ਦਰਾਮਦਾਂ ’ਤੇ ਟੈਕਸ ਲਈ ਬਦਲਵੇਂ ਕਾਨੂੰਨਾਂ ਦੀ ਵਰਤੋਂ ਕਰਾਂਗਾ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਪਣੀ ਵਿਆਪਕ ਟੈਰਿਫ ਨੀਤੀ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕੀਤੀ ਹੈ। ਉਨ੍ਹਾਂ ਭਾਰਤ ਸਣੇ ਵੱਖ-ਵੱਖ ਮੁਲਕਾਂ ’ਤੇ ਲਾਏ ਟੈਰਿਫਾਂ ਨੂੰ ‘ਸ਼ਾਨਦਾਰ ਆਰਥਿਕ ਤਬਦੀਲੀ’ ਦੱਸਿਆ। ਉਨ੍ਹਾਂ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਇਸ ਦੀ ਰੱਜ ਕੇ ਨੁਕਤਾਚੀਨੀ ਕੀਤੀ। ਇਸ ਮੌਕੇ ਸਦਨ ਦੇ ਚੈਂਬਰ ਵਿੱਚ ਸੁਪਰੀਮ ਕੋਰਟ ਦੇ ਉਹ ਚਾਰ ਜੱਜ ਵੀ ਮੌਜੂਦ ਸਨ, ਜਿਨ੍ਹਾਂ ਟਰੰਪ ਦੀ ਟੈਰਿਫ ਨੀਤੀ ’ਤੇ ਰੋਕ ਲਾਈ ਸੀ।

‘ਸਟੇਟ ਆਫ ਦਿ ਯੂਨੀਅਨ ਅਡਰੈੱਸ’ ਦੌਰਾਨ ਟਰੰਪ ਨੇ ਵਪਾਰਕ ਟੈਕਸਾਂ ਨੂੰ ਆਪਣੇ ਪ੍ਰਸ਼ਾਸਨ ਦੀ ਆਰਥਿਕ ਰਣਨੀਤੀ ਦਾ ਕੇਂਦਰੀ ਥੰਮ੍ਹ ਦੱਸਿਆ। ਉਨ੍ਹਾਂ ਕਿਹਾ, ‘‘ਚਾਰ ਦਿਨ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਮੰਦਭਾਗਾ ਫ਼ੈਸਲਾ ਦਿੱਤਾ ਪਰ ਚੰਗੀ ਖ਼ਬਰ ਹੈ ਕਿ ਲਗਪਗ ਸਾਰੇ ਮੁਲਕ ਉਨ੍ਹਾਂ ਵਪਾਰਕ ਸਮਝੌਤਿਆਂ ’ਤੇ ਕਾਇਮ ਹਨ, ਜੋ ਉਨ੍ਹਾਂ ਨੇ ਪਹਿਲਾਂ ਹੀ ਕਰ ਲਏ ਹਨ। ਉਹ ਜਾਣਦੇ ਹਨ ਕਿ ਰਾਸ਼ਟਰਪਤੀ ਹੋਣ ਦੇ ਨਾਤੇ, ਮੇਰੇ ਕੋਲ ਨਵਾਂ ਸਮਝੌਤਾ ਕਰਨ ਦੀ ਕਾਨੂੰਨੀ ਸ਼ਕਤੀ ਹੈ, ਜੋ ਉਨ੍ਹਾਂ ਲਈ ਬਹੁਤ ਮਾੜੀ ਹੋ ਸਕਦੀ ਹੈ। ਇਸ ਲਈ, ਉਹ ਉਨ੍ਹਾਂ ਇਕਰਾਰਨਾਮਿਆਂ ’ਤੇ ਕੰਮ ਜਾਰੀ ਰੱਖਣਗੇ।’’ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ‘ਸਭ ਕੁਝ ਠੀਕ’ ਚੱਲ ਰਿਹਾ ਸੀ। ਹੁਣ ਉਹ ਦਰਾਮਦਾਂ ’ਤੇ ਟੈਕਸ ਲਾਉਣ ਲਈ ਬਦਲਵੇਂ ਕਾਨੂੰਨਾਂ ਦੀ ਵਰਤੋਂ ਕਰਨਗੇ। ਇਸ ਕਾਰਜ ਲਈ ਸਦਨ ਦੀ ਕਾਰਵਾਈ ਵੀ ਜ਼ਰੂਰੀ ਨਹੀਂ ਹੋਵੇਗੀ। ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਕਿਸੇ ਦਿਨ ਟੈਰਿਫ ਆਧੁਨਿਕ ਆਮਦਨ ਟੈਕਸ ਪ੍ਰਣਾਲੀ ਦੀ ਥਾਂ ਲੈ ਲੈਣਗੇ। ਉਨ੍ਹਾਂ ਆਪਣਾ ਸੰਬੋਧਨ ਭਾਵੇਂ ਘਰੇਲੂ ਮੁੱਦਿਆਂ ਦੁਆਲੇ ਕੇਂਦਰਤ ਰੱਖਿਆ, ਪਰ ਉਨ੍ਹਾਂ ਆਪਣੀ ਵਿਦੇਸ਼ ਨੀਤੀ ਬਾਰੇ ਵੀ ਸੰਸਦ ਮੈਂਬਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਗਾਜ਼ਾ ਵਿੱਚ ਗੋਲੀਬੰਦੀ ਸਮਝੌਤੇ, ਵੈਨੇਜ਼ੁਏਲਾ ਦੇ ਆਗੂ ਨਿਕੋਲਸ ਮਾਦੁਰੋ ਦਾ ਤਖ਼ਤਾ ਪਲਟ ਅਤੇ ਨਾਟੋ ਮੈਂਬਰਾਂ ’ਤੇ ਪਾਏ ਦਬਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮਹਿੰਗਾਈ ਤੇ ਸਿਹਤ ਸੰਭਾਲ ਖ਼ਰਚਾ ਵਧਣ ਲਈ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਜੋਅ ਬਾਇਡਨ ਤੇ ਡੈਮੋਕਰੈਟਿਕ ਕਾਨੂੰਨਸਾਜ਼ਾਂ ਸਿਰ ਦੋਸ਼ ਮੜ੍ਹਿਆ ਅਤੇਇਰਾਨ ਨੂੰ ਵੀ ਧਮਕੀ ਦਿੱਤੀ। ਅਮਰੀਕੀ ਸਦਰ ਨੇ ਕਿਹਾ, ‘‘ਮੈਂ ਮੱਧ-ਪੂਰਬ ਵਿੱਚ ਇਰਾਨ ਨਾਲ ਜਾਰੀ ਤਣਾਅ ਦੀ ਸਮੱਸਿਆ ਨੂੰ ਕੂਟਨੀਤੀ ਜ਼ਰੀਏ ਸੁਲਝਾਉਣਾ ਚਾਹੁੰਦਾ ਹਾਂ ਪਰ ਇਹ ਯਕੀਨੀ ਹੈ ਕਿ ਮੈਂ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਦੁਨੀਆ ਨੇ ਨੰਬਰ ਇਕ ਮੁਲਕ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦੇਵਾਂਗਾ।’’

‘ਭਾਰਤ-ਪਾਕਿ ਜੰਗ ਨਾ ਰੋਕਦਾ ਤਾਂ ਸਾਢੇ ਤਿੰਨ ਕਰੋੜ ਲੋਕ ਮਾਰੇ ਜਾਂਦੇ’

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਦੌਰਾਨ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਦੋ ਦੱਖਣ ਏਸ਼ਿਆਈ ਮੁਲਕਾਂ ਦਰਮਿਆਨ ਜੰਗ ਰੁਕ ਗਈ, ਜੋ ਪਰਮਾਣੂ ਜੰਗ ਵਿੱਚ ਤਬਦੀਲ ਹੋ ਸਕਦੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਵਿੱਚ ਨਾ ਪੈਂਦੇ ਤਾਂ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਕਰ ਕੇ ਸਾਢੇ ਤਿੰਨ ਕਰੋੜ ਲੋਕ ਮਾਰੇ ਜਾਂਦੇ। ਉਨ੍ਹਾਂ ਕਿਹਾ, ‘‘ਆਪਣੇ ਪਹਿਲੇ ਦਸ ਮਹੀਨਿਆਂ ਦੌਰਾਨ ਮੈਂ ਅੱਠ ਜੰਗਾਂ ਖ਼ਤਮ ਕੀਤੀਆਂ।’’ ਉਨ੍ਹਾਂ ਕੰਬੋਡੀਆ ਤੇ ਥਾਈਲੈਂਡ, ਮਿਸਰ ਤੇ ਇਥੋਪੀਆ, ਅਰਮੇਨੀਆ ਤੇ ਅਜ਼ਰਬਾਇਜਾਨ, ਕੌਂਗੋ ਤੇ ਰਵਾਂਡਾ ਅਤੇ ਗਾਜ਼ਾ ਜੰਗ ਦਾ ਵੀ ਜ਼ਿਕਰ ਕੀਤਾ।

ਹਾਦਸੇ ’ਚ ਜ਼ਖ਼ਮੀ ਬੱਚੀ ਦਾ ਸਨਮਾਨ

ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਬੋਧਨ ਦੌਰਾਨ ਇੱਕ ਛੋਟੀ ਕੁੜੀ ਨੂੰ ਸਨਮਾਨਿਤ ਕੀਤਾ। ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਟਰੱਕ ਡਰਾਈਵਰ ਦੀ ਗ਼ਲਤੀ ਕਾਰਨ ਹੋਏ ਸੜਕ ਹਾਦਸੇ ਵਿੱਚ ਇਸ ਲੜਕੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਟਰੰਪ ਨੇ ਕਿਹਾ, ‘‘ਡੈਲਿਲਾ ਕੋਲਮਨ ਉਦੋਂ ਪੰਜ ਸਾਲ ਦੀ ਸੀ, ਜਦੋਂ ਜੂਨ 2024 ਵਿੱੱਚ 18-ਟਾਇਰੀ ਟਰੈਕਟਰ-ਟਰੇਲਰ ਨੇ ਉਸ ਦੀ ਖੜ੍ਹੀ ਕਾਰ ਨੂੰ ਟੱਕਰ ਮਾਰੀ। ਇਹ ਡਰਾਈਵਰ ਗ਼ੈਰ-ਕਾਨੂੰਨੀ ਏਲੀਅਨ ਸੀ, ਜਿਸ ਨੂੰ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ’ਚ ਦਾਖ਼ਲ ਹੋਣ ਤੇ ਕਮਰਸ਼ੀਅਲ ਡਰਾਈਵਰ ਦਾ ਲਾਇਸੈਂਸ ਦਿੱਤਾ।’’ ਟਰੰਪ ਨੇ ਭਾਵੇਂ ਟਰੱਕ ਡਰਾਈਵਰ ਦੀ ਪਛਾਣ ਨਹੀਂ ਦੱਸੀ, ਪਰ ਪ੍ਰਤਾਪ ਸਿੰਘ, ਜੋ ਗ਼ੈਰ‘ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ, ਨੂੰ ਉਪਰੋਕਤ ਹਾਦਸੇ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ

Read More »

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ

Read More »
ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
25Feb

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ…

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ
25Feb

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ…

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼
25Feb

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ…