ਬਨੂੜ : ਬੀਤੇ ਦਿਨੀਂ ਪਟਿਆਲਾ ਜੇਲ੍ਹ ਵਿਚ ਬੰਦ ਸਿੱਖ ਕੈਦੀ ਭਾਈ ਸੰਦੀਪ ਸਿੰਘ ਸੰਨੀ ’ਤੇ ਹੋਏ ਬੇਹੱਦ ਤਸ਼ੱਦਦ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਨੇ ਬਸਪਾ ਦੇ ਸੂਬਾ ਜਨਰਲ ਸਕੱਤਰ ਭਾਈ ਜਗਜੀਤ ਸਿੰਘ ਛੜਬੜ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਸੰਨੀ ਉਪਰ ਜੇਲ੍ਹ ਵਿਚ ਹੋਏ ਤਸ਼ੱਦਦ ਦੇ ਮਾਮਲੇ ਵਿਚ ਅਦਾਲਤ ਨੇ ਵੀ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਨੂੰ ਭਾਈ ਸੰਨੀ ਦੀ ਡਾਕਟਰੀ ਜਾਂਚ ਕਰਵਾ ਕੇ ਰਿਪੋਰਟ ਅਦਾਲਤ ਵਿਚ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਜਾਗਿਆ ਤੇ ਹੁਣ ਭਾਈ ਸੰਦੀਪ ਸਿੰਘ ਸੰਨੀ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਡਾਕਟਰਾਂ ਦੀ ਜਾਂਚ ਰਿਪੋਰਟ ਤੋਂ ਪਤਾ ਲੱਗੇਗਾ ਕਿ ਜੇਲ੍ਹ ਪ੍ਰਸ਼ਾਸਨ ਨੇ ਭਾਈ ਸੰਦੀਪ ਸਿੰਘ ਤੇ ਕਿੰਨਾ ਤਸ਼ੱਦਦ ਕੀਤਾ ਹੈ। ਬਾਬਾ ਬੰਤਾ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਸਰਕਾਰਾਂ ਦੇ ਤਸ਼ੱਦਦ ਦੇ ਮਾਮਲੇ ਵਿੱਚ ਇੱਕਜੁੱਟ ਹੋ ਕੇ ਇਸਦਾ ਮੁਕਾਬਲਾ ਕਰਨ ਤਾਂ ਜੋ ਸਮੇਂ ਦੀਆਂ ਸਰਕਾਰਾਂ ਨੂੰ ਝੁਕਾਇਆ ਜਾ ਸਕੇ। ਭਾਈ ਜਗਜੀਤ ਸਿੰਘ ਛੜਬੜ ਵੱਲੋਂ ਆਪਣੇ ਘਰ ਪਹੁੰਚਣ ਤੇ ਬਾਬਾ ਬੰਤਾ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਬਾਬਾ ਬੰਤਾ ਸਿੰਘ ਤੇ ਉਨਾਂ ਨਾਲ ਆਏ ਜੱਥੇ ਦੇ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਸੇਖੋ, ਭਾਈ ਹਰਪ੍ਰੀਤ ਸਿੰਘ, ਲੱਖੀ ਨੰਡਿਆਲੀ ਤੋਂ ਇਲਾਵਾ ਹੋਰ ਪਰਿਵਾਰਿਕ ਮੈਂਬਰ ਹਾਜ਼ਰ ਸਨ।
ਭਾਈ ਸੰਦੀਪ ਸਿੰਘ ’ਤੇ ਤਸ਼ੱਦਦ ਕੌਮ ਬਰਦਾਸ਼ਤ ਨਹੀਂ ਕਰੇਗੀ : ਬਾਬਾ ਬੰਤਾ ਸਿੰਘ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

ਪੰਜਾਬ ਵਿੱਚ ਗੈਸ ਸੰਕਟ ਵਧਿਆ
ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…
ਪੰਜਾਬ ਵਿੱਚ ਗੈਸ ਸੰਕਟ ਵਧਿਆ
ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…
‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…
More News

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਪੰਜਾਬ ਵਿੱਚ ਗੈਸ ਸੰਕਟ ਵਧਿਆ

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਪੈਟਰੋਲ ਤੋਂ ਬਾਅਦ ਹੁਣ ਦਵਾਈਆਂ ਲਈ ਤਰਸੇਗਾ ਪਾਕਿਸਤਾਨ, ਬਚਿਆ ਸਿਰਫ਼ 45 ਦਿਨਾਂ ਦਾ ਸਟਾਕ; ਪੜ੍ਹੋ ਪੂਰੀ ਰਿਪੋਰਟ


ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼



