ਭਾਰਤੀ ਕੌਂਸੁਲੇਟ ਟੋਰਾਂਟੋ ਵੱਲੋਂ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ

ਪ੍ਰਵਾਸੀ ਭਾਰਤੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖੇ ਜਾਣ ਲਈ ਜਿਉਂਦੇ ਜਾਗਦੇ ਹੋਣ ਦੇ ਸਬੂਤ ਵਜੋਂ ਹਰ ਸਾਲ ਨਵੰਬਰ ਮਹੀਨੇ ਵਿਚ ਲਾਈਫ਼ ਸਰਟੀਫਿਕੇਟ ਬਣਵਾ ਕੇ ਭੇਜਣੇ ਪੈਂਦੇ ਹਨ। ਇਨ੍ਹਾਂ ਸਰਟੀਫਿਕੇਟ ਵਾਸਤੇ ਹਾਈ ਕਮਿਸ਼ਨ ਆਫ਼ ਇੰਡੀਆ ਅਤੇ ਭਾਰਤੀ ਕੌਂਸੁਲੇਟ ਟੋਰਾਂਟੋ ਵੱਲੋਂ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਹਿਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੈਂਪ ਲਾਉਣ ਦਾ ਐਲਾਨ ਕੀਤਾ ਗਿਆ। ਕੌਂਸੁਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ ਸਿਲਸਿਲਾ 1 ਨਵੰਬਰ ਤੋਂ 30 ਨਵੰਬਰ ਤੱਕ ਜਾਰੀ ਰਹੇਗਾ।

ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਸਾਊਥ ਸਿੱਖ ਸੈਂਟਰ ਵਿਚ 1 ਤੇ 2 ਨਵੰਬਰ ਨੂੰ ਹਿੰਦੂ ਟੈਂਪਲ ਵਿਚ ਲਾਇਆ ਗਿਆ ਜਿਸ ਦੌਰਾਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਜਾਣੇ ਸਨ ਪਰ ਪੈਨਸ਼ਨਰਾਂ ਦੀ ਵੱਧ ਆਮਦ ਕਾਰਨ ਇਹ ਕੈਂਪ ਤਕਰੀਬਨ ਸ਼ਾਮੀਂ ਪੰਜ ਵਜੇ ਖ਼ਤਮ ਹੋਏ।ਭਾਰਤੀ ਕੌਂਸੁਲੇਟ ਜਨਰਲ ਦੇ ਸਟਾਫ਼ ਮੈਂਬਰ ਵੱਲੋਂ ਸਵੇਰੇ 10 ਵਜੇ ਦੇ ਕਰੀਬ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਟੋਕਨ ਨੰਬਰਾਂ ਅਨੁਸਾਰ ਵਾਰੀ ਸਿਰ ਪੈਨਸ਼ਨਰਾਂ ਨੂੰ ਬੁਲਾ ਕੇ ਸਟਾਫ਼ ਵੱਲੋਂ ਉਨ੍ਹਾਂ ਦੇ ਫਾਰਮ ਅਤੇ ਪਾਸਪੋਰਟ ਦੀ ਤਸਦੀਕ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਲਾਈਫ਼ ਸਰਟੀਫਿਕੇਟ ਤੋਂ ਇਲਾਵਾ ਪਾਸਪੋਰਟ, ਵੀਜ਼ਾ ਅਤੇ ਓ ਸੀ ਆਈ ਕਾਰਡ ਬਾਰੇ ਵੀ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਵਿੱਚੋਂ ਕਾਫ਼ੀ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਸਾਰੇ ਰਿਟਾਇਰਡ ਵਿਅਕਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।

ਕੌਂਸੁਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਦੀ ਟੀਮ ਦੇ ਮੈਂਬਰ ਕੁਲਜੀਤ ਸਿੰਘ ਅਰੋੜਾ ਅਤੇ ਅਰੁਣ ਕੁਮਾਰ ਨੇ ਸਾਊਥ ਸਿੱਖ ਸੈਂਟਰ ਅਤੇ ਹਿੰਦੂ ਟੈਂਪਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੈਂਪ ਵਿਚ ਆਉਣ ਵਾਲੇ ਹਰੇਕ ਵਿਅਕਤੀ ਅਤੇ ਗੁਰਦੁਆਰਾ ਸਾਊਥ ਸੈਂਟਰ ਦੇ ਪ੍ਰਧਾਨ ਰਜਿੰਦਰ ਸਿੰਘ ਗਰੇਵਾਲ, ਕਿਰਨਪਾਲ ਚੀਮਾ, ਸ਼ਿਵ ਚਰਨ ਸੰਧੂ, ਅੰਮ੍ਰਿਤਪਾਲ ਚੀਮਾ ਅਤੇ ਹੋਰ ਵਲੰਟੀਅਰਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਨਾਲ ਆਏ ਸਹਿਯੋਗੀਆਂ ਲਈ ਚਾਹ ਪਾਣੀ, ਪਕੌੜੇ ਅਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਕੈਂਪ ਦੇ ਕੋਆਰਡੀਨੇਟਰ ਕਿਰਨਪਾਲ ਚੀਮਾ ਵੱਲੋਂ ਕੌਂਸੁਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ

ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ

Read More »

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ

Read More »

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ

Read More »
ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ
30May

ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ

ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ‘ਜਾਗਤ ਜੋਤ ਸ੍ਰੀ…

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ
30May

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਖੁਫੀਆ ਟਿਕਾਣੇ ਦਾ…

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ
30May

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ…

More News

Leave a Reply

Your email address will not be published. Required fields are marked *