ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਰਾਜਦੂਤ ਬਹਿਸੇ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਇਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲਿਆਂ ਦੀ ਆਲੋਚਨਾ ਕੀਤੀ ਜਦਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਅਮਰੀਕੀ ਤੇ ਇਜ਼ਰਾਇਲੀ ਰਾਜਦੂਤਾਂ ਦੀ ਇਰਾਨੀ ਰਾਜਦੂਤਾਂ ਨਾਲ ਤਿੱਖੀ ਬਹਿਸ ਹੋ ਗਈ। ਜਨਰਲ ਸਕੱਤਰ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਪੱਛਮੀ ਏਸ਼ੀਆ ’ਚ ਫੌਜੀ ਕਾਰਵਾਈ ਨਾਲ ਦੁਨੀਆ ਦੇ ਸਭ ਤੋਂ ਅਸਥਿਰ ਖੇਤਰ ’ਚ ਬੇਲਗਾਮ ‘ਘਟਨਾਵਾਂ ਦਾ ਸਿਲਸਿਲਾ’ ਸ਼ੁਰੂ ਹੋਣ ਦਾ ਖਤਰਾ ਹੈ। ਉਨ੍ਹਾਂ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ’ਚ ਕਿਹਾ, ‘‘ਅਸੀਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਫੌਜੀ ਕਾਰਵਾਈ ਨਾਲ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋਣ ਦਾ ਖ਼ਤਰਾ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਅਸਥਿਰ ਖੇਤਰ ’ਚ ਕੋਈ ਵੀ ਕੰਟਰੋਲ ਨਹੀਂ ਕਰ ਸਕਦਾ।’’ ਉਨ੍ਹਾਂ ਇਰਾਨ ਖ਼ਿਲਾਫ਼ ਅਮਰੀਕਾ ਤੇ ਇਜ਼ਰਾਈਲ ਦੇ ਭਿਆਨਕ ਫੌਜੀ ਹਮਲਿਆਂ ਦੀ ਨਿੰਦਾ ਕਰਨ ਦੇ ਨਾਲ ਨਾਲ ਬਹਿਰੀਨ, ਇਰਾਕ, ਜੌਰਡਨ, ਕੁਵੈਤ, ਕਤਰ, ਸਾਊਦੀ ਅਰਬ ਤੇ ਯੂ ਏ ਈ ਦੀ ‘ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਉਲੰਘਣਾ’ ਕਰ ਕੇ ਕੀਤੇ ਗਏ ਇਰਾਨੀ ਹਮਲਿਆਂ ਦੀ ਵੀ ਆਲੋਚਨਾ ਕੀਤੀ ਹੈ। ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਅਮਰੀਕੀ ਅਤੇ ਇਜ਼ਰਾਇਲੀ ਰਾਜਦੂਤਾਂ ਦੀ ਇਰਾਨੀ ਰਾਜਦੂਤ ਨਾਲ ਤਿੱਖੀ ਬਹਿਸ ਹੋਈ। ਬੈਠਕ ਦੌਰਾਨ ਅਮਰੀਕੀ ਰਾਜਦੂਤ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਫ਼ੈਸਲਾਕੁਨ ਕਾਰਵਾਈ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਨੁਮਾਇੰਦੇ ਰਾਜਦੂਤ ਮਾਈਕ ਵਾਲਟਜ਼ ਨੇ ਕਿਹਾ ਕਿ ਇਤਿਹਾਸ ਦਾ ਇਹ ਅਜਿਹਾ ਪਲ ਹੈ ਜਿਸ ਵਿੱਚ ਨੈਤਿਕ ਸਪੱਸ਼ਟਤਾ ਦੀ ਲੋੜ ਹੈ ਤੇ ਰਾਸ਼ਟਰਪਤੀ ਟਰੰਪ ਨੇ ਇਸ ਚੁਣੌਤੀ ਦਾ ਸਾਹਮਣਾ ਕੀਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਰਾਜਦੂਤ ਬਹਿਸੇ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਇਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲਿਆਂ ਦੀ ਆਲੋਚਨਾ ਕੀਤੀ ਜਦਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਅਮਰੀਕੀ ਤੇ

Read More »

ਖਮੇਨੇਈ ਹੱਤਿਆ ’ਤੇ ਮੋਦੀ ਸਰਕਾਰ ਦੀ ਚੁੱਪ ’ਤੇ ਚੁੱਕੇ ਸਵਾਲ

ਵਿਰੋਧੀ ਪਾਰਟੀਆਂ ਨੇ ਅੱਜ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਅਤੇ ਕੇਂਦਰ ਸਰਕਾਰ ਦੀ

Read More »
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਰਾਜਦੂਤ ਬਹਿਸੇ
01Mar

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਰਾਜਦੂਤ ਬਹਿਸੇ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਇਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲਿਆਂ ਦੀ ਆਲੋਚਨਾ ਕੀਤੀ ਜਦਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਅਮਰੀਕੀ ਤੇ ਇਜ਼ਰਾਇਲੀ ਰਾਜਦੂਤਾਂ ਦੀ ਇਰਾਨੀ ਰਾਜਦੂਤਾਂ…

ਖਮੇਨੇਈ ਦੀ ਇਰਾਨ ਨੂੰ ਖੇਤਰੀ ਤਾਕਤ ਬਣਾਉਣ ਦੀ ਖਾਹਿਸ਼ ਅਧੂਰੀ ਰਹੀ
01Mar

ਖਮੇਨੇਈ ਦੀ ਇਰਾਨ ਨੂੰ ਖੇਤਰੀ ਤਾਕਤ ਬਣਾਉਣ ਦੀ ਖਾਹਿਸ਼ ਅਧੂਰੀ ਰਹੀ

ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ (86) ਦੀ ਮੌਤ ਨਾਲ ਉਨ੍ਹਾਂ ਦੀ ਮੁਲਕ ਨੂੰ ਖੇਤਰੀ ਤਾਕਤ ਬਣਾਉਣ ਦੀ ਖਾਹਿਸ਼ ਅਧੂਰੀ ਰਹਿ ਗਈ। ਖਮੇਨੇਈ 1989 ਤੋਂ ਇਸਲਾਮੀ ਗਣਰਾਜ ਦੀ ਅਗਵਾਈ…

ਖਮੇਨੇਈ ਹੱਤਿਆ ’ਤੇ ਮੋਦੀ ਸਰਕਾਰ ਦੀ ਚੁੱਪ ’ਤੇ ਚੁੱਕੇ ਸਵਾਲ
01Mar

ਖਮੇਨੇਈ ਹੱਤਿਆ ’ਤੇ ਮੋਦੀ ਸਰਕਾਰ ਦੀ ਚੁੱਪ ’ਤੇ ਚੁੱਕੇ ਸਵਾਲ

ਵਿਰੋਧੀ ਪਾਰਟੀਆਂ ਨੇ ਅੱਜ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਅਤੇ ਕੇਂਦਰ ਸਰਕਾਰ ਦੀ ‘ਚੁੱਪ’ ’ਤੇ ਸਵਾਲ ਚੁੱਕੇ। ਕਾਂਗਰਸ…