ਡਰੋਨ ਹਮਲੇ ਮਗਰੋਂ ਪਾਕਿਸਤਾਨ ’ਚ ਕਈ ਸਕੂਲ ਬੰਦ

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਸਕੂਲ ’ਤੇ ਡਰੋਨ ਹਮਲੇ ਤੋਂ ਬਾਅਦ ਬੰਦ ਰਹੀਆਂ।

ਇਹ ਘਟਨਾ ਮੁਹਮੰਦ ਜ਼ਿਲ੍ਹੇ ਦੀ ਗ਼ਲਾਨਾਈ ਤਹਿਸੀਲ ’ਚ ਵਾਪਰੀ ਜਿੱਥੇ ਮਨੁੱਖ ਰਹਿਤ ਹਵਾਈ ਵਾਹਨ (ਯੂ ਏ ਵੀ) ਗਵਰਨਰ ਮਾਡਲ ਹਾਈ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ। ਮੁਹਮੰਦ ਦੇ ਡਿਪਟੀ ਕਮਿਸ਼ਨਰ ਯਾਸਿਰ ਹਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਕੂਲ ਦੇ ਵਿਹੜੇ ’ਚੋਂ ਯੂ ਏ ਵੀ ਦਾ ਮਲਬਾ ਮਿਲਿਆ ਹੈ; ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੈਂਪਸ ਅੰਦਰ ਤੇ ਨੇੜੇ-ਤੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਘਟਨਾ ਮਗਰੋਂ ਮੁਹਮੰਦ ਜ਼ਿਲ੍ਹੇ ਦੇ ਘੱਟੋ ਘੱਟ 54 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਇਰਾਨੀ ਆਗੂ ਆਇਤੁੱਲਾ ਖਮੇਨੇਈ ਦੀ ਹੱਤਿਆ ਦੇ ਰੋਸ ਵਜੋਂ ਦੇਸ਼ ਪੱਧਰੀ ਮੁਜ਼ਾਹਰਿਆਂ ਦੇ ਚਲਦਿਆਂ ਅੱਜ ਕਰਾਚੀ ਦੇ ਪੱਛਮੀ ਤੇ ਦੱਖਣੀ ਜ਼ਿਲ੍ਹਿਆਂ ’ਚ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸਿੰਧ ਸੂਬੇ ’ਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ। ਸਵੇਰੇ ਕਈ ਸੜਕਾਂ ਬੰਦ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ; ਇਨ੍ਹਾਂ ਚਿਤਾਵਨੀਆਂ ਦਾ ਕਾਰਨ ‘ਸੁਰੱਖਿਆ’ ਦੱਸਿਆ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ

US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ

Read More »

ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

West Asia Crisis: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ

Read More »

ਡਰੋਨ ਹਮਲੇ ਮਗਰੋਂ ਪਾਕਿਸਤਾਨ ’ਚ ਕਈ ਸਕੂਲ ਬੰਦ

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਸਕੂਲ ’ਤੇ ਡਰੋਨ

Read More »
West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ
02Mar

West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ

US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿਚ ਖਮੇਨੀ ਦੀ ਪਤਨੀ…

ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ
02Mar

ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

West Asia Crisis: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ…

ਡਰੋਨ ਹਮਲੇ ਮਗਰੋਂ ਪਾਕਿਸਤਾਨ ’ਚ ਕਈ ਸਕੂਲ ਬੰਦ
02Mar

ਡਰੋਨ ਹਮਲੇ ਮਗਰੋਂ ਪਾਕਿਸਤਾਨ ’ਚ ਕਈ ਸਕੂਲ ਬੰਦ

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਸਕੂਲ ’ਤੇ ਡਰੋਨ ਹਮਲੇ ਤੋਂ ਬਾਅਦ ਬੰਦ ਰਹੀਆਂ।…