ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ

ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ ਲਿਆ ਕੀਤਾ ਹੈ। ਮੁਲਕ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ 76 ਸੰਸਦ ਮੈਂਬਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ; 41 ਨੇ ਵਿਰੋਧ ਕੀਤਾ। ਵੋਟਿੰਗ ਦੌਰਾਨ 4 ਮੈਂਬਰ ਗ਼ੈਰ-ਹਾਜ਼ਰ ਸਨ। ਸੰਸਦ ਵਿੱਚ ਹਿਜ਼ਬੁੱਲਾ ਦੇ 13 ਮੈਂਬਰੀ ਬਲਾਕ ਨੇ ਵਾਧੇ ਦੀ ਹਮਾਇਤ ਵਿੱਚ ਵੋਟ ਪਾਈ।

ਇਸ ਦੌਰਾਨ ਇਜ਼ਰਾਇਲੀ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੀ ਵਿੱਤੀ ਇਮਦਾਦ ਕਰਨ ਵਾਲੀ ਜਥੇਬੰਦੀ ਅਲ-ਕਾਰਦ ਅਲ-ਹਸਨ ਨੂੰ ਨਿਸ਼ਾਨਾ ਬਣਾਇਆ ਜਦੋਂਕਿ ਉਸ ਦੀਆਂ ਜ਼ਮੀਨੀ ਫੌਜਾਂ ਨੇ ਸਮੂਹ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਬਨਾਨ ਦੇ ਦੱਖਣ ਵਿੱਚ ਹਮਲੇ ਕੀਤੇ ਹਨ। ਇਜ਼ਰਾਈਲ ਨਾਲ ਜਾਰੀ ਜੰਗ ਕਰ ਕੇ ਪੰਜ ਲੱਖ ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਮੁਲਕ ਦੇ ਵੱਡੇ ਹਿੱਸੇ ਵਿੱਚ ਚੋਣਾਂ ਕਰਵਾਉਣੀਆਂ ਮੁਸ਼ਕਲ ਹੋ ਗਈਆਂ ਹਨ। ਦੇਸ਼ ਵਿੱਚ ਸੰਸਦੀ ਚੋਣਾਂ ਮਈ ਲਈ ਤਜਵੀਜ਼ਤ ਸਨ। ਉਧਰ, ਮਨੁੱਖੀ ਅਧਿਕਾਰਾਂ ਬਾਰੇ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਇਲੀ ਫੌਜ ਨੇ ਦੱਖਣੀ ਲਿਬਨਾਨ ਦੇ ਪਿੰਡ ’ਚ ‘ਗੈਰ-ਕਾਨੂੰਨੀ’ ਢੰਗ ਨਾਲ ਹਮਲਾ ਕੀਤਾ ਹੈ। ਪਿੰਡ ’ਚੋਂ ਜਿਹੜੇ ਖੋਲ ਮਿਲੇ ਹਨ, ਉਨ੍ਹਾਂ ਵਿੱਚ ਸਫ਼ੇਦ ਫਾਸਫੋਰਸ ਮੌਜੂਦ ਹੈ। ਇਹ ਇਮਾਰਤਾਂ ਨੂੰ ਅੱਗ ਲਗਾ ਸਕਦਾ ਹੈ ਅਤੇ ਮਨੁੱਖੀ ਮਾਸ ਨੂੰ ਹੱਡੀਆਂ ਤੱਕ ਸਾੜ ਸਕਦਾ ਹੈ। ਸਮੂਹ ਨੇ ਕਿਹਾ ਕਿ ਇਜ਼ਰਾਈਲ ਨੇ ਸਫ਼ੇਦ ਫਾਸਫੋਰਸ ਵਾਲੇ ਗੋਲੇ ਲਿਬਨਾਨੀ ਪਿੰਡ ਯੋਹਮੋਰ ਦੇ ਰਿਹਾਇਸ਼ੀ ਇਲਾਕੇ ਵਿੱਚ ਦਾਗ਼ੇ ਹਨ। ਇਜ਼ਰਾਇਲੀ ਫੌਜ ਨੇ ਸਮੂਹ ਦੇ ਦਾਅਵੇ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ

Read More »

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ

Read More »
ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ
09Mar

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ…

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ
09Mar

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ ਭੇਜਣ ਦੀ ਗਲਤੀ ਨਾ ਕਰੇ।…

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ
09Mar

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ

ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ…