ਡੀ ਆਈ ਜੀ ਭੁੱਲਰ ਨੂੰ ਜੇਲ੍ਹ ਭੇਜਿਆ

ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਸਖ਼ਤ ਪੁਲੀਸ ਪਹਿਰੇ ਹੇਠ ਆਈ ਪੀ ਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਸਹਿ ਦੋਸ਼ੀ ਕ੍ਰਿਸ਼ਨੂ ਸ਼ਾਰਦਾ ਨੂੰ ਸੀ ਬੀ ਆਈ ਅਦਾਲਤ ’ਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਭੁੱਲਰ ਦੀ ਸੈਕਟਰ 16 ਦੇ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਈ ਗਈ। ਏਜੰਸੀ ਨੇ ਅਦਾਲਤ ’ਚ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਅਤੇ ਇਸ ਮਾਮਲੇ ’ਚ ਮੁੱਢਲੀ ਪੁੱਛ-ਗਿੱਛ ਕੀਤੇ ਜਾਣ ਦੀ ਦਲੀਲ ਦਿੱਤੀ। ਭੁੱਲਰ ਤਰਫ਼ੋਂ ਪੇਸ਼ ਹੋਏ ਵਕੀਲ ਐੱਚ ਐੱਚ ਧਨੋਆ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਝੂਠੇ ਮਾਮਲੇ ’ਚ ਫਸਾਇਆ ਗਿਆ ਹੈ। ਧਨੋਆ ਦੀ ਅਪੀਲ ’ਤੇ ਅਦਾਲਤ ਨੇ ਭੁੱਲਰ ਨੂੰ ਲੋੜੀਂਦੀਆਂ ਦਵਾਈਆਂ ਵਗ਼ੈਰਾ ਮੁਹੱਈਆ ਕਰਾਏ ਜਾਣ ਦੇ ਹੁਕਮ ਦਿੱਤੇ। ਅਦਾਲਤ ਨੇ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ ਬੁੜੈਲ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ। ਸੀ ਬੀ ਆਈ ਅਦਾਲਤ ਦੇ ਬਾਹਰ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਉਸ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਇਸ ਦੌਰਾਨ ਸੀ ਬੀ ਆਈ ਨੇ ਕਰੀਬ 21 ਘੰਟਿਆਂ ਤੱਕ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਵਿਚਲੀ ਕੋਠੀ ਆਦਿ ਦੀ ਤਲਾਸ਼ੀ ਲਈ। ਮੁੱਢਲੇ ਪੜਾਅ ’ਤੇ ਸਾਹਮਣੇ ਆਈ ਪੰਜ ਕਰੋੜ ਦੀ ਨਕਦੀ ਹੁਣ ਸੱਤ ਕਰੋੜ ਤੱਕ ਪੁੱਜ ਗਈ ਹੈ। ਚੇਤੇ ਰਹੇ ਕਿ 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਤੋਂ ਕਰੋੜਾਂ ਦੀ ਨਕਦ ਰਾਸ਼ੀ ਬਰਾਮਦ ਹੋਈ ਸੀ; ਕਰੋੜਾਂ ਦੀ ਨਕਦੀ ਦੀ ਬਰਾਮਦਗੀ ਵਾਲਾ ਇਹ ਦੂਜਾ ਹਾਈ ਪ੍ਰੋਫਾਈਲ ਮਾਮਲਾ ਹੈ। ਸੀ ਬੀ ਆਈ ਨੇ ਹੁਣ ਤੱਕ ਸੱਤ ਕਰੋੜ ਦੀ ਨਕਦੀ, ਡੇਢ ਕਿੱਲੋ ਸੋਨਾ ਜੋ ਹੁਣ ਢਾਈ ਕਿੱਲੋ ਤੱਕ ਪੁੱਜਣ ਦੇ ਚਰਚੇ, ਬੀ ਐੱਮ ਡਬਲਿਊ, ਔਡੀ ਕਾਰਾਂ ਦੀਆਂ ਚਾਬੀਆਂ, ਅਹਿਮ ਜਾਇਦਾਦਾਂ ਦੇ ਦਸਤਾਵੇਜ਼, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਡਬਲ ਬੈਰਲ ਬੰਦੂਕ, ਰਿਵਾਲਵਰ, ਪਿਸਤੌਲ, ਏਅਰ ਗੰਨ ਤੇ ਗੋਲਾ ਬਾਰੂਦ ਵੀ ਕਬਜ਼ੇ ’ਚ ਲਏ ਹਨ। ਸਮਰਾਲਾ ’ਚ ਇੱਕ ਫਾਰਮ ਹਾਊਸ ਦਾ ਵੀ ਪਤਾ ਲੱਗਾ ਹੈ। ਸੀ ਬੀ ਆਈ ਨੇ ਗੋਬਿੰਦਗੜ੍ਹ ਮੰਡੀ ਦੇ ਸਕਰੈਪ ਡੀਲਰ ਦੀ ਸ਼ਿਕਾਇਤ ’ਤੇ ਡੀ ਆਈ ਜੀ ਭੁੱਲਰ ਅਤੇ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਾਰਦਾ ’ਤੇ ਭਾਰਤੀ ਨਿਆਏ ਸੰਹਿਤਾ-2023 ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਸੀ। ਡੀਲਰ ਖ਼ਿਲਾਫ਼ ਅਕਤੂਬਰ 2023 ਦਾ ਕੋਈ ਪੁਰਾਣਾ ਕੇਸ ਦਰਜ ਸੀ ਜਿਸ ਦੇ ਨਿਬੇੜੇ ਨੂੰ ਲੈ ਕੇ ਅੱਠ ਲੱਖ ਦੀ ਰਿਸ਼ਵਤ ਲਈ ਗਈ; ਨਾਲ ਹੀ ਮਹੀਨਾਵਾਰ ‘ਸੇਵਾ ਪਾਣੀ’ ਦੀ ਮੰਗ ਕੀਤੀ ਗਈ। ਜਾਂਚ ਅਨੁਸਾਰ ਕੁੱਲ 28 ਲੱਖ ਦੀ ਰਿਸ਼ਵਤ ਮੰਗੀ ਗਈ ਸੀ। ਸੀ ਬੀ ਆਈ ਨੇ ਕ੍ਰਿਸ਼ਨੂ ਸ਼ਾਰਦਾ ਤੋਂ ਵੀ 21 ਲੱਖ ਬਰਾਮਦ ਕੀਤੇ ਹਨ। ਵ੍ਹਟਸਐਪ ਕਾਲ ਬਣੀ ਗ੍ਰਿਫ਼ਤਾਰੀ ਦਾ ਆਧਾਰ

ਚੰਡੀਗੜ੍ਹ ਦੇ ਸੈਕਟਰ 9 ਡੀ ਤੋਂ 11 ਅਕਤੂਬਰ ਨੂੰ ਹੋਈ ਵ੍ਹਟਸਐਪ ਕਾਲ ਦੀ ਰਿਕਾਰਡਿੰਗ ਫੜੀ ਗਈ ਜਿਸ ਨਾਲ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਾ ਮੁੱਢ ਬੱਝ ਗਿਆ। ਇਸ ਕਾਲ ’ਚ ਭੁੱਲਰ ਇਹ ਆਖਦਾ ਸੁਣਿਆ ਗਿਆ ਕਿ ‘8 ਫੜਨੇ ਨੇ 8… ਚੱਲ ਜਿੰਨਾ ਦਿੰਦੈ, ਨਾਲੋ-ਨਾਲ ਫੜੀ ਚੱਲ, ਉਹਨੂੰ ਕਹਿ ਦੇ 8 ਕਰ ਦੇ ਪੂਰਾ।’ ਪਤਾ ਲੱਗਿਆ ਹੈ ਕਿ ਪੰਜਾਬ ਪੁਲੀਸ ਅੰਦਰ ਇਸ ਡੀ ਆਈ ਜੀ ਦੀ ਇੱਕ ਹੋਰ ਸੀਨੀਅਰ ਅਧਿਕਾਰੀ ਨਾਲ ਪੋਸਟਿੰਗ ਨੂੰ ਲੈ ਕੇ ਵੀ ਟਕਰਾਅ ਚੱਲ ਰਿਹਾ ਸੀ। ਜਾਣਕਾਰੀ ਮੁਤਾਬਿਕ ਡੀ ਆਈ ਜੀ ਨੇ ਸਕਰੈਪ ਡੀਲਰ ਨੂੰ ਇੱਕ ਵਾਰ ਆਪਣੇ ਦਫ਼ਤਰ ਵੀ ਸੱਦਿਆ ਸੀ।

ਕ੍ਰਿਸ਼ਨੂ ਕੁਨੈਕਸ਼ਨ: ਸੀਨੀਅਰ ਅਫਸਰਾਂ ਨੂੰ ਕਾਂਬਾ ਛਿੜਿਆ

ਚੰਡੀਗੜ੍ਹ: ਸੀ ਬੀ ਆਈ ਵੱਲੋਂ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੇ ਸੱਤਾ ਦੇ ਗਲਿਆਰਿਆਂ ਨੂੰ ਕਾਂਬਾ ਛੇੜ ਦਿੱਤਾ ਹੈ। ਸੱਤਾਧਾਰੀ ਪਾਰਟੀ (ਆਪ) ਨੇ ਹਾਲੇ ਤੱਕ ਭੁੱਲਰ ਦੀ ਗ੍ਰਿਫ਼ਤਾਰੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਪਰ ਇਸ ਹਾਈ ਪ੍ਰੋਫਾਈਲ ਕੇਸ ਨੇ ਪ੍ਰਸ਼ਾਸਨਿਕ ਹਲਕਿਆਂ ਨੂੰ ਸੁੰਨ ਕਰ ਦਿੱਤਾ ਹੈ। ਸੀ ਬੀ ਆਈ ਵੱਲੋਂ ਕ੍ਰਿਸ਼ਨੂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਅਤੇ ਉਹ ਅਕਸਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਸੰਗਤ ’ਚ ਦੇਖਿਆ ਜਾਂਦਾ ਸੀ। ਸੀਨੀਅਰ ਆਈ ਏ ਐੱਸ ਅਤੇ ਆਈ ਪੀ ਐੱਸ ਅਫਸਰਾਂ ਨਾਲ ਉਸ ਦੀ ਨੇੜਤਾ ਦੇ ਚਰਚੇ ਹਨ। ਪੁਲੀਸ ਹੈੱਡਕੁਆਰਟਰ ਅਤੇ ਪੰਜਾਬ ਸਿਵਲ ਸਕੱਤਰੇਤ ’ਚ ਉਸ ਦੇ ਨਿਯਮਤ ਗੇੜੇ ਰਹਿੰਦੇ ਸਨ। ਸੀ ਬੀ ਆਈ ਹੁਣ ਉਨ੍ਹਾਂ ਅਫਸਰਾਂ ਦਾ ਪਤਾ ਲਾ ਰਹੀ ਹੈ ਜਿਨ੍ਹਾਂ ਦੀ ਕ੍ਰਿਸ਼ਨੂ ਸੰਗਤ ਮਾਣਦਾ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ

Read More »

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ

ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ

Read More »

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 

ਦਿੱਲੀ ਕਸਟਮਜ਼ ਦੇ ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 170 ਗ੍ਰਾਮ ਸੋਨਾ ਜ਼ਬਤ ਕੀਤਾ ਹੈ।

Read More »
ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ
26Oct

ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ…

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ
26Oct

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ

ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਹੁਣ…

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 
26Oct

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 

ਦਿੱਲੀ ਕਸਟਮਜ਼ ਦੇ ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 170 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਯਾਤਰੀ ਦੀ ਫਲਾਈਟ…

More News

Leave a Reply

Your email address will not be published. Required fields are marked *