ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਦੀ ਪਾਬੰਦੀ ਇੱਕ ਮਹੀਨੇ ਲਈ ਹੋਰ ਵਧਾਈ

ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ (Airspace) ’ਤੇ ਲਗਾਈ ਗਈ ਪਾਬੰਦੀ ਨੂੰ ਇੱਕ ਮਹੀਨੇ ਲਈ ਵਧਾ ਕੇ 23 ਜਨਵਰੀ ਤੱਕ ਕਰ ਦਿੱਤਾ ਹੈ।

ਪਾਕਿਸਤਾਨ ਨੇ ਅਪਰੈਲ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਜਵਾਬੀ ਕਾਰਵਾਈ ਵਜੋਂ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ’ਤੇ ਅਜਿਹੀ ਹੀ ਪਾਬੰਦੀ ਲਗਾਈ ਹੋਈ ਹੈ।ਪਹਿਲਾਂ ਲਗਾਈ ਗਈ ਪਾਬੰਦੀ 24 ਦਸੰਬਰ ਨੂੰ ਖਤਮ ਹੋਣੀ ਸੀ, ਪਰ ਪਾਕਿਸਤਾਨ ਏਅਰਪੋਰਟ ਅਥਾਰਟੀ (PAA) ਨੇ ਬੁੱਧਵਾਰ ਨੂੰ ਇਸ ਨੂੰ 23 ਜਨਵਰੀ, 2026 ਤੱਕ ਵਧਾਉਣ ਦਾ ਐਲਾਨ ਕੀਤਾ।ਪਾਕਿਸਤਾਨੀ ਹਵਾਈ ਖੇਤਰ ਭਾਰਤ ਵਿੱਚ ਰਜਿਸਟਰਡ ਸਾਰੇ ਜਹਾਜ਼ਾਂ ਲਈ ਬੰਦ ਰਹੇਗਾ। ਇਸ ਵਿੱਚ ਭਾਰਤੀ ਏਅਰਲਾਈਨਾਂ ਦੇ ਮਾਲਕੀ ਵਾਲੇ, ਸੰਚਾਲਿਤ ਜਾਂ ਲੀਜ਼ ’ਤੇ ਲਏ ਜਹਾਜ਼ਾਂ ਦੇ ਨਾਲ-ਨਾਲ ਭਾਰਤੀ ਫੌਜੀ ਉਡਾਣਾਂ ਵੀ ਸ਼ਾਮਲ ਹਨ।

ਹਵਾਬਾਜ਼ੀ ਨੋਟਿਸ (NOTAM) ਅਨੁਸਾਰ, ਇਹ ਪਾਬੰਦੀ ਪਾਕਿਸਤਾਨ ਦੇ ਦੋਵੇਂ ਫਲਾਈਟ ਇਨਫਰਮੇਸ਼ਨ ਖੇਤਰਾਂ (FIRs) ਕਰਾਚੀ (OPKR) ਅਤੇ ਲਾਹੌਰ (OPLR) ’ਤੇ ਲਾਗੂ ਹੋਵੇਗੀ।

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਪਰੈਲ ਮਹੀਨੇ ਹੋਏ ਇੱਕ ਅਤਿਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨਾਂ ਦਾ ਟਕਰਾਅ ਚੱਲਿਆ ਸੀ। ਉਦੋਂ ਤੋਂ ਹੀ ਇਸਲਾਮਾਬਾਦ ਨੇ ਕਈ ਵਾਰ ਭਾਰਤੀ ਜਹਾਜ਼ਾਂ ਦੇ ਆਪਣੇ ਅਸਮਾਨ ਤੋਂ ਲੰਘਣ ’ਤੇ ਪਾਬੰਦੀ ਵਧਾਈ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

 Middle East Crisis: ਅਮਰੀਕੀ ਪਣਡੁੱਬੀ ਵਲੋਂ Sri Lanka ਕੋਲ Iran ਦੇ ਜੰਗੀ ਬੇੜੇ ’ਤੇ ਹਮਲਾ; 87 ਮੌਤਾਂ

ਅਮਰੀਕਾ, ਇਜ਼ਰਾਈਲ ਅਤੇ ਇਰਾਨ ਦਰਮਿਆਨ ਚੱਲ ਰਹੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ ਅਤੇ ਅੱਜ ਇਸ ਜੰਗ ਦਾ ਪੰਜਵਾਂ ਦਿਨ ਹੈ। ਸ੍ਰੀਲੰਕਾ ਦੇ ਸਮੁੰਦਰੀ

Read More »

West Asia crisis: ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲੀ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ’ਤੇ ਹੋਣਗੇ ਹਮਲੇ: ਇਰਾਨ

ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਚੌਥੇ ਦਿਨ ਵੀ ਜਾਰੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਅੱਜ ਕਿਹਾ ਹੈ ਕਿ

Read More »

West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ

US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ

Read More »
 Middle East Crisis: ਅਮਰੀਕੀ ਪਣਡੁੱਬੀ ਵਲੋਂ Sri Lanka ਕੋਲ Iran ਦੇ ਜੰਗੀ ਬੇੜੇ ’ਤੇ ਹਮਲਾ; 87 ਮੌਤਾਂ
04Mar

 Middle East Crisis: ਅਮਰੀਕੀ ਪਣਡੁੱਬੀ ਵਲੋਂ Sri Lanka ਕੋਲ Iran ਦੇ ਜੰਗੀ ਬੇੜੇ ’ਤੇ ਹਮਲਾ; 87 ਮੌਤਾਂ

ਅਮਰੀਕਾ, ਇਜ਼ਰਾਈਲ ਅਤੇ ਇਰਾਨ ਦਰਮਿਆਨ ਚੱਲ ਰਹੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ ਅਤੇ ਅੱਜ ਇਸ ਜੰਗ ਦਾ ਪੰਜਵਾਂ ਦਿਨ ਹੈ। ਸ੍ਰੀਲੰਕਾ ਦੇ ਸਮੁੰਦਰੀ ਤਟ ਕੋਲ ਇੱਕ ਇਰਾਨੀ ਜੰਗੀ…

West Asia crisis: ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲੀ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ’ਤੇ ਹੋਣਗੇ ਹਮਲੇ: ਇਰਾਨ
04Mar

West Asia crisis: ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲੀ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ’ਤੇ ਹੋਣਗੇ ਹਮਲੇ: ਇਰਾਨ

ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਚੌਥੇ ਦਿਨ ਵੀ ਜਾਰੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਅੱਜ ਕਿਹਾ ਹੈ ਕਿ ਅਮਰੀਕੀ ਫੌਜ ਨੇ ਉਸ ਇਰਾਨੀ…

West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ
02Mar

West Asia crisis: ਇਰਾਨ ਖ਼ਿਲਾਫ਼ ਫੌਜੀ ਕਾਰਵਾਈਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ; Spain ਨੇ US ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ

US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿਚ ਖਮੇਨੀ ਦੀ ਪਤਨੀ…

More News