ਇੰਡੀਗੋ ਸੰਕਟ ਛੇਵਾਂ ਦਿਨ: ਮੁੰਬਈ, ਦਿੱਲੀ ਹਵਾਈ ਅੱਡਿਆਂ ‘ਤੇ 220 ਤੋਂ ਵੱਧ ਉਡਾਣਾਂ ਰੱਦ

ਇੰਡੀਗੋ ਉਡਾਣਾ ਦਾ ਸੰਕਟ ਲਗਾਤਾਰ ਛੇਵੇਂ ਦਿਨ ਐਤਵਾਰ ਨੂੰ ਵੀ ਜਾਰੀ ਹੈ, ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ‘ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਦੋਂ ਕਿ ਆਪਰੇਸ਼ਨਾਂ ਨੂੰ ਆਮ ਵਾਂਗ ਕਰਨ ਲਈ ਯਤਨ ਜਾਰੀ ਹਨ।

ਪਿਛਲੇ ਕੁਝ ਦਿਨਾਂ ਵਿੱਚ ਇਨ੍ਹਾਂ ਰੁਕਾਵਟਾਂ ਕਾਰਨ ਸੈਂਕੜੇ ਉਡਾਣਾਂ ਰੱਦ ਹੋਈਆਂ ਹਨ ਅਤੇ ਦੇਰੀ ਹੋਈ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ‘ਤੇ ਘੱਟੋ-ਘੱਟ 112 ਉਡਾਣਾਂ ਅਤੇ ਦਿੱਲੀ ਹਵਾਈ ਅੱਡੇ ‘ਤੇ 109 ਉਡਾਣਾਂ ਰੱਦ ਕੀਤੀਆਂ ਗਈਆਂ।

ਸੂਤਰਾਂ ਅਨੁਸਾ ਸ਼ੁੱਕਰਵਾਰ ਨੂੰ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ ਲਗਪਗ 1,600 ਉਡਾਣਾਂ ਰੱਦ ਕਰਨ ਤੋਂ ਬਾਅਦ, ਏਅਰਲਾਈਨ ਨੇ ਸ਼ਨਿਚਰਵਾਰ ਨੂੰ ਰੁਕਾਵਟਾਂ ਵਿੱਚ ਕਮੀ ਦੇਖੀ, ਅਤੇ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ ਲਗਭਗ 800 ਤੱਕ ਘੱਟ ਗਈ ਸੀ। ਸ਼ਨਿਚਰਵਾਰ ਨੂੰ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਅਤੇ ਸੀ.ਓ.ਓ. ਅਤੇ ਜਵਾਬਦੇਹ ਮੈਨੇਜਰ ਪੋਰਕੁਏਰਸ ਨੂੰ ਡੀ.ਜੀ.ਸੀ.ਏ. (DGCA) ਦੇ ਨੋਟਿਸ ਪ੍ਰਾਪਤ ਹੋਏ, ਜਿਸ ਵਿੱਚ ਉਡਾਣਾਂ ਵਿੱਚ ਵੱਡੇ ਪੱਧਰ ‘ਤੇ ਆਈਆਂ ਰੁਕਾਵਟਾਂ ਬਾਰੇ 24 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਸੀ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਸੀ, “(ਸ਼ੁੱਕਰਵਾਰ ਨੂੰ ਸਿਰਫ਼ 700 ਉਡਾਣਾਂ ਚਲਾਉਣ ਦਾ) ਮੁੱਖ ਉਦੇਸ਼ ਨੈੱਟਵਰਕ, ਪ੍ਰਣਾਲੀਆਂ ਅਤੇ ਰੋਸਟਰਾਂ ਨੂੰ ਮੁੜ ਸਥਾਪਤ ਕਰਨਾ ਸੀ ਤਾਂ ਜੋ ਅਸੀਂ ਅੱਜ (ਸ਼ਨੀਵਾਰ) ਵੱਧ ਗਿਣਤੀ ਵਿੱਚ ਉਡਾਣਾਂ, ਬਿਹਤਰ ਸਥਿਰਤਾ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕੀਏ, ਅਤੇ ਸੁਧਾਰ ਦੇ ਕੁਝ ਸ਼ੁਰੂਆਤੀ ਸੰਕੇਤ ਹਨ।” ਪੀਟੀਆਈ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ

Read More »

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ

Read More »

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ।

Read More »
ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ
31Dec

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਸ…

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ
31Dec

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ ਨੂੰ ਉਸ ਦਾ ਪਰਮਾਣੂ ਪ੍ਰੋਗਰਾਮ…

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼
31Dec

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ। ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ…