ਮੋਦੀ ਮੇਰਾ ਚੰਗਾ ਦੋਸਤ…ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦਾ ਹਾਂ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਵਪਾਰ ਸਮਝੌਤੇ ਬਾਰੇ ਭਾਰਤ ਨਾਲ ਗੱਲਬਾਤ ‘ਚੰਗੀ ਚੱਲ ਰਹੀ ਹੈ’। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਰਤ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ। ਉਨ੍ਹਾਂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੇ ਰੂਸੀ ਤੇਲ ਦੀ ਖਰੀਦ ਬੰਦ ਕਰ ਦਿੱਤੀ ਹੈ।’’ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਅਤੇ ਭਾਰਤ ਨਾਲ ਵਪਾਰਕ ਵਿਚਾਰ-ਵਟਾਂਦਰਾ ਕਿਵੇਂ ਅੱਗੇ ਵਧ ਰਿਹਾ ਹੈ।

ਟਰੰਪ ਨੇ ਕਿਹਾ, ‘‘ਉਹ(ਮੋਦੀ) ਮੇਰਾ ਦੋਸਤ ਹੈ, ਅਤੇ ਅਸੀਂ ਗੱਲ ਕਰਦੇ ਹਾਂ… ਉਹ ਚਾਹੁੰਦਾ ਹੈ ਕਿ ਮੈਂ ਭਾਰਤ ਆਵਾਂ। ਮੈਂ ਜਾਵਾਂਗਾ। ਪ੍ਰਧਾਨ ਮੰਤਰੀ ਮੋਦੀ ਨਾਲ ਮੇਰੀ ਉੱਥੇ ਬਹੁਤ ਵਧੀਆ ਯਾਤਰਾ ਰਹੀ, ਉਹ ਇੱਕ ਵਧੀਆ ਆਦਮੀ ਹਨ। ਅਤੇ ਮੈਂ ਜਾਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਗਲੇ ਸਾਲ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਹਨ, ਟਰੰਪ ਨੇ ਕਿਹਾ, ‘‘ਹਾਂ, ਇਹ ਹੋ ਸਕਦਾ ਹੈ।’’ ਡੈਲਾਵੇਅਰ ਦੇ ਵਿਲਮਿੰਗਟਨ ਵਿੱਚ 2024 ’ਚ ਹੋਏ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਨਵੀਂ ਦਿੱਲੀ ਵਿੱਚ ਕੁਆਡ ਸੰਮੇਲਨ ਲਈ ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਭਾਰਤ ਵਿੱਚ ਸਿਖਰ ਸੰਮੇਲਨ ਦੀਆਂ ਤਰੀਕਾਂ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਸੇ ਦੌਰਾਨ ਟਰੰਪ ਨੇ ਪੱਤਰਕਾਰਾਂ ਅੱਗੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਮਈ ਵਿੱਚ ਵਪਾਰ ਸਮਝੌਤੇ ਦੀ ਘੁਰਕੀ ਦੇ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਜਿਹੜੀਆਂ ਅੱਠ ਜੰਗਾਂ ਖਤਮ ਕੀਤੀਆਂ ਸਨ, ਉਨ੍ਹਾਂ ਵਿੱਚੋਂ ਪੰਜ ਜਾਂ ਛੇ ਟੈਰਿਫ ਕਾਰਨ ਖਤਮ ਹੋਈਆਂ ਸਨ। ਮੈਂ ਤੁਹਾਨੂੰ ਇੱਕ ਮਿਸਾਲ ਦੇਵਾਂਗਾ। ਜੇਕਰ ਤੁਸੀਂ ਭਾਰਤ ਅਤੇ ਪਾਕਿਸਤਾਨ ’ਤੇ ਇੱਕ ਨਜ਼ਰ ਮਾਰੋ, ਤਾਂ ਉਨ੍ਹਾਂ ਨੇ ਲੜਨਾ ਸ਼ੁਰੂ ਕਰ ਦਿੱਤਾ, ਉਹ ਦੋ ਪ੍ਰਮਾਣੂ ਦੇਸ਼ ਹਨ… ਉਹ ਇੱਕ ਦੂਜੇ ਨੂੰ ਗੋਲੀ ਮਾਰ ਰਹੇ ਸਨ। ਟਕਰਾਅ ਦੌਰਾਨ ਅੱਠ ਜਹਾਜ਼ ਡਿੱਗੇ ਸਨ। ਇਹ ਸੱਤ ਸੀ, ਪਰ ਹੁਣ ਅੱਠ ਹੋ ਗਏ ਹਨ, ਕਿਉਂਕਿ ਇੱਕ ਜਿਹੜਾ ਡੇਗਿਆ ਗਿਆ ਸੀ, ਹੁਣ ਛੱਡ ਦਿੱਤਾ ਗਿਆ ਹੈ। ਅੱਠ ਜਹਾਜ਼ਾਂ ਨੂੰ ਡੇਗਿਆ ਗਿਆ ਸੀ।’’ ਰਾਸ਼ਟਰਪਤੀ ਨੇ ਟੈਰਿਫਾਂ ਨੂੰ ‘ਵੱਡੀ ਰੱਖਿਆ ਢਾਲ’ ਦੱਸਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਊਰਜਾ ਮਾਰਗਾਂ ’ਚ ਅੜਿੱਕਿਆਂ ਲਈ ਅਮਰੀਕਾ ਜ਼ਿੰਮੇਵਾਰ’
11Mar

‘ਊਰਜਾ ਮਾਰਗਾਂ ’ਚ ਅੜਿੱਕਿਆਂ ਲਈ ਅਮਰੀਕਾ ਜ਼ਿੰਮੇਵਾਰ’

ਪੱਛਮੀ ਏਸ਼ੀਆ ਦੇ ਫ਼ੌਜੀ ਟਕਰਾਅ ਕਾਰਨ ਊਰਜਾ ਦੀਆਂ ਕੀਮਤਾਂ ਵਿੱਚ ਹੋ ਰਹੀ ਉਥਲ-ਪੁਥਲ ਵਿਚਕਾਰ, ਇਰਾਨ ਨੇ ਹਰਮੁਜ਼ ਜਲ ਮਾਰਗ ਰਾਹੀਂ ਕੱਚੇ ਤੇਲ ਅਤੇ ਗੈਸ ਦੀ ਢੋਆ-ਢੁਆਈ ਵਿੱਚ ਪੈਦਾ ਹੋ ਰਹੇ…

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ
11Mar

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ

ਇਰਾਨ ਨੇ ਫ਼ਾਰਸ ਦੀ ਖਾੜੀ ’ਚ ਬੁੱਧਵਾਰ ਨੂੰ ਵਪਾਰਕ ਬੇੜਿਆਂ ਅਤੇ ਖਾੜੀ ਮੁਲਕਾਂ ’ਚ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਬੇੜਿਆਂ ’ਤੇ ਹਮਲੇ ਉਦੋਂ ਕੀਤੇ ਗਏ ਹਨ ਜਦੋਂ…

Punjab News: ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ
11Mar

Punjab News: ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ

Punjab News: ਗੈਸ ਸਪਲਾਈ ਦੇ ਕੌਮੀ ਸੰਕਟ ਦਰਮਿਆਨ ਪੰਜਾਬ ’ਚ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਠੱਪ ਹੋ ਗਈ ਹੈ। ਗੈਸ ਦੀ ਕਿੱਲਤ ਕਰ ਕੇ ਮੈਰਿਜ ਪੈਲੇਸ ਮਾਲਕ ਸਮਾਗਮਾਂ ਦੀ ਬੁਕਿੰਗ…

Leave a Reply

Your email address will not be published. Required fields are marked *