ਫਗਵਾੜਾ-ਜਲੰਧਰ ਹਾਈਵੇਅ ’ਤੇ ਦੇਰ ਰਾਤ ਵਾਹਨਾਂ ਦੀ ਟੱਕਰ; ਇਕ ਵਿਦਿਆਰਥੀ ਦੀ ਮੌਤ, ਕਈ ਹੋਰ ਜ਼ਖ਼ਮੀ

ਇਥੇ ਨੈਸ਼ਨਲ ਹਾਈਵੇਅ ਇਕ ’ਤੇ ਪਿੰਡ ਚਹੇੜੂ ਕੋਲ ਈਸਟਵੁੱਡ ਨੇੜੇ ਐਤਵਾਰ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਬਾਈਕ ਸਵਾਰ ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਬਾਈਕ ਦੀ ਕਿਸੇ ਵਾਹਨ ਨਾਲ ਟੱਕਰ ਹੋਈ ਦੱਸੀ ਜਾਂਦੀ ਹੈ। ਇਸ ਹਾਦਸੇ ਮਗਰੋਂ ਫਗਵਾੜਾ ਤੋਂ ਜਲੰਧਰ ਵੱਲ ਨੂੰ ਜਾਂਦੇ ਵਾਹਨ ਇਕ ਤੋਂ ਬਾਅਦ ਇਕ, ਇਕ ਦੂਜੇ ਨਾਲ ਟਕਰਾਉਣ ਕਰਕੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿਚ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਦੌਰਾਨ ਉਥੋਂ ਲੰਘਦਾ ਇਕ ਟਰੱਕ ਵੀ ਅੱਗ ਦੀ ਲਪੇਟ ’ਚ ਆਉਣ ਕਰਕੇ ਨੁਕਸਾਨਿਆ ਗਿਆ।

ਪੁਲੀਸ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਮੁਤਾਬਕ ਵਾਹਨਾਂ ਦੇ ਇਕ ਦੂਜੇ ਨਾਲ ਟਕਰਾਉਣ ਕਰਕੇ ਅੱਗ ਲੱਗੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਦੇਰ ਰਾਤ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਚਸ਼ਮਦੀਦਾਂ ਨੇ ਹਾਦਸੇ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਗੱਡੀਆਂ ਇਕ ਦੂਜੇ ਨਾਲ ਇੰਨੀ ਤੇਜ਼ੀ ਨਾਲ ਟਕਰਾਈਆਂ ਕਿ ਲੋਕਾਂ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਹੀ ਨਹੀਂ ਸੀ। ਹਾਦਸੇ ਮਗਰੋਂ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸਤਨਾਮਪੁਰਾ ਪੁਲੀਸ ਸਟੇਸ਼ਨ ਦੇ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ, ਉਸ ਸਮੇਂ ਫਗਵਾੜਾ ਤੋਂ ਜਲੰਧਰ ਵੱਲ ਜਾਣ ਵਾਲੀ ਆਵਾਜਾਈ ਪਹਿਲਾਂ ਹੀ ਇੱਕ ਪਿਛਲੇ ਹਾਦਸੇ ਕਾਰਨ ਬਹੁਤ ਹੌਲੀ ਚੱਲ ਰਹੀ ਸੀ। ਇਸ ਤੋਂ ਬਾਅਦ ਅਚਾਨਕ ਇਕ ਤੋਂ ਬਾਅਦ ਇਕ ਵਾਹਨ ਇਕ ਦੂਜੇ ਨਾਲ ਟਕਰਾਉਂਦੇ ਗਏ ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਿਸੇ ਵਾਹਨ ਨਾਲ ਟਕਰਾਉਣ ਕਰਕੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਅਸਮੀਰ ਰੌਫ ਵਾਸੀ ਕੇਰਲਾ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਪੁਲੀਸ ਨੇ ਉਸ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਚ ਰਖਵਾ ਦਿੱਤੀ ਹੈ। ਰੌਫ਼ ਇਥੇ ਜਲੰਧਰ ਫਗਵਾੜਾ ਹਾਈਵੇਅ ’ਤੇ ਹੀ ਸਥਿਤ ਨਿੱਜੀ ਯੂਨੀਵਰਸਿਟੀ ਵਿਚ ਏਅਰਪੋਰਟ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਬਾਈਕ ਸਵਾਰ ਦੂਜੇ ਵਿਦਿਆਰਥੀ ਵਿਨਾਇਕ ਉਰਫ ਸੁਰੇਸ਼ ਦੀ ਲੱਤ ਟੁੱਟ ਗਈ ਤੇ ਉਹ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਟਾਪੂ ਨੇੜੇ ਚੀਨੀ ਫੌਜੀ ਹਵਾਈ ਜਹਾਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਪਿਛਲੇ ਦੋ ਹਫ਼ਤਿਆਂ

Read More »

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਲੰਡਨ ਦੇ ਰੀਜੈਂਟ ਸਟ੍ਰੀਟ ਸਥਿਤ ‘ਵੀਰਾਸਵਾਮੀ’ (Veeraswamy) ਨੇ ਅੱਜ ਆਪਣੀ ਸੌਵੀਂ ਵਰ੍ਹੇਗੰਢ ਮਨਾਈ। ਮਾਰਚ 1926 ਵਿੱਚ

Read More »

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

West Asia Conflict:ਆਸਟਰੇਲੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਰਾਨ ਨਾਲ ਜਾਰੀ ਜੰਗ ਦਰਮਿਆਨ ਹਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੁੱਲ੍ਹਵਾਉਣ ਲਈ

Read More »
ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ
15Mar

ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਟਾਪੂ ਨੇੜੇ ਚੀਨੀ ਫੌਜੀ ਹਵਾਈ ਜਹਾਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਇਨ੍ਹਾਂ ਦੀਆਂ ਉਡਾਣਾਂ ਵਿੱਚ…

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ
15Mar

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਲੰਡਨ ਦੇ ਰੀਜੈਂਟ ਸਟ੍ਰੀਟ ਸਥਿਤ ‘ਵੀਰਾਸਵਾਮੀ’ (Veeraswamy) ਨੇ ਅੱਜ ਆਪਣੀ ਸੌਵੀਂ ਵਰ੍ਹੇਗੰਢ ਮਨਾਈ। ਮਾਰਚ 1926 ਵਿੱਚ ਖੁੱਲ੍ਹੇ ਇਸ ਮਿਸ਼ੇਲਿਨ-ਸਟਾਰ ਰੈਸਟੋਰੈਂਟ ਨੇ…

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ
15Mar

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

West Asia Conflict:ਆਸਟਰੇਲੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਰਾਨ ਨਾਲ ਜਾਰੀ ਜੰਗ ਦਰਮਿਆਨ ਹਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੁੱਲ੍ਹਵਾਉਣ ਲਈ ਆਪਣੇ ਜੰਗੀ ਬੇੜੇ ਨਹੀਂ ਭੇਜੇਗਾ।…

More News