ਜਾਂਚ ਦੇ ਨਾਮ ’ਤੇ ਰੋਕੇ ਅਖ਼ਬਾਰ

ਜਦੋਂ ਅੱਜ ਸਵੇਰੇ ਪੰਜਾਬ ’ਚ ਪਾਠਕਾਂ ਨੂੰ ਆਪਣੇ ਬੂਹਿਆਂ ’ਤੇ ਅਖ਼ਬਾਰ ਨਾ ਲੱਭੇ ਤਾਂ ਉਨ੍ਹਾਂ ਨੇ ਹਾਕਰਾਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ। ਉਹ ਪੰਜਾਬ ਪੁਲੀਸ ਵਲੋਂ ਅਖ਼ਬਾਰਾਂ ਦੀ ਸਪਲਾਈ ਕਈ ਘੰਟਿਆਂ ਤੱਕ ਰੋਕੇ ਜਾਣ ਦੀ ਕਿਸੇ ਵੀ ਕਾਰਵਾਈ ਤੋਂ ਅਣਜਾਣ ਸਨ। ਪੁਲੀਸ ਸਵੇਰੇ ਚਾਰ ਵਜੇ ਹੀ ਸੜਕਾਂ ’ਤੇ ਉੱਤਰੀ ਅਤੇ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਮੁੱਖ ਸੜਕਾਂ ’ਤੇ ਖੜ੍ਹੀ ਪੁਲੀਸ ਵਾਹਨਾਂ ’ਚ ਪਏ ਅਖ਼ਬਾਰਾਂ ਦੇ ਬੰਡਲ ਫਰੋਲਦੀ ਰਹੀ ਅਤੇ ਵਾਹਨ ਥਾਣੇ ਲਗਾ ਦਿੱਤੇ। ਰੌਲਾ ਪੈਣ ਮਗਰੋਂ ਪੁਲੀਸ ਨੇ ਸਵੇਰੇ 9 ਵਜੇ ਦੇ ਕਰੀਬ ਵਾਹਨ ਛੱਡੇ।

ਲੁਧਿਆਣਾ ਅਰਬਨ ਅਸਟੇਟ ਦੇ ਵਾਸੀ ਇਸ਼ਵਰ ਸਿੰਘ ਭੰਦੋਹਲ ਨੇ ਕਿਹਾ ਕਿ ਆਮ ਤੌਰ ’ਤੇ ਅਖ਼ਬਾਰ ਸਵੇਰੇ ਸੱਤ ਵਜੇ ਆ ਜਾਂਦੇ ਹਨ ਪਰ ਅੱਜ ਉਨ੍ਹਾਂ ਨੂੰ ਅਖ਼ਬਾਰ ਦੇਖਣ ਲਈ ਬੂਹੇ ਦੇ ਵਾਰ-ਵਾਰ ਚੱਕਰ ਕੱਟਣੇ ਪਏ। ਇਸੇ ਤਰ੍ਹਾਂ ਅਹਿਮਦਗੜ੍ਹ ਮੰਡੀ ’ਚ 9 ਵਜੇ ਤੱਕ ਜਦੋਂ ਕੋਈ ਅਖ਼ਬਾਰ ਨਾ ਪੁੱਜਿਆ ਤਾਂ ਪਾਠਕਾਂ ਨੇ ਇਕੱਠੇ ਹੋ ਕੇ ਸੋਸ਼ਲ ਮੀਡੀਆ ’ਤੇ ਸੁਆਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਪੁਲੀਸ ਨੇ ਸਾਰੇ ਜ਼ਿਲ੍ਹਿਆਂ ’ਚ ਦੇਰ ਰਾਤ ਇਸ ਅਪਰੇਸ਼ਨ ਤੋਂ ਜਾਣੂ ਕਰਾ ਦਿੱਤਾ ਸੀ।ਸ਼ਹਿਰੀ ਲੋਕਾਂ ਨੇ ਸਵਾਲ ਉਠਾਏ ਕਿ ਪੰਜਾਬ ’ਚ ਜਦੋਂ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਸਾਰੇ ਅਖ਼ਬਾਰਾਂ ਦੀ ਕਿਤੇ ਵੀ ਸਪਲਾਈ ਨਹੀਂ ਰੋਕੀ ਗਈ ਸੀ। ਜਦੋਂ ਇਸ ਮਾਮਲੇ ’ਤੇ ਵਿਵਾਦ ਭਖ਼ ਗਿਆ ਤਾਂ ਪੁਲੀਸ ਨੇ ਤਸਕਰੀ ਦੀ ਖ਼ੁਫ਼ੀਆ ਇਨਪੁਟ ਦਾ ਹਵਾਲਾ ਦੇ ਕੇ ਮਾਮਲੇ ਤੋਂ ਪੱਲਾ ਝਾੜ ਲਿਆ। ਵੇਰਵਿਆਂ ਅਨੁਸਾਰ ਜਲੰਧਰ ਤੇ ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਰਵਾਨਾ ਹੋਣ ਵਾਲੇ ਵਾਹਨਾਂ ਨੂੰ ਪੁਲੀਸ ਨੇ ਸਖ਼ਤੀ ਨਾਲ ਰੋਕਿਆ ਅਤੇ ਕਈ ਸ਼ਹਿਰਾਂ ’ਚ ਸੜਕਾਂ ਕਿਨਾਰੇ ਅਖ਼ਬਾਰਾਂ ਦੇ ਢੇਰ ਵੀ ਲਾ ਦਿੱਤੇ। ਮੋਗਾ ਦੇ ਪਿੰਡ ਕਮਾਲ ਕੇ ਕੋਲ ਵਾਹਨ ਰੋਕੇ ਜਾਣ ਨਾਲ ਮੁਕਤਸਰ ਤੇ ਫ਼ਿਰੋਜ਼ਪੁਰ ’ਚ ਸਪਲਾਈ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਪਠਾਨਕੋਟ, ਬਟਾਲਾ, ਤਰਨ ਤਾਰਨ, ਹੁਸ਼ਿਆਰਪੁਰ, ਬਿਆਸ, ਲੁਧਿਆਣਾ, ਅਹਿਮਦਗੜ੍ਹ ਮੰਡੀ, ਫ਼ਰੀਦਕੋਟ, ਮੁਕਤਸਰ, ਪਟਿਆਲਾ, ਅੰਮ੍ਰਿਤਸਰ, ਮੋਗਾ, ਤਪਾ ਮੰਡੀ, ਫ਼ਿਰੋਜ਼ਪੁਰ ਆਦਿ ਸ਼ਹਿਰਾਂ ਦੇ ਆਸ-ਪਾਸ ਅਖ਼ਬਾਰਾਂ ਵਾਲੇ ਵਾਹਨ ਰੋਕੇ ਗਏ। ਅਖ਼ਬਾਰਾਂ ਦੀ ਸਪਲਾਈ ਰੋਕੇ ਜਾਣ ਦੇ ਲੁਕਵੇਂ ਮੰਤਵ ਦਾ ਹਾਲੇ ਭੇਤ ਬਣਿਆ ਹੋਇਆ ਹੈ। ਪ੍ਰੈੱਸ ਕਲੱਬ ਚੰਡੀਗੜ੍ਹ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਪੱਤਰਕਾਰ ਐਸੋਸੀਏਸ਼ਨਾਂ ’ਚ ਵੀ ਰੋਸ ਪਾਇਆ ਜਾ ਰਿਹਾ ਹੈ। ਇੱਕ ਵਾਹਨ ਚਾਲਕ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਇਕੱਲਾ ਇਕੱਲਾ ਬੰਡਲ ਖੋਲ੍ਹ ਕੇ ਅਖ਼ਬਾਰਾਂ ਦੇਖਦੇ ਰਹੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4

Read More »
ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!
04Mar

ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ…

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ
04Mar

World Tour ’ਤੇ ਗਏ Canada ਦੇ ਸਿੱਖ ਨੌਜਵਾਨ ਦੀ Peru ਵਿੱਚ ਮੌਤ

ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ (Surrey) ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ‘ਫਲਾਇੰਗ…

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
04Mar

Special Flights: ਭਾਰਤੀ ਏਅਰਲਾਈਨਾਂ 4 ਮਾਰਚ ਨੂੰ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ…

More News

Leave a Reply

Your email address will not be published. Required fields are marked *