ਭਾਰਤ ਬੰਗਲਾਦੇਸ਼ ਨਾਲ ਮਜ਼ਬੂਤ ਸਬੰਧਾਂ ਦਾ ਇੱਛੁਕ

ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੇ ਕਿਹਾ ਹੈ ਕਿ ਭਾਰਤ ਨੇ ਬੰਗਲਾਦੇਸ਼ ਦੀ ਨਵੀਂ ਸਰਕਾਰ ਨਾਲ ਸਬੰਧ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸ੍ਰੀ ਵਰਮਾ ਨੇ ਬੰਗਲਾਦੇਸ਼ ਦੇ ਨਵ-ਨਿਯੁਕਤ ਵਿਦੇਸ਼ ਮੰਤਰੀ ਡਾ. ਖਲੀਲ-ਉਰ ਰਹਿਮਾਨ ਅਤੇ ਰਾਜ ਮੰਤਰੀ ਸ਼ਮਾ ਓਬੈਦ ਇਸਲਾਮ ਨਾਲ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਵਿੱਚ ਮੁਲਾਕਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਰਮਾ ਨੇ ਕਿਹਾ, ‘‘ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਬਣਨ ਮਗਰੋਂ ਨਵ-ਨਿਯੁਕਤ ਵਿਦੇਸ਼ ਮੰਤਰੀ ਅਤੇ ਰਾਜ ਮੰਤਰੀ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਇਸ ਲਈ ਇਹ ਇੱਕ ਸ਼ਿਸ਼ਟਾਚਾਰ ਮੀਟਿੰਗ ਅਤੇ ਸ਼ੁਰੂਆਤੀ ਗੱਲਬਾਤ ਸੀ।’’

ਉਨ੍ਹਾਂ ਕਿਹਾ, ‘‘ਤੁਸੀਂ ਚੋਣਾਂ ਮਗਰੋਂ ਬੰਗਲਾਦੇਸ਼ ਨਾਲ ਸਾਡੀ ਹਾਲੀਆ ਉੱਚ-ਪੱਧਰੀ ਗੱਲਬਾਤ ਬਾਰੇ ਜਾਣਦੇ ਹੋ। ਚੋਣਾਂ ਤੋਂ ਫੌਰੀ ਮਗਰੋਂ 13 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਤਾਰਿਕ ਰਹਿਮਾਨ ਨੂੰ ਵਧਾਈ ਸੰਦੇਸ਼ ਭੇਜਿਆ ਸੀ ਅਤੇ ਉਸੇ ਦਿਨ ਫੋਨ ’ਤੇ ਵੀ ਗੱਲਬਾਤ ਕੀਤੀ ਸੀ। ਬਾਅਦ ਵਿੱਚ 17 ਫਰਵਰੀ ਨੂੰ ਜਦੋਂ ਨਵੀਂ ਸਰਕਾਰ ਨੇ ਹਲਫ਼ ਲਿਆ ਤਾਂ ਸਾਡੇ ਲੋਕ ਸਭਾ ਸਪੀਕਰ ਭਾਰਤ ਸਰਕਾਰ ਵੱਲੋਂ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਢਾਕਾ ਆਏ ਸਨ। ਉਨ੍ਹਾਂ ਨਵ-ਨਿਯੁਕਤ ਪ੍ਰਧਾਨ ਮੰਤਰੀ ਨਾਲ ਦੁਵੱਲੀ ਮੀਟਿੰਗ ਵੀ ਕੀਤੀ ਅਤੇ ਨਰਿੰਦਰ ਮੋਦੀ ਵੱਲੋਂ ਰਹਿਮਾਨ ਨੂੰ ਲਿਖਿਆ ਪੱਤਰ ਸੌਂਪਿਆ।’’ ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਅਤੇ ਸਹਿਯੋਗ ਵਧਾਉਣ ਦਾ ਇੱਛੁਕ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ

ਅਮਰੀਕੀ ਸੀਕਰੇਟ ਸਰਵਿਸ ਅਤੇ ਸਥਾਨਕ ਪੁਲੀਸ ਨੇ ਐਤਵਾਰ ਤੜਕਸਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਸੁਰੱਖਿਆ ਘੇਰਾ ਤੋੜ ਕੇ ਦਾਖਲ ਹੋਣ ਵਾਲੇ

Read More »

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ

Read More »
Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ
22Feb

Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ

ਅਮਰੀਕੀ ਸੀਕਰੇਟ ਸਰਵਿਸ ਅਤੇ ਸਥਾਨਕ ਪੁਲੀਸ ਨੇ ਐਤਵਾਰ ਤੜਕਸਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਸੁਰੱਖਿਆ ਘੇਰਾ ਤੋੜ ਕੇ ਦਾਖਲ ਹੋਣ ਵਾਲੇ ਇੱਕ ਹਥਿਆਰਬੰਦ ਵਿਅਕਤੀ ਨੂੰ ਗੋਲੀ…

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ
22Feb

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ…

ਰੂਸ ਵੱਲੋਂ ਅੱਧੀ ਰਾਤੀਂ ਮਿਜ਼ਾਈਲ ਤੇ ਡਰੋਨ ਹਮਲੇ
22Feb

ਰੂਸ ਵੱਲੋਂ ਅੱਧੀ ਰਾਤੀਂ ਮਿਜ਼ਾਈਲ ਤੇ ਡਰੋਨ ਹਮਲੇ

ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤ ਨੂੰ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ, ਜਿਸ ਵਿੱਚ ਕੀਵ ਖੇਤਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਖ਼ਬਰ ਏਜੰਸੀ ਰਾਇਟਰਜ਼ ਨੇ ਯੂਕਰੇਨੀ ਏਅਰ…