PSEB: ਹੁਣ ਅੰਗਰੇਜ਼ੀ-ਹਿੰਦੀ ਦੀਆਂ ਕਿਤਾਬਾਂ ਵਿੱਚ ਵੀ ਹੋਵੇਗਾ ‘ਊੜਾ ਐੜਾ’

ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੇ ਗੁਰਮੁਖੀ ਲਿਪੀ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ-ਪੁਸਤਕਾਂ ਵਿੱਚ ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਇੱਕ ਪੰਨਾ ਸ਼ਾਮਲ ਕੀਤਾ ਜਾ ਰਿਹਾ ਹੈ।

ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਦੇ ਲਗਪਗ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੀ ਇਸ ਕਵਾਇਦ ਦਾ ਉਦੇਸ਼ ਗੁਰਮੁਖੀ ਲਿਪੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ। ਇਹ ਪਾਠ-ਪੁਸਤਕਾਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਛਾਪੀਆਂ ਜਾ ਰਹੀਆਂ ਹਨ।

‘ਪ੍ਰਥਮ’ ਦੀ ਇਸ ਸਾਲ ਦੀ ਰਿਪੋਰਟ (ASER) ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ ਲਗਪਗ 15 ਫੀਸਦੀ ਵਿਦਿਆਰਥੀ ਸਿਰਫ਼ ਗੁਰਮੁਖੀ ਦੇ ਅੱਖਰ ਪੜ੍ਹ ਸਕਦੇ ਸਨ ਪਰ ਸ਼ਬਦ ਨਹੀਂ ਅਤੇ 4.6 ਫੀਸਦੀ ਵਿਦਿਆਰਥੀ ਪੰਜਾਬੀ ਦੇ ਅੱਖਰ ਵੀ ਨਹੀਂ ਪੜ੍ਹ ਸਕਦੇ ਸਨ।

ਪੇਂਡੂ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਬਾਰੇ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਤੀਜੀ ਜਮਾਤ ਦੇ 28 ਫੀਸਦੀ ਵਿਦਿਆਰਥੀ ਪਹਿਲੀ ਜਮਾਤ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਸਨ, ਜਦਕਿ ਉਨ੍ਹਾਂ ਵਿੱਚੋਂ ਸਿਰਫ਼ 34 ਫੀਸਦੀ ਹੀ ਦੂਜੀ ਜਮਾਤ ਦੇ ਪੱਧਰ ਦਾ ਪਾਠ ਪੜ੍ਹਨ ਦੇ ਯੋਗ ਸਨ। ਇਹ ਵੀ ਸਾਹਮਣੇ ਆਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਹਰ 100 ਵਿਦਿਆਰਥੀਆਂ ਵਿੱਚੋਂ ਸਿਰਫ਼ 47 ਵਿਦਿਆਰਥੀ ਹੀ ਆਪਣੀ ਮਾਤ ਭਾਸ਼ਾ (ਪੰਜਾਬੀ) ਵਿੱਚ ਪੂਰੀ ਕਹਾਣੀ ਪੜ੍ਹ ਸਕਦੇ ਸਨ।

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਨੂੰ ਤੇਜ਼ ਕਰਨ ਦੀ ਲੋੜ ਹੈ। ਪੰਜਾਬੀ ਭਾਸ਼ਾ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਮੁੱਖਬੰਧ (preface) ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ਵਿੱਚ ਛਾਪੀ ਜਾਵੇਗੀ। ਹਿੰਦੀ ਅਤੇ ਅੰਗਰੇਜ਼ੀ ਦੀਆਂ ਪਾਠ-ਪੁਸਤਕਾਂ ਲਈ, ਸਬੰਧਤ ਭਾਸ਼ਾ ਦੀ ਵਰਣਮਾਲਾ ਦੇ ਹੇਠਾਂ ਗੁਰਮੁਖੀ ਅੱਖਰ ਛਾਪੇ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਹੈ। ਆਉਣ ਵਾਲੇ ਅਕਾਦਮਿਕ ਸੈਸ਼ਨ 2026-2027 ਤੋਂ ਭਾਸ਼ਾ ਦੀਆਂ ਕਿਤਾਬਾਂ ਵਿੱਚ ਇਹ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਵੇਗੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ

Read More »

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ

Read More »

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ।

Read More »
ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ
31Dec

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਸ…

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ
31Dec

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ ਨੂੰ ਉਸ ਦਾ ਪਰਮਾਣੂ ਪ੍ਰੋਗਰਾਮ…

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼
31Dec

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ। ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ…