ਪੰਜਾਬ ਦਾ ਮਾਹੌਲ ਵਿਗਾੜ ਰਹੀ ਆਈ ਐੱਸ ਆਈ: ਡੀ ਜੀ ਪੀ

ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੇ ਸੂਬੇ ਦੇ ਥਾਣਿਆਂ ’ਤੇ ਕਥਿਤ ਹਮਲੇ ਕਰਵਾਏ। ਇਸ ਤੋਂ ਇਲਾਵਾ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਪਰ ਪੁਲੀਸ ਆਈ ਐੱਸ ਆਈ ਦੀ ਹਰ ਕੋਸ਼ਿਸ਼ ਨਾਕਾਮ ਕਰ ਰਹੀ ਹੈ। ਸ੍ਰੀ ਯਾਦਵ ਨੇ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2025 ਦੌਰਾਨ ਸਰਹੱਦ ਪਾਰੋਂ 500 ਤੋਂ ਬਾਕੀ ਸਫਾ 6 »ਵੱਧ ਡਰੋਨ ਆਏ ਹਨ ਜਿਨ੍ਹਾਂ ਵਿੱਚੋਂ 263 ਨਸ਼ਟ ਕੀਤੇ ਗਏ ਹਨ। ਹੁਣ ਪਾਕਿਸਤਾਨ ਆਧੁਨਿਕ ਤੇ ਛੋਟੇ ਡਰੋਨ ਵਰਤ ਰਿਹਾ ਹੈ ਜਿਨ੍ਹਾਂ ਨੂੰ ਟਰੈਕ ਕਰਨਾ ਮੁਸ਼ਕਲ ਹੈ। ਸਰਹੱਦੀ ਖੇਤਰ ਵਿੱਚ 6 ਹੋਰ ਐਂਟੀ-ਡਰੋਨ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਸਰਹੱਦੀ ਖੇਤਰ ਵਿੱਚ ਸੁਰੱਖਿਆ ਲਈ 585 ਥਾਵਾਂ ’ਤੇ 2,367 ਸੀ ਸੀ ਟੀ ਵੀ ਕੈਮਰੇ ਲਗਾਏ ਜਾ ਰਹੇ ਹਨ। 2026 ਦੌਰਾਨ ਪੁਲੀਸ ਵਿਭਾਗ ਦੇ ਆਧੁਨਿਕੀਕਰਨ ਅਤੇ ਸੂਬੇ ਵਿੱਚ ਮਿੱਥ ਕੇ ਕਤਲ ਕਰਨ ਵਾਲਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੁਲੀਸ ਦੇ ਆਧੁਨਿਕੀਕਰਨ ’ਤੇ 800 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਅਗਲੇ ਤਿੰਨ ਸਾਲਾਂ ਵਿੱਚ 426 ਕਰੋੜ ਦੀ ਲਾਗਤ ਵਾਲੇ ਮੈਗਾ ਪੁਲੀਸ ਬਿਲਡਿੰਗ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਦੀ ਪਛਾਣ ਕਰ ਕੇ ਵਾਪਸ ਲਿਆਉਣ ਲਈ ਵੀ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਨੰਬਰ 112 ਰਾਹੀਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਲਈ ਐਮਰਜੈਂਸੀ ਰਿਸਪਾਂਸ ਸਮੇਂ ਨੂੰ 12-13 ਮਿੰਟ ਤੋਂ ਘਟਾ 7-8 ਮਿੰਟ ਤੱਕ ਲਿਆਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਜਲਦੀ ਹੀ 1600 ਐੱਸ ਆਈ ਤੇ ਏ ਐੱਸ ਆਈ ਅਤੇ 10 ਹਜ਼ਾਰ ਦੇ ਕਰੀਬ ਸਿਪਾਹੀ ਭਰਤੀ ਕੀਤੇ ਜਾਣਗੇ। ਸੂਬੇ ਦੀਆਂ ਜੇਲ੍ਹਾਂ ਨੂੰ ਅਪਗ੍ਰੇਡ ਕਰਨ ਲਈ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਲੁਧਿਆਣਾ ’ਚ ਵਿਸ਼ੇਸ਼ ਸੁਰੱਖਿਆ ਜੇਲ੍ਹ ਵੀ ਬਣਾਈ ਜਾਵੇਗੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ

Read More »

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ

Read More »

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ।

Read More »
ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ
31Dec

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਸ…

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ
31Dec

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ ਨੂੰ ਉਸ ਦਾ ਪਰਮਾਣੂ ਪ੍ਰੋਗਰਾਮ…

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼
31Dec

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ। ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ…