3553 ਏਕੜ ਜ਼ਮੀਨ ਐਕੁਆਇਰ ਕਰਨ ਲਈ ਨੋਟੀਫਿਕੇਸ਼ਨ

ਮੁਹਾਲੀ ਵਿੱਚ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ 3553 ਏਕੜ ਜ਼ਮੀਨ ਹਾਸਲ ਕਰਨ ਲਈ ਗਮਾਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਨੋਟੀਫਿਕੇਸ਼ਨ ਤਹਿਤ ਗਮਾਡਾ ਦੇ ਕਰਮਚਾਰੀਆਂ ਨੂੰ ਸਬੰਧਤ ਜ਼ਮੀਨ ਵਿੱਚ ਕਿਸੇ ਵੀ ਤਰ੍ਹਾਂ ਦਾ ਸਰਵੇ ਕਰਨ ਦਾ ਅਧਿਕਾਰ ਹੋਵੇਗਾ। ਇਸ ਜ਼ਮੀਨ ਦੀ ਹੁਣ ਕੋਈ ਵੀ ਖ਼ਰੀਦ-ਵੇਚ ਨਹੀਂ ਹੋ ਸਕੇਗੀ। ਕਿਸਾਨ ਇਸ ਸਬੰਧੀ 60 ਦਿਨਾਂ ਵਿਚ ਆਪਣੇ ਇਤਰਾਜ਼ ਗਮਾਡਾ ਕੋਲ ਜਮਾਂ ਕਰਾ ਸਕਣਗੇ।

ਸਬੰਧਤ ਜ਼ਮੀਨਾਂ ਦੀਆਂ ਰਜਿਸਟਰੀਆਂ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ ਹਨ। ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਦੇ ਵਿਸਥਾਰ ਲਈ ਜ਼ਮੀਨ ਐਕੁਆਇਰ ਕਰਨ ਦਾ ਕੰਮ ਮੁਕੰਮਲ ਹੋਣ ਨਾਲ ਅੱਠ ਵਿਚੋਂ ਸੱਤ ਪਿੰਡਾਂ ਬਾਕਰਪੁਰ, ਬੜੀ, ਕੁਰੜੀ, ਮਟਰਾਂ, ਸਿਆਊ, ਕਿਸ਼ਨਪੁਰਾ ਅਤੇ ਪੱਤੋਂ ਵਿੱਚ ਖੇਤੀ ਲਈ ਕੋਈ ਵੀ ਜ਼ਮੀਨ ਨਹੀਂ ਬਚੇਗੀ। ਏਅਰੋਟ੍ਰੋਪੋਲਿਸ ਦੀਆਂ ਏ, ਬੀ, ਸੀ ਅਤੇ ਡੀ ਪਾਕੇਟਾਂ ਪਹਿਲਾਂ ਬਣੀਆਂ ਹੋਈਆਂ ਹਨ ਹਾਲਾਂਕਿ ਪਹਿਲਾਂ ਬਣਾਈਆਂ ਪਾਕੇਟਾਂ ਵਿਚ ਵੀ ਵਿਕਾਸ ਦਾ ਕਾਫ਼ੀ ਕੰਮ ਬਕਾਇਆ ਪਿਆ ਹੈ ਅਤੇ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਲਾਭ ਅਤੇ ਕਬਜ਼ੇ ਮਿਲਣੇ ਵੀ ਬਾਕੀ ਹਨ। ਗਮਾਡਾ ਵੱਲੋਂ ਹੁਣ ਈ, ਐੱਫ, ਜੀ, ਐੱਚ, ਆਈ ਅਤੇ ਜੇ ਪਾਕੇਟਾਂ ਲਈ ਇਹ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਹ ਸਾਰਾ ਖੇਤਰ ਰਿਹਾਇਸ਼ੀ ਅਤੇ ਵਪਾਰਕ ਮੰਤਵ ਲਈ ਵਰਤਿਆ ਜਾਵੇਗਾ।

ਅੱਜ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਈ ਪਾਕੇਟ ਲਈ ਪਿੰਡ ਪੱਤੋਂ (400 ਏਕੜ), ਕੁਰੜੀ (356 ਏਕੜ) ਅਤੇ ਸਿਆਊ (2 ਏਕੜ) ਦੀ 758 ਏਕੜ, ਐੱਫ਼ ਪਾਕੇਟ ਲਈ ਸਿਆਊ (350 ਏਕੜ), ਬੜੀ (10 ਏਕੜ), ਕੁਰੜੀ (117 ਏਕੜ), ਪੱਤੋਂ (16 ਏਕੜ) ਦੀ 493 ਏਕੜ, ਜੀ ਪਾਕੇਟ ਲਈ ਸਿਆਊ (53), ਬੜੀ (340), ਮਟਰਾਂ (59), ਬਾਕਰਪੁਰ (42), ਕੁਰੜੀ (2) ਦੀ 497 ਏਕੜ ਜ਼ਮੀਨ ਲਈ ਜਾ ਰਹੀ ਹੈ। ਐੱਚ ਪਾਕੇਟ ਲਈ ਬਾਕਰਪੁਰ (10), ਬੜੀ (33), ਕਿਸ਼ਨਪੁਰਾ (748), ਛੱਤ (76), ਕੁਰੜੀ (10) ਦੀ 879 ਏਕੜ, ਆਈ ਪਾਕੇਟ ਲਈ ਕਿਸ਼ਨਪੁਰਾ (15) ਤੇ ਕੁਰੜੀ (447) ਦੀ 463 ਏਕੜ ਅਤੇ ਜੇ ਪਾਕੇਟ ਲਈ ਇਕੱਲੀ ਕੁਰੜੀ ਦੀ 642 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਟਾਪੂ ਨੇੜੇ ਚੀਨੀ ਫੌਜੀ ਹਵਾਈ ਜਹਾਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਪਿਛਲੇ ਦੋ ਹਫ਼ਤਿਆਂ

Read More »

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਲੰਡਨ ਦੇ ਰੀਜੈਂਟ ਸਟ੍ਰੀਟ ਸਥਿਤ ‘ਵੀਰਾਸਵਾਮੀ’ (Veeraswamy) ਨੇ ਅੱਜ ਆਪਣੀ ਸੌਵੀਂ ਵਰ੍ਹੇਗੰਢ ਮਨਾਈ। ਮਾਰਚ 1926 ਵਿੱਚ

Read More »

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

West Asia Conflict:ਆਸਟਰੇਲੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਰਾਨ ਨਾਲ ਜਾਰੀ ਜੰਗ ਦਰਮਿਆਨ ਹਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੁੱਲ੍ਹਵਾਉਣ ਲਈ

Read More »
ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ
15Mar

ਤਾਇਵਾਨ ਟਾਪੂ ਨੇੜੇ ਚੀਨੀ ਫੌਜੀ ਜਹਾਜ਼ਾਂ ਦੀ ਮੌਜੂਦਗੀ ਦਰਜ

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਟਾਪੂ ਨੇੜੇ ਚੀਨੀ ਫੌਜੀ ਹਵਾਈ ਜਹਾਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਇਨ੍ਹਾਂ ਦੀਆਂ ਉਡਾਣਾਂ ਵਿੱਚ…

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ
15Mar

London ਦੇ ਇਤਿਹਾਸਕ ਰੈਸਟੋਰੈਂਟ Veeraswamy ਦੇ 100 ਸਾਲ ਮੁਕੰਮਲ; ਹੋਂਦ ਬਚਾਉਣ ਲਈ ਸੰਘਰਸ਼ ਜਾਰੀ

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਲੰਡਨ ਦੇ ਰੀਜੈਂਟ ਸਟ੍ਰੀਟ ਸਥਿਤ ‘ਵੀਰਾਸਵਾਮੀ’ (Veeraswamy) ਨੇ ਅੱਜ ਆਪਣੀ ਸੌਵੀਂ ਵਰ੍ਹੇਗੰਢ ਮਨਾਈ। ਮਾਰਚ 1926 ਵਿੱਚ ਖੁੱਲ੍ਹੇ ਇਸ ਮਿਸ਼ੇਲਿਨ-ਸਟਾਰ ਰੈਸਟੋਰੈਂਟ ਨੇ…

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ
15Mar

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

West Asia Conflict:ਆਸਟਰੇਲੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਰਾਨ ਨਾਲ ਜਾਰੀ ਜੰਗ ਦਰਮਿਆਨ ਹਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੁੱਲ੍ਹਵਾਉਣ ਲਈ ਆਪਣੇ ਜੰਗੀ ਬੇੜੇ ਨਹੀਂ ਭੇਜੇਗਾ।…

More News