ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ। ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ ਵੱਲੋਂ ਸਰਹੱਦ ਪਾਰੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੇ ਜਵਾਬੀ ਕਾਰਵਾਈ ਕੀਤੀ ਤੇ ਦੋਵਾਂ ਪਾਸਿਓਂ ਹਮਲੇ ਸ਼ੁਰੂ ਹੋ ਗਏ।

ਰੱਖਿਆ ਮੰਤਰੀ ਨੇ ‘ਐਕਸ’ ਉਤੇ ਪਾਈ ਪੋਸਟ ਵਿਚ ਕਿਹਾ, ‘‘ਪਾਕਿਸਤਾਨ ਨੂੰ ਆਸ ਸੀ ਕਿ ਨਾਟੋ ਬਲਾਂ ਦੇ ਵਾਪਸ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਸ਼ਾਂਤੀ ਕਾਇਮ ਹੋਵੇਗੀ ਤੇ ਤਾਲਿਬਾਨ ਅਫ਼ਗਾਨਿਸਤਾਨ ਦੀ ਜਨਤਾ ਦੀ ਭਲਾਈ ਤੇ ਖੇਤਰੀ ਸਥਿਰਤਾ ਉਤੇ ਧਿਆਨ ਦੇਵੇਗਾ…।’’ ਆਸਿਫ ਦੀਆਂ ਟਿੱਪਣੀਆਂ ਉਤੇ ਅਫ਼ਗਾਨਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਾਕਿਸਤਾਨੀ ਅਧਿਕਾਰੀਆਂ ਤੇ ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਅਨੁਸਾਰ, ਪਾਕਿਸਤਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ, ਦੱਖਣ ਵਿਚ ਕੰਧਾਰ ਤੇ ਦੱਖਣ-ਪੂਰਬ ਵਿਚ ਪਕਤਿਆ ਸੂਬੇ ਉਤੇ ਹਵਾਈ ਹਮਲੇ ਕੀਤੇ ਹਨ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਹਮਲੇ ਅਫ਼ਗਾਨਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਕੀਤੇ ਗਏ ਹਨ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਕ-ਦੂਜੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 55 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ, ਕਈ ਹੋਰਾਂ ਨੂੰ ‘ਫੜ ਲਿਆ ਗਿਆ ਹੈ।’ ਉਨ੍ਹਾਂ ਪਾਕਿਸਤਾਨੀ ਸੈਨਾ ਦੀਆਂ ਚੌਕੀਆਂ ਤੇ ਸੈਨਿਕ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਵੀ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਬੁਲਾਰੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ 133 ਲੜਾਕੇ ਮਾਰੇ ਗਏ ਹਨ ਤੇ 200 ਤੋਂ ਵੱਧ ਫੱਟੜ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ।

Read More »

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ

Read More »

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ

ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ (Anthropic) ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ

Read More »
ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ
27Feb

ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ। ਇਸਲਾਮਾਬਾਦ ਨੇ ਦਾਅਵਾ ਕੀਤਾ ਸੀ…

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ
27Feb

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ…

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ
27Feb

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ

ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ (Anthropic) ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਸਰਕਾਰ…

More News