Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ ਭੇਜਣ ਦੀ ਗਲਤੀ ਨਾ ਕਰੇ। ਟਰੰਪ ਨੇ ਕਿਹਾ ਕਿ ਜੇਕਰ ਆਸਟਰੇਲੀਆ ਉਨ੍ਹਾਂ ਨੂੰ ਸ਼ਰਨ ਨਹੀਂ ਦਿੰਦਾ ਤਾਂ ਅਮਰੀਕਾ ਉਨ੍ਹਾਂ ਨੂੰ ਪਨਾਹ ਦੇਣ ਲਈ ਤਿਆਰ ਹੈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਖਿਡਾਰਨਾਂ ਨੇ ਮੈਚ ਦੌਰਾਨ ਇਰਾਨ ਦਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਆਸਟਰੇਲੀਆ ਵਿੱਚ ਚੱਲ ਰਹੇ ਏਸ਼ੀਅਨ ਕੱਪ ਦੌਰਾਨ ਇਰਾਨੀ ਖਿਡਾਰਨਾਂ ਨੇ ਦੱਖਣੀ ਕੋਰੀਆ ਵਿਰੁੱਧ ਆਪਣੇ ਪਹਿਲੇ ਮੈਚ ਵਿੱਚ ਰਾਸ਼ਟਰਗਾਨ ਵੇਲੇ ਚੁੱਪ ਰਹਿ ਕੇ ਰੋਸ ਪ੍ਰਗਟਾਇਆ ਸੀ। ਇਸ ਕਦਮ ਨੂੰ ਇਰਾਨੀ ਸਰਕਾਰੀ ਮੀਡੀਆ ਨੇ ਬੇਇੱਜ਼ਤੀ ਦੀ ਸਿਖਰ ਕਰਾਰ ਦਿੱਤਾ। ਗਲੋਬਲ ਪਲੇਅਰਜ਼ ਯੂਨੀਅਨ (FIFPRO) ਨੇ ਚਿੰਤਾ ਪ੍ਰਗਟਾਈ ਹੈ ਕਿ ਖਿਡਾਰਨਾਂ ਨੂੰ ਇਰਾਨ ਵਿੱਚ ਜੰਗੀ ਗੱਦਾਰ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਉੱਥੇ ਵਾਪਸ ਜਾਣ ’ਤੇ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਇਰਾਨੀ ਟੀਮ ਦੀਆਂ ਪੰਜ ਖਿਡਾਰਨਾਂ ਆਪਣੀ ਟੀਮ ਤੋਂ ਵੱਖ ਹੋ ਕੇ ਆਸਟਰੇਲਿਆਈ ਫੈਡਰਲ ਪੁਲੀਸ ਦੀ ਸੁਰੱਖਿਆ ਵਿੱਚ ਚਲੀਆਂ ਗਈਆਂ ਹਨ। ਉਹ ਆਸਟਰੇਲਿਆਈ ਸਰਕਾਰ ਤੋਂ ਮਦਦ ਅਤੇ ਸ਼ਰਨ ਦੀ ਮੰਗ ਕਰ ਰਹੀਆਂ ਹਨ। ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਇਨ੍ਹਾਂ ਮਹਿਲਾ ਖਿਡਾਰਨਾਂ ਨੂੰ ਮਿਲਣ ਲਈ ਬ੍ਰਿਸਬੇਨ ਪਹੁੰਚ ਗਏ ਹਨ। ਹਾਲਾਂਕਿ, ਵਿਦੇਸ਼ ਮੰਤਰਾਲੇ ਨੇ ਨਿੱਜਤਾ ਦੇ ਕਾਰਨਾਂ ਕਰਕੇ ਅਜੇ ਤੱਕ ਕਿਸੇ ਵੀ ਖਾਸ ਫੈਸਲੇ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ

Read More »

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ

Read More »
ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ
09Mar

ਅਮਰੀਕਾ ਵੱਲੋਂ ਕੋਰੀਆ ਨਾਲ ਫੌਜੀ ਮਸ਼ਕਾਂ ਸ਼ੁਰੂ

ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ…

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ
09Mar

Trump ਵੱਲੋਂ Australia ਸਰਕਾਰ ਨੂੰ Iranian ਮਹਿਲਾ ਫੁਟਬਾਲ ਟੀਮ ਨੂੰ ਸ਼ਰਨ ਦੇਣ ਦੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ ਭੇਜਣ ਦੀ ਗਲਤੀ ਨਾ ਕਰੇ।…

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ
09Mar

ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ

ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ…