ਦੋ ਫ਼ਿਰਕਿਆਂ ’ਚ ਝੜਪਾਂ ਮਗਰੋਂ ਰੌਤਾਹਟ ਜ਼ਿਲ੍ਹੇ ’ਚ ਕਰਫਿਊ

ਪ੍ਰਸ਼ਾਸਨ ਨੇ ਦੱਖਣੀ ਨੇਪਾਲ ਦੇ ਮਧੇਸ਼ ਪ੍ਰਾਂਤ ਦੇ ਰੌਤਾਹਟ ਜ਼ਿਲ੍ਹੇ ਵਿੱਚ ਦੋ ਫ਼ਿਰਕਿਆਂ ’ਚ ਝੜਪ ਹੋਣ ਮਗਰੋਂ ਵਧੇ ਤਣਾਅ ਕਾਰਨ ਕਰਫਿਊ ਲਾ ਦਿੱਤਾ ਹੈ। ਇਹ ਝੜਪਾਂ ਵੀਰਵਾਰ ਸ਼ਾਮ ਸਮੇਂ ਹੋਏ ਹੋਈਆਂ, ਜਿਸ ਮਗਰੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਸਵੇਰ ਤੱਕ ਦੋਵਾਂ ਧਿਰਾਂ ’ਚ ਤਣਾਅ ਕਾਫ਼ੀ ਵਧ ਗਿਆ, ਜਿਸ ਦੌਰਾਨ ਘੱਟੋ-ਘੱਟ ਅੱਠ ਜਣੇ ਜ਼ਖਮੀ ਹੋ ਗਏ। ਮੁੱਖ ਜ਼ਿਲ੍ਹਾ ਅਧਿਕਾਰੀ ਦਿਨੇਸ਼ ਸਾਗਰ ਭੂਸਲ ਮੁਤਾਬਕ ਰੌਤਾਹਟ ਜ਼ਿਲ੍ਹਾ ਸੁਰੱਖਿਆ ਕਮੇਟੀ ਵੱਲੋਂ ਲਏ ਫ਼ੈਸਲੇ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਗੌੜ ਅਤੇ ਹੋਰ ਹਿੱਸਿਆਂ ਵਿੱਚ ਸ਼ਨਿਚਰਵਾਰ ਬਾਅਦ ਦੁਪਹਿਰ 1 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਾ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਐਕਟ ਦੀ ਧਾਰਾ 6 (ਏ) ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਵਾਲੇ ਇਲਾਕੇ ਵਿੱਚ ਲੋਕਾਂ ਦੀ ਆਵਾਜਾਈ, ਇਕੱਤਰਤਾ, ਰੈਲੀਆਂ ਤੇ ਮੁਜ਼ਾਹਰੇ ਕਰਨ ’ਤੇ ਰੋਕ ਲਾ ਦਿੱਤੀ ਹੈ। ਦੋ ਧੜਿਆਂ ਵਿੱਚ ਝੜਪਾਂ ਦੀ ਸ਼ੁਰੂਆਤ ਵੀਰਵਾਰ ਨੂੰ ਗੌੜ ਮਿਉਂਸਿਪਲ ਖੇਤਰ ਦੇ ਸਪਗੜ੍ਹਾ ਇਲਾਕੇ ਵਿੱਚ ਉਸ ਸਮੇਂ ਹੋਈ ਜਦੋਂ ਇੱਕ ਫ਼ਿਰਕੇ ਦੇ ਲੋਕਾਂ ਨੇ ਮਸਜਿਦ ਸਾਹਮਣਿਓਂ ਲੰਘਦੀ ਬਰਾਤ ਨੂੰ ਸੰਗੀਤ ਵਜਾਉਣ ਤੋਂ ਰੋਕਿਆ, ਜਿਸ ਮਗਰੋਂ ਦੋਵਾਂ ਧੜਿਆਂ ਵਿੱਚ ਹਿੰਸਕ ਝੜਪਾਂ ਹੋਈਆਂ। ਇਸ ਘਟਨਾ ਵਿੱਚ ਦੋ ਪੁਲੀਸ ਮੁਲਾਜ਼ਮਾਂ ਸਮੇਤ ਘੱਟੋ-ਘੱਟ ਅੱਠ ਜਣੇ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵੱਲੋਂ ਇਲਾਕੇ ’ਚ ਝੜਪ ਰੋਕਣ ਲਈ ਸੈਂਕੜੇ ਦੰਗਾ ਰੋਕੂ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ

ਅਮਰੀਕੀ ਸੀਕਰੇਟ ਸਰਵਿਸ ਅਤੇ ਸਥਾਨਕ ਪੁਲੀਸ ਨੇ ਐਤਵਾਰ ਤੜਕਸਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਸੁਰੱਖਿਆ ਘੇਰਾ ਤੋੜ ਕੇ ਦਾਖਲ ਹੋਣ ਵਾਲੇ

Read More »

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ

Read More »
Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ
22Feb

Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ

ਅਮਰੀਕੀ ਸੀਕਰੇਟ ਸਰਵਿਸ ਅਤੇ ਸਥਾਨਕ ਪੁਲੀਸ ਨੇ ਐਤਵਾਰ ਤੜਕਸਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਸੁਰੱਖਿਆ ਘੇਰਾ ਤੋੜ ਕੇ ਦਾਖਲ ਹੋਣ ਵਾਲੇ ਇੱਕ ਹਥਿਆਰਬੰਦ ਵਿਅਕਤੀ ਨੂੰ ਗੋਲੀ…

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ
22Feb

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ…

ਰੂਸ ਵੱਲੋਂ ਅੱਧੀ ਰਾਤੀਂ ਮਿਜ਼ਾਈਲ ਤੇ ਡਰੋਨ ਹਮਲੇ
22Feb

ਰੂਸ ਵੱਲੋਂ ਅੱਧੀ ਰਾਤੀਂ ਮਿਜ਼ਾਈਲ ਤੇ ਡਰੋਨ ਹਮਲੇ

ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤ ਨੂੰ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ, ਜਿਸ ਵਿੱਚ ਕੀਵ ਖੇਤਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਖ਼ਬਰ ਏਜੰਸੀ ਰਾਇਟਰਜ਼ ਨੇ ਯੂਕਰੇਨੀ ਏਅਰ…