ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ ਕਰੇਗਾ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨ ਦੀ ਕੌਮੀ ਸੁਰੱਖਿਆ ਅਤੇ ਰੱਖਿਆ ਕੌਂਸਲ ਦੇ ਸਕੱਤਰ ਰੁਸਤਮ ਉਮੇਰੋਵ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਨਾਲ ਗੱਲਬਾਤ ਕਰਨਗੇ। ਸ੍ਰੀ ਜ਼ੇਲੈਂਸਕੀ ਅਨੁਸਾਰ, ਵੀਰਵਾਰ ਦੀ ਮੀਟਿੰਗ ਵਿੱਚ ਜੰਗ ਤੋਂ ਬਾਅਦ ਯੂਕਰੇਨ ਦੇ ਮੁੜਵਸੇਬੇ ਅਤੇ ਰੂਸੀ ਅਧਿਕਾਰੀਆਂ ਨਾਲ ਹੋਣ ਵਾਲੀ ਅਗਲੀ ਮੀਟਿੰਗ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਰੂਸ ਨਾਲ ਅਗਲੇ ਗੇੜ ਦੀ ਗੱਲਬਾਤ ਅਗਲੇ ਹਫ਼ਤੇ ਹੋ ਸਕਦੀ ਹੈ। ਉਮੇਰੋਵ ਦੀ ਪ੍ਰੈੱਸ ਸਕੱਤਰ ਡਾਇਨਾ ਡੇਵਤੀਅਨ ਨੇ ਦੱਸਿਆ ਕਿ ਇਹ ਮੀਟਿੰਗ ਜਨੇਵਾ ਵਿੱਚ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸੇ ਦਿਨ ਇਸ ਸਵਿਸ ਸ਼ਹਿਰ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਪਰਮਾਣੂ ਗੱਲਬਾਤ ਹੋਣ ਦੀ ਵੀ ਆਸ ਹੈ। ਅਮਰੀਕਾ ਦੀਆਂ ਕੋਸ਼ਿਸ਼ਾਂ ਸਦਕਾ ਇਸ ਸਾਲ ਅਬੂ ਧਾਬੀ ਅਤੇ ਜਨੇਵਾ ਵਿੱਚ ਰੂਸ ਤੇ ਯੂਕਰੇਨ ਪਹਿਲਾਂ ਵੀ ਮਿਲ ਚੁੱਕੇ ਹਨ; ਹਾਲਾਂਕਿ ਰੂਸ ਦੇ ਹਮਲੇ ਦੇ ਪੰਜਵੇਂ ਸਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਇਨ੍ਹਾਂ ਚਰਚਾਵਾਂ ਵਿੱਚ ਅਜੇ ਤੱਕ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਹੈ।
ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼
ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ
ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ…
ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ…
ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼
ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ…
More News

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਆਸਟਰੇਲੀਆ ਵਿੱਚ ਪਰਵਾਸ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰਾ

ਦਰਾਮਦਾਂ ’ਤੇ ਟੈਕਸ ਲਈ ਬਦਲਵੇਂ ਕਾਨੂੰਨਾਂ ਦੀ ਵਰਤੋਂ ਕਰਾਂਗਾ: ਟਰੰਪ

Shirtless protest row: ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਚੱਲ ਰਹੀ ਖਿੱਚੋਤਾਣ ਖ਼ਤਮ

ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ



