West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ
West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ ਅਗਲਾ ਸ਼ਾਸਕ ਐਲਾਨ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਹਰਾਨ ਨੇ ਪੂਰੇ ਮੱਧ ਪੂਰਬ ਵਿੱਚ ਆਪਣੇ ਹਮਲਿਆਂ ਦਾ ਦਾਇਰਾ ਵਧਾ ਦਿੱਤਾ ਹੈ, ਜਿਸ ਵਿੱਚ ਖਾੜੀ ਦੇਸ਼ਾਂ ਦੇ ਮਹੱਤਵਪੂਰਨ ਤੇਲ ਅਤੇ ਪਾਣੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਹੇਠ ਚੱਲ ਰਹੀ ਇਰਾਨੀ ਹਕੂਮਤ ਦੀ ‘ਅਸੈਂਬਲੀ ਆਫ ਐਕਸਪਰਟਸ’ ਨੇ ਇਸ 56 ਸਾਲਾ ਧਾਰਮਿਕ ਆਗੂ ਨੂੰ ਚੁਣਿਆ ਹੈ, ਜਿਸ ਦੇ ਦੇਸ਼ ਦੀ ਪੈਰਾ-ਮਿਲਟਰੀ ਰੈਵੋਲਿਊਸ਼ਨਰੀ ਗਾਰਡ ਨਾਲ ਬਹੁਤ ਗੂੜ੍ਹੇ ਸਬੰਧ ਹਨ।
ਰੈਵੋਲਿਊਸ਼ਨਰੀ ਗਾਰਡ ਵੱਲੋਂ ਇਜ਼ਰਾਈਲ ਅਤੇ ਖਾੜੀ ਅਰਬ ਦੇਸ਼ਾਂ ’ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲੇ 28 ਫਰਵਰੀ ਨੂੰ ਜੰਗ ਦੀ ਸ਼ੁਰੂਆਤ ਦੌਰਾਨ ਮੁਜਤਬਾ ਦੇ ਪਿਤਾ, ਆਇਤੁੱਲਾ ਅਲੀ ਖ਼ਮੇਨੇਈ ਦੀ ਮੌਤ ਤੋਂ ਬਾਅਦ ਤੇਜ਼ ਹੋ ਗਏ ਹਨ।










