ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੇ ਗਵਰਨਰ ਜਨਰਲ ਅਤੇ ਵਿਦੇਸ਼ ਮੰਤਰੀ ਫਰਵਰੀ ਦੇ ਸ਼ੁਰੂ ਵਿੱਚ ਗਰੀਨਲੈਂਡ ਦਾ ਦੌਰਾ ਕਰਨਗੇ।
ਉਨ੍ਹਾਂ ਦਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਡੈਨਮਾਰਕ ਰਾਜ ਦੇ ਸਵੈ-ਸ਼ਾਸਨ ਵਾਲੇ ਖੇਤਰ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਦੇ ਹੱਥਾਂ ਵਿਚ ਲੈਣ ਦੀ ਟਿੱਪਣੀ ਕਰਨ ਤੋਂ ਬਾਅਦ ਆਇਆ ਹੈ। ਟਰੰਪ ਨੇ ਪਹਿਲਾਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਵੀ ਗੱਲ ਕੀਤੀ ਸੀ। ਕਾਰਨੀ ਨੇ ਪੈਰਿਸ ਵਿੱਚ ਕੈਨੇਡਾ ਦੇ ਦੂਤਾਵਾਸ ਵਿੱਚ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਦੌਰਾਨ ਕਿਹਾ, ‘ਗ੍ਰੀਨਲੈਂਡ ਅਤੇ ਡੈਨਮਾਰਕ ਦਾ ਭਵਿੱਖ ਸਿਰਫ਼ ਡੈਨਮਾਰਕ ਦੇ ਲੋਕਾਂ ਵਲੋਂ ਤੈਅ ਕੀਤਾ ਜਾਂਦਾ ਹੈ। ਗ੍ਰੀਨਲੈਂਡ ਟਾਪੂ ਦਾ 80 ਫੀਸਦੀ ਹਿੱਸਾ ਆਰਕਟਿਕ ਸਰਕਲ ਉੱਪਰ ਸਥਿਤ ਹੈ।ਇਸ ਦੌਰਾਨ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਕਿਹਾ ਕਿ ਜੇ ਅਮਰੀਕਾ ਨੇ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਟੋ ਦਾ ਫੌਜੀ ਗੱਠਜੋੜ ਦਾ ਖਾਤਮਾ ਹੋ ਜਾਵੇਗਾ।










