸਾਡੇ ਵਿਰੋਧ ਬਾਰੇ ਬਹੁਤ ਕੁਝ ਕਹਿੰਦਾ ਹੈ ਕਿ ਯੂਕਰੇਨ ਇਸ ਸਾਰੇ ਸਮੇਂ ਵਿੱਚ ਕਿਵੇਂ ਲੜਿਆ ਹੈ। ਇਨ੍ਹਾਂ ਸ਼ਬਦਾਂ ਪਿੱਛੇ ਸਾਡੇ ਲੱਖਾਂ ਲੋਕ, ਅਥਾਹ ਹਿੰਮਤ, ਸਖ਼ਤ ਮਿਹਨਤ, ਸੰਜਮ ਅਤੇ 24 ਫਰਵਰੀ ਤੋਂ ਯੂਕਰੇਨ ਵੱਲੋਂ ਅਪਣਾਇਆ ਗਿਆ ਲੰਮਾ ਰਾਹ ਹੈ।’’ ਉਨ੍ਹਾਂ ਕਿਹਾ ਕਿ ਯੂਕਰੇਨ ਨਿਆਂਪੂਰਨ ਸ਼ਾਂਤੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਦੌਰਾਨ ਦਰਜਨ ਤੋਂ ਵੱਧ ਸੀਨੀਅਰ ਯੂਰੋਪੀਅਨ ਅਧਿਕਾਰੀਆਂ ਨੇ ਰੂਸ-ਯੂਕਰੇਨ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਕੀਵ ਪੁੱਜ ਕੇ ਯੂਕਰੇਨ ਦੀ ਹਮਾਇਤ ਕੀਤੀ।

ਉਧਰ, ਰੂਸੀ ਰੱਖਿਆ ਮੰਤਰੀ ਨੇ ਦੱਖਣ ਪੂਰਬੀ ਯੂਕਰੇਨ ਦੇ ਜ਼ੈਪੋਰਿਜ਼ੀਆ ਖੇਤਰ ਦੇ ਇਕ ਪਿੰਡ ’ਚੋਂ ਯੂਕਰੇਨੀ ਸਲਾਮਤੀ ਦਸਤਿਆਂ ਨੂੰ ਬਾਹਰ ਕੱਢ ਕੇ ਕੰਟਰੋਲ ਆਪਣੇ ਹੱਥਾਂ ’ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਨੇ ਦਰੁਜ਼ਬਾ ਪਾਈਪਲਾਈਨ ਰਾਹੀਂ ਰੂਸੀ ਤੇਲ ਦੀ ਸਪਲਾਈ ਮੁਅੱਤਲ ਕਰਨ ਦੇ ਵਧਦੇ ਵਿਵਾਦ ਦਰਮਿਆਨ ਯੂਕਰੇਨ ਨੂੰ ਐਮਰਜੈਂਸੀ ਬਿਜਲੀ ਸਪਲਾਈ ਰੋਕ ਦਿੱਤੀ ਹੈ। ਪੈਰਿਸ: ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਕਿਹਾ ਕਿ ਉਹ ਯੂਕਰੇਨ ਦੇ ਨਾਲ ਹਨ ਅਤੇ ਰਹਿਣਗੇ। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਚਾਰ ਸਾਲ ਪਹਿਲਾਂ ਯੂਕਰੇਨ ’ਤੇ ਡਿੱਗੇ ਰੂਸੀ ਬੰਬਾਂ ਦੀ ਆਵਾਜ਼ ਨਾਲ ਯੂਰੋਪ ਜਾਗ ਪਿਆ ਸੀ। ਰੂਸ ਵੱਲੋਂ ਚੁਣੀ ਗਈ ਹਮਲਾਵਰ ਜੰਗ ਦੇ ਚਾਰ ਸਾਲ। ਚਾਰ ਸਾਲ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ। ਚਾਰ ਸਾਲ ਸ਼ਹਿਰ, ਸਕੂਲ ਤੇ ਹਸਪਤਾਲ ਤਬਾਹ ਕੀਤੇ ਗਏ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ

Read More »

ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਕਿ ਕੀਵ ਨੇ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ

Read More »
ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ
24Feb

ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ

ਸੁਪਰੀਮ ਕੋਰਟ ਨੇ ਇਹ ਟਿੱਪਣੀ ਕਰਦਿਆਂ ਕਿ ਪ੍ਰਦੂਸ਼ਣ ਰਹਿਤ ਪਾਣੀ ਦਾ ਅਧਿਕਾਰ ਬੁਨਿਆਦੀ ਹੱਕ ਹੈ, ਅੱਜ ਦੂਸ਼ਿਤ ਦਰਿਆਵਾਂ ਦੇ ਸੁਧਾਰ ਲਈ 2021 ਵਿੱਚ ਖੁਦ ਲਏ ਨੋਟਿਸ ਸਬੰਧੀ ਕਾਰਵਾਈ ਬੰਦ ਕਰ…

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ
24Feb

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ…

ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ
24Feb

ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਕਿ ਕੀਵ ਨੇ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ ਮਾਸਕੋ ਦੇ ਸ਼ੁਰੂਆਤੀ ਉਦੇਸ਼ਾਂ ਨੂੰ…

More News