ਆਸਟਰੇਲੀਆ ਵਿੱਚ ਪਰਵਾਸ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰਾ

ਆਸਟਰੇਲੀਆ ਵਿੱਚ ਵਧ ਰਹੇ ਨਸਲਵਾਦ ਅਤੇ ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀ, ਖਾਸ ਕਰ ਕੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਨਿਊਜ਼ੀਲੈਂਡ ਦਾ ਜੰਮਪਲ ਕੱਟੜ ਸੱਜੇ ਪੱਖੀ ਕਾਰਕੁਨ ਥਾਮਸ ਸੇਵਲ, ਜੋ ਨੈਸ਼ਨਲ ਸੋਸ਼ਲਿਸਟ ਨੈੱਟਵਰਕ ਦਾ ਆਗੂ ਹੈ, ਨੇ ਹਾਲ ਹੀ ਵਿੱਚ ਭੜਕਾਊ ਇੰਟਰਵਿਊ ਦੌਰਾਨ ਕਿਹਾ, “ਇਹ ਗੋਰਿਆਂ ਦਾ ਦੇਸ਼ ਹੈ ਅਤੇ ਭਾਰਤੀਆਂ ਨੂੰ ਦੇਸ਼ ਛੱਡਣਾ ਚਾਹੀਦਾ ਹੈ।” ਦੱਸਣਯੋਗ ਹੈ ਕਿ ਉਹ ‘ਮਾਰਚ ਫਾਰ ਆਸਟਰੇਲੀਆ’ ਨਾਂ ਦੇ ਪਰਵਾਸ ਵਿਰੋਧੀ ਮੁਜ਼ਾਹਰਿਆਂ ਵਿੱਚ ਵੀ ਹਾਜ਼ਰ ਰਿਹਾ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ ਕੁਝ ਥਾਵਾਂ ’ਤੇ ਹਿੰਸਾ ਵੀ ਦੇਖਣ ਨੂੰ ਮਿਲੀ। ਹੁਣ ਭਾਰਤੀ ਅਤੇ ਖ਼ਾਸਕਰ ਪੰਜਾਬੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।

ਦੂਜੇ ਪਾਸੇ, ਆਸਟਰੇਲੀਆ ਸਰਕਾਰ ਅਤੇ ਪੁਲੀਸ ਨੇ ਨਸਲਪ੍ਰਸਤ ਬਿਆਨਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਸਟਰੇਲੀਆ ਸਾਰੇ ਸੱਭਿਆਚਾਰਾਂ ਦੀ ਕਦਰ ਕਰਦਾ ਹੈ ਅਤੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤੀ ਹਾਈ ਕਮਿਸ਼ਨ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵੀ ਇਸ ਮਾਮਲੇ ’ਤੇ ਨਜ਼ਰ ਰੱਖੀ ਹੋਈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ

Read More »

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ

Read More »
ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ
25Feb

ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ…

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ
25Feb

ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ…

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼
25Feb

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ…