ਜੇਦਾਹ ਤੋਂ ਕੋਜ਼ੀਕੋਡ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ ਉਡਾਣ ਦੀ ਕੋਚੀ ’ਚ ਇਹਤਿਆਤੀ ਲੈਂਡਿੰਗ

ਜੇਦਾਹ ਤੋਂ ਕੋਜ਼ੀਕੋਡ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਵੀਰਵਾਰ ਨੂੰ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡਿੰਗ ਗੀਅਰ ਅਤੇ ਟਾਇਰ ਫੇਲ੍ਹ ਹੋਣ ਦੀਆਂ ਸਮੱਸਿਆਵਾਂ ਕਾਰਨ ਇਹਤਿਆਤੀ (Precautinary) ਲੈਂਡਿੰਗ ਕਰਨੀ ਪਈ। ਉਡਾਣ ਵਿਚ 160 ਯਾਤਰੀ ਸਵਾਰ ਸਨ।ਕੋਚੀਨ ਕੌਮਾਂਤਰੀ ਹਵਾਈ ਅੱਡਾ ਲਿਮਟਿਡ (CIAL) ਨੇ ਇੱਕ ਬਿਆਨ ਵਿੱਚ ਕਿਹਾ ਕਿ ਜੇਦਾਹ ਤੋਂ ਕੋਜ਼ੀਕੋਡ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX 398 ਦੀ ਸੁਰੱਖਿਅਤ ਇਹਤਿਆਤੀ ਲੈਂਡਿੰਗ ਸਫਲਤਾਪੂਰਵਕ ਯਕੀਨੀ ਬਣਾਈ ਗਈ। ਇਸ ਉਡਾਣ ਨੂੰ ਮੁੱਖ ਲੈਂਡਿੰਗ ਗੀਅਰ ਅਤੇ ਟਾਇਰ ਫੇਲ੍ਹ ਹੋਣ ਨਾਲ ਸਬੰਧਤ ਤਕਨੀਕੀ ਸਮੱਸਿਆ ਕਾਰਨ ਕੋਚੀ ਵੱਲ ਮੋੜ ਦਿੱਤਾ ਗਿਆ ਸੀ।ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਸਵੇਰੇ 09.07 ਵਜੇ ਪੂਰੀ ਐਮਰਜੈਂਸੀ ਸਥਿਤੀਆਂ ਵਿੱਚ ਸੁਰੱਖਿਅਤ ਢੰਗ ਨਾਲ ਉਤਰ ਗਿਆ। CIAL ਦੇ ਬੁਲਾਰੇ ਨੇ ਕਿਹਾ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਹੀ ਸਰਗਰਮ ਕਰ ਦਿੱਤੀਆਂ ਗਈਆਂ ਸਨ, ਅਤੇ ਯਾਤਰੀਆਂ ਜਾਂ ਚਾਲਕ ਦਲ ਵਿੱਚੋਂ ਕਿਸੇ ਦੇ ਵੀ ਕੋਈ ਸੱਟ ਫੇਟ ਦੀ ਰਿਪੋਰਟ ਨਹੀਂ ਹੈ। ਲੈਂਡਿੰਗ ਤੋਂ ਬਾਅਦ ਕੀਤੀ ਜਾਂਚ ਤੋਂ ਪੁਸ਼ਟੀ ਹੋਈ ਕਿ ਸੱਜੇ ਪਾਸੇ ਦੇ ਦੋਵੇਂ ਟਾਇਰ ਫਟ ਗਏ ਸਨ। ਉਪਰੰਤ ਰਨਵੇ ਨੂੰ ਸਾਫ਼ ਕਰ ਦਿੱਤਾ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ

Read More »

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ

Read More »

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030

Read More »
ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ
25May

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ…

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ
25May

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ ਆਪਣਾ ਡੂੰਘਾ ਪਿਆਰ ਪ੍ਰਗਟ ਕੀਤਾ।…

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ
25May

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030 ਤੱਕ ਚੰਦਰਮਾ ’ਤੇ ਮਨੁੱਖੀ ਮਿਸ਼ਨ…

More News