ਟੈਰਿਫਾਂ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਸਮਝੌਤਾ ਸਿਰੇ ਚੜ੍ਹਿਆ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰ ਬੇਸ ’ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਸ ਦੇ ਬਦਲੇ ਵਿੱਚ ਪੇਈਚਿੰਗ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਨੂੰ ਜਾਰੀ ਰੱਖੇਗਾ ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ।ਸੂਤਰਾਂ ਮੁਤਾਬਕ ਸਮਝੌਤੇ ਤਹਿਤ ਚੀਨੀ ਦਰਾਮਦਾਂ ’ਤੇ ਲੱਗਦੇ 57 ਫੀਸਦ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕੀਤੀ ਜਾਵੇਗੀ। ਦੋਵਾਂ ਆਗੂਆਂ ਦਰਮਿਆਨ ਨੇ ਬੈਠਕ ਦੌਰਾਨ ਟੈਰਿਫ਼, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਟਕਰਾਅ ਵਾਲੇ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ। ਸ਼ੀ ਨਾਲ ਮੁਲਕਾਤ ਮਗਰੋਂ ਟਰੰਪ ਵਾਸ਼ਿੰਗਟਨ ਲਈ ਰਵਾਨਾ ਹੋ ਗਏ।

ਸਾਲ 2019 ਮਗਰੋਂ ਟਰੰਪ ਤੇ ਸ਼ੀ ਦੀ ਇਹ ਪਹਿਲੀ ਆਹਮੋ ਸਾਹਮਣੀ ਮੀਟਿੰਗ ਹੈ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸੰਮੇਲਨ ਤੋਂ ਇਕਪਾਸੇ ਹੋਈ ਇਹ ਮੀਟਿੰਗ ਦੋ ਘੰਟੇ (ਇਕ ਘੰਟਾ ਤੇ 40 ਮਿੰਟ) ਦੇ ਕਰੀਬ ਚੱਲੀ। ਟਰੰਪ ਨੇ ਹੱਥ ਮਿਲਾਇਆ ਅਤੇ ਸ਼ੀ ਨੂੰ ਆਪਣੀ ਕਾਰ ਤੱਕ ਲੈ ਗਏ। ਅਮਰੀਕੀ ਰਾਸ਼ਟਰਪਤੀ ਨੂੰ ਹਵਾਈ ਅੱਡੇ ’ਤੇ ਰੈੱਡ ਕਾਰਪੈਟ ਵਿਛਾ ਕੇ ਵਿਦਾਇਗੀ ਦਿੱਤੀ ਗਈ।

ਦੱਖਣੀ ਬੰਦਰਗਾਹੀ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਸੀ। ਬੈਠਕ ਤੋਂ ਪਹਿਲਾਂ ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ, ‘‘ਸਾਡੀ ਇਹ ਮੁਲਾਕਾਤ ਬਹੁਤ ਸਫ਼ਲ ਹੋਣ ਜਾ ਰਹੀ ਹੈ, ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਰ ਉਹ (ਸ਼ੀ) ਇੱਕ ਬਹੁਤ ਹੀ ਸਖ਼ਤ ਵਾਰਤਾਕਾਰ ਹਨ।’’ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫ਼ਦਾਂ ਨਾਲ ਬੈਠੇ, ਤਾਂ ਸ਼ੀ ਨੇ ਇੱਕ ਅਨੁਵਾਦਕ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਕ ਤੇ ਆਮ ਗੱਲ ਹੈ। ਚੀਨੀ ਸਦਰ ਨੇ ਕਿਹਾ, ‘‘ਕੁਝ ਦਿਨ ਪਹਿਲਾਂ… ਸਾਡੀਆਂ ਦੋ ਆਰਥਿਕ ਅਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ’ਤੇ ਪਹੁੰਚੀਆਂ। ਇਹ ਮੀਟਿੰਗ ਉਤਸ਼ਾਹਜਨਕ ਰਹੀ… ਮੈਂ ਚੀਨ-ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਂਹ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ।’’ ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਟਰੰਪ ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਆਸ ਜਤਾਈ ਸੀ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News

Leave a Reply

Your email address will not be published. Required fields are marked *