ਅਮਰੀਕਾ ਦੀ ਉਪ ਵਿਦੇਸ਼ ਮੰਤਰੀ (ਸਿਆਸੀ ਮਾਮਲੇ) ਐਲੀਸਨ ਹੁੱਕਰ ਦਾ ਭਾਰਤ ਦਾ ਪੰਜ ਰੋਜ਼ਾ ਦੌਰਾ ਅੱਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਾਉਣ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੋਇਆ ਹੈ। ਅਮਰੀਕੀ ਸਫਾਰਤਖਾਨੇ ਮੁਤਾਬਕ ਹੁੱਕਰ ਦਾ 7 ਤੋਂ 11 ਦਸੰਬਰ ਤੱਕ ਦਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਈਵਾਲੀ ਮਜ਼ਬੂਤ ਕਰਨ ਲਈ ਹੈ। ਨਵੀਂ ਦਿੱਲੀ ਵਿੱਚ ਐਲੀਸਨ ਹੁੱਕਰ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਖੇਤਰੀ ਸੁਰੱਖਿਆ ਅਤੇ ਆਰਥਿਕ ਸਹਿਯੋਗ ’ਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਬੰਗਲੂਰੂ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਇਹ ਦੌਰਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਭਾਰਤ ਫੇਰੀ ਤੋਂ ਦੋ ਦਿਨ ਬਾਅਦ ਹੋ ਰਿਹਾ ਹੈ, ਜਿਸ ਨੂੰ ਰਣਨੀਤਕ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ।
ਅਮਰੀਕੀ ਉਪ ਵਿਦੇਸ਼ ਮੰਤਰੀ ਪੰਜ ਰੋਜ਼ਾ ਭਾਰਤ ਦੌਰੇ ’ਤੇ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?
ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ
ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ
ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?
ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ ਗਏ 200 ਅਤੇ 500 ਰੁਪਏ…
ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ ਰਿਪੋਰਟਾਂ ਦੇ ਅਨੁਸਾਰ, ਟਰੰਪ ਨੇ…
ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ
ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 1.7 ਟਨ ਗੈਰ-ਕਾਨੂੰਨੀ ਨਸ਼ੀਲੇ…
More News

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ

ਅਮਰੀਕਾ ਦੇ ਸੀਐਟਲ ‘ਚ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ, 2 ਲੋਕਾਂ ਦੀ ਮੌਤ; 5 ਜ਼ਖ਼ਮੀ

ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਜਲੰਧਰ ’ਚ ਪੰਜਾਬ ਬੰਦ ਦਾ ਵਿਆਪਕ ਅਸਰ, ਮੁੱਖ ਬਾਜ਼ਾਰ ਰਹੇ ਬੰਦ

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ