ਇਜ਼ਰਾਈਲ ਨੇ ਲਿਬਨਾਨ ’ਚ ਜ਼ਮੀਨੀ ਫੌਜ ਵਧਾਈ

ਇਜ਼ਰਾਇਲੀ ਫੌਜ ਅੱਜ ਦੱਖਣੀ ਲਿਬਨਾਨ ਦੇ ਨਵੇਂ ਹਿੱਸਿਆਂ ਵਿੱਚ ਦਾਖ਼ਲ ਹੋ ਗਈ। ਹਿਜ਼ਬੁੱਲਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਫੌਜਾਂ ਤਾਇਨਾਤ ਕੀਤੀਆਂ ਹਨ। ਇੱਕ ਬ੍ਰੀਫਿੰਗ ਵਿੱਚ, ਇਜ਼ਰਾਇਲੀ ਫੌਜੀ ਬੁਲਾਰੇ ਲੈਫ਼ਟੀਨੈਂਟ ਕਰਨਲ ਨਾਦਵ ਸ਼ੋਸ਼ਾਨੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਫ਼ੌਜੀ ਨਵੀਆਂ ਥਾਵਾਂ ’ਤੇ ਹਨ, ਜਿੱਥੇ ਸਾਡੀ ਫੌਜ ਕੱਲ੍ਹ ਤੱਕ ਕੰਮ ਨਹੀਂ ਕਰ ਰਹੀ ਸੀ।’’ ਉਨ੍ਹਾਂ ਤਾਜ਼ਾ ਜ਼ਮੀਨੀ ਕਾਰਵਾਈਆਂ ਨੂੰ ਸੀਮਤ ਅਤੇ ਨਿਸ਼ਾਨਾਬੱਧ ਕਰਾਰ ਦਿੱਤਾ। ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਫੌਜੀ ਲਿਬਨਾਨ ਵਿੱਚ ਕਿੰਨੀ ਡੂੰਘਾਈ ਤੱਕ ਜਾਣਗੇ ਜਾਂ ਕੀ ਸਿਪਾਹੀ ਨਵੇਂ ਟਿਕਾਣਿਆਂ ’ਤੇ ਕਬਜ਼ਾ ਕਰਨਗੇ। ਇਜ਼ਰਾਈਲ ਨੇ 2 ਮਾਰਚ ਨੂੰ ਹਿਜ਼ਬੁੱਲਾ ਵੱਲੋਂ ਰਾਕੇਟ ਦਾਗੇ ਜਾਣ ਬਾਅਦ ਉਥੇ ਵਾਧੂ ਫੌਜਾਂ ਭੇਜੀਆਂ ਹਨ। ਨਵੀਂ ਦਿੱਲੀ: ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੂਵੇਨ ਅਜ਼ਾਰ ਨੇ ਅੱਜ ਪੱਛਮੀ ਏਸ਼ੀਆ ਦੇ ਭਖਦੇ ਸੰਘਰਸ਼ ਦਰਮਿਆਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੌਤ ਬਾਰੇ ਫੈਲ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਜ਼ਿੰਦਾ ਹਨ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਇੱਕ ਕੈਫੇ ਵਿੱਚ ਨੇਤਨਯਾਹੂ ਦੇ ਦੌਰੇ ਵਾਲੀ ਵੀਡੀਓ ਮਸਨੂਈ ਬੌਧਿਕਤਾ ਨਾਲ ਨਹੀਂ ਬਣਾਈ ਹੋਈ ਸੀ। ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੂਵੇਨ ਅਜ਼ਾਰ ਨੇ ਕਿਹਾ, ‘‘ਜੇਕਰ ਇਰਾਨ ਆਪਣਾ ਰਸਤਾ ਬਦਲਦਾ ਹੈ, ਤਾਂ ਅਸੀਂ ਜੰਗ ਰੋਕਣ ਲਈ ਤਿਆਰ ਹਾਂ।’’ –ਪੀਟੀਆਈ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇਜ਼ਰਾਈਲ ਨੇ ਲਿਬਨਾਨ ’ਚ ਜ਼ਮੀਨੀ ਫੌਜ ਵਧਾਈ

ਇਜ਼ਰਾਇਲੀ ਫੌਜ ਅੱਜ ਦੱਖਣੀ ਲਿਬਨਾਨ ਦੇ ਨਵੇਂ ਹਿੱਸਿਆਂ ਵਿੱਚ ਦਾਖ਼ਲ ਹੋ ਗਈ। ਹਿਜ਼ਬੁੱਲਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ

Read More »

West Asia Conflict: ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਡਰੋਨ ਹਮਲਾ

West Asia Conflict: ਮੰਗਲਵਾਰ ਤੜਕੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ’ਤੇ ਪੰਜ ਡਰੋਨਾਂ ਅਤੇ ਕਈ ਰਾਕੇਟਾਂ ਨਾਲ ਜ਼ੋਰਦਾਰ ਹਮਲਾ ਕੀਤਾ ਗਿਆ, ਜਿਸ ਨੇ

Read More »
ਰੂਸ ਨੇ ਯੂਕਰੇਨ ਦੇ 250 ਡਰੋਨ ਸੁੱਟੇ
16Mar

ਰੂਸ ਨੇ ਯੂਕਰੇਨ ਦੇ 250 ਡਰੋਨ ਸੁੱਟੇ

ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਅੱਜ ਦੱਸਿਆ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਹਫਤੇ ਦੇ ਅੰਤ ਵਿੱਚ ਰਾਜਧਾਨੀ ਨੂੰ ਨਿਸ਼ਾਨਾ ਬਣਾਉਣ ਵਾਲੇ 250 ਯੂਕਰੇਨੀ ਡਰੋਨਾਂ ਨੂੰ ਰੋਕ ਕੇ ਤਬਾਹ…

ਇਜ਼ਰਾਈਲ ਨੇ ਲਿਬਨਾਨ ’ਚ ਜ਼ਮੀਨੀ ਫੌਜ ਵਧਾਈ
16Mar

ਇਜ਼ਰਾਈਲ ਨੇ ਲਿਬਨਾਨ ’ਚ ਜ਼ਮੀਨੀ ਫੌਜ ਵਧਾਈ

ਇਜ਼ਰਾਇਲੀ ਫੌਜ ਅੱਜ ਦੱਖਣੀ ਲਿਬਨਾਨ ਦੇ ਨਵੇਂ ਹਿੱਸਿਆਂ ਵਿੱਚ ਦਾਖ਼ਲ ਹੋ ਗਈ। ਹਿਜ਼ਬੁੱਲਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਫੌਜਾਂ…

West Asia Conflict: ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਡਰੋਨ ਹਮਲਾ
16Mar

West Asia Conflict: ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਡਰੋਨ ਹਮਲਾ

West Asia Conflict: ਮੰਗਲਵਾਰ ਤੜਕੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ’ਤੇ ਪੰਜ ਡਰੋਨਾਂ ਅਤੇ ਕਈ ਰਾਕੇਟਾਂ ਨਾਲ ਜ਼ੋਰਦਾਰ ਹਮਲਾ ਕੀਤਾ ਗਿਆ, ਜਿਸ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ…