1984 ਦੰਗੇ: ਅਦਾਲਤ ਵੱਲੋਂ ਸੱਜਣ ਕੁਮਾਰ ਵਿਰੁੱਧ ਕੇਸ ਅੰਤਿਮ ਬਹਿਸ ਲਈ ਸੂਚੀਬੱਧ

1984 anti-Sikh riots case: Court lists case against former MP Sajjan Kumar for final arguements ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਕੇਸ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕਰ ਦਿੱਤਾ ਹੈ ਜਿਸ ਲਈ ਤਰੀਕ 29 ਅਕਤੂਬਰ ਐਲਾਨੀ ਗਈ ਹੈ। ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਜਨਕਪੁਰੀ ਅਤੇ ਵਿਕਾਸ ਪੁਰੀ ਪੁਲੀਸ ਸਟੇਸ਼ਨਾਂ ਵਿੱਚ ਦਰਜ ਐਫਆਈਆਰਜ਼ ਨਾਲ ਜੁੜੇ ਕੇਸ ਦਾ ਸਾਹਮਣਾ ਕਰ ਰਿਹਾ ਹੈ।

ਵਿਸ਼ੇਸ਼ ਜੱਜ ਡੀਆਈਜੀ ਵਿਨੈ ਸਿੰਘ ਨੇ ਸੱਜਣ ਕੁਮਾਰ ਦੇ ਵਕੀਲ ਵੱਲੋਂ ਬਚਾਅ ਪੱਖ ਦੇ ਸਬੂਤ ਦਰਜ ਕਰਨ ਤੋਂ ਬਾਅਦ ਮਾਮਲੇ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਅੰਤਿਮ ਬਹਿਸ ਲਈ ਸੁਣਾਈ 29 ਅਕਤੂਬਰ ਨੂੰ ਨਿਰਧਾਰਤ ਕੀਤੀ ਹੈ।ਸੱਜਣ ਕੁਮਾਰ ਨੇ 7 ਜੁਲਾਈ ਨੂੰ ਆਪਣੇ ਬਿਆਨ ਦਰਜ ਕਰਵਾਏ ਸਨ ਜਿਸ ਦੌਰਾਨ ਸਾਬਕਾ ਕਾਂਗਰਸੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਦੰਗਿਆਂ ਵਾਲੀ ਥਾਂ ’ਤੇ ਮੌਜੂਦ ਨਹੀਂ ਸੀ ਅਤੇ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ। ਜਨਕਪੁਰੀ ਕੇਸ 1 ਨਵੰਬਰ 1984 ਨੂੰ ਦੋ ਸਿੱਖਾਂ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੇ ਕਤਲ ਨਾਲ ਸਬੰਧਤ ਹੈ। ਦੂਜਾ ਕੇਸ ਵਿਕਾਸਪੁਰੀ ਥਾਣੇ ਵਿੱਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਅੱਗ ਲਾਉਣ ਨਾਲ ਸਬੰਧਤ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ

Read More »

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ

Read More »

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ

Read More »
EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ
17Mar

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ…

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei
17Mar

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ ਦੇਸ਼ਾਂ ਰਾਹੀਂ ਵਿਦੇਸ਼ ਮੰਤਰਾਲੇ ਤੱਕ…

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ
17Mar

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ ਪ੍ਰਸ਼ਾਸਨ ਦੀ ਇਰਾਨ ਵਿੱਚ ਜੰਗ…

Leave a Reply

Your email address will not be published. Required fields are marked *