ਕਿਮ ਨੇ ਧੀ ਨਾਲ ਜੰਗੀ ਮਸ਼ਕਾਂ ’ਚ ਹਿੱਸਾ ਲਿਆ

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਉਨ੍ਹਾਂ ਦੀ ਧੀ ਇੱਕ ਵਾਰ ਫਿਰ ਜਨਤਕ ਤੌਰ ’ਤੇ ਇਕੱਠੇ ਨਜ਼ਰ ਆਏ ਅਤੇ ਦੋਵਾਂ ਨੇ ਟੈਂਕ ’ਚ ਸਵਾਰ ਹੋ ਕੇ ਫ਼ੌਜੀ ਸਿਖਲਾਈ ਦੀ ਨਿਗਰਾਨੀ ਕੀਤੀ। ਇਸ ਤੋਂ ਪਹਿਲਾਂ ਕਿਮ ਅਤੇ ਉਨ੍ਹਾਂ ਦੀ ਧੀ ਨੇ ਇਕੱਠਿਆਂ ਰਾਕੇਟ ਪ੍ਰੀਖਣ ਦੇਖਿਆ ਸੀ ਅਤੇ ਪਿਸਤੌਲ ਚਲਾਈ ਸੀ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਨੇ ਅੱਜ ਟੈਂਕ ਅਤੇ ਪੈਦਲ ਸੈਨਾ ਦੇ ਜਵਾਨਾਂ ਨਾਲ ਜੁੜੇ ਗੋਲੀਬਾਰੀ ਅਤੇ ਹੋਰ ਸੈਨਿਕ ਅਭਿਆਸਾਂ ਦੀ ਨਿਗਰਾਨੀ ਕੀਤੀ।

ਏਜੰਸੀ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਕਿਮ ਅਤੇ ਉਨ੍ਹਾਂ ਦੀ ਧੀ ਅਭਿਆਸ ਦੌਰਾਨ ਹੋਰ ਫ਼ੌਜੀਆਂ ਨਾਲ ਮਿਲਟਰੀ ਟੈਂਕ ’ਚ ਸਵਾਰ ਦਿਸੇ। ਤਸਵੀਰਾਂ ’ਚ ਕਿਮ ਦੀ ਧੀ ਟੈਂਕ ਦੇ ਹੈਚ ਤੋਂ ਆਪਣਾ ਸਿਰ ਬਾਹਰ ਕੱਢਦੀ ਦਿਖਾਈ ਦੇ ਰਹੀ ਹੈ, ਜਦਕਿ ਕਿਮ ਟੈਂਕ ਉੱਪਰ ਬੈਠੇ ਦਿਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਦੀ ਧੀ ਕਿਮ ਜੂ ਏ ਦੀ ਉਮਰ ਕਰੀਬ 13 ਸਾਲ ਹੈ ਅਤੇ ਉਹ 2022 ਦੇ ਅਖ਼ੀਰ ਤੋਂ ਹੀ ਸੈਨਿਕ ਕਾਰਵਾਈਆਂ ’ਚ ਆਪਣੇ ਪਿਤਾ ਨਾਲ ਨਜ਼ਰ ਆਉਂਦੀ ਰਹੀ ਹੈ। ਕਿਆਸਅਰਾਈਆਂ ਹਨ ਕਿ ਕਿਮ ਜੋਂਗ ਉਨ ਆਪਣੀ ਧੀ ਨੂੰ ਆਪਣੀ ਜਾਨਸ਼ੀਨ ਵਜੋਂ ਤਿਆਰ ਕਰ ਰਹੇ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Punjab News: ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਬਜ਼ਿੱਦ; ਪੁਲੀਸ ਨੇ ਕਿਸਾਨਾਂ ਨੂੰ ਘੇਰਿਆ

ਇੱਥੋਂ ਦੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਅੱਜ ਸੁਵਖਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

Read More »

Iran-Israel War: ਅਸੀਂ ਪ੍ਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦੇ: Masoud Pezeshkian

Israel Airstrike: ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕੀਆਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਨੌਰੋਜ਼

Read More »
Punjab News: ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਬਜ਼ਿੱਦ; ਪੁਲੀਸ ਨੇ ਕਿਸਾਨਾਂ ਨੂੰ ਘੇਰਿਆ
20Mar

Punjab News: ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਬਜ਼ਿੱਦ; ਪੁਲੀਸ ਨੇ ਕਿਸਾਨਾਂ ਨੂੰ ਘੇਰਿਆ

ਇੱਥੋਂ ਦੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਅੱਜ ਸੁਵਖਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ…

Iran-Israel War: ਅਸੀਂ ਪ੍ਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦੇ: Masoud Pezeshkian
20Mar

Iran-Israel War: ਅਸੀਂ ਪ੍ਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦੇ: Masoud Pezeshkian

Israel Airstrike: ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕੀਆਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਨੌਰੋਜ਼ (ਇਰਾਨੀ ਨਵਾਂ ਸਾਲ) ਦੇ ਮੌਕੇ…

ਕਿਮ ਨੇ ਧੀ ਨਾਲ ਜੰਗੀ ਮਸ਼ਕਾਂ ’ਚ ਹਿੱਸਾ ਲਿਆ
20Mar

ਕਿਮ ਨੇ ਧੀ ਨਾਲ ਜੰਗੀ ਮਸ਼ਕਾਂ ’ਚ ਹਿੱਸਾ ਲਿਆ

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਉਨ੍ਹਾਂ ਦੀ ਧੀ ਇੱਕ ਵਾਰ ਫਿਰ ਜਨਤਕ ਤੌਰ ’ਤੇ ਇਕੱਠੇ ਨਜ਼ਰ ਆਏ ਅਤੇ ਦੋਵਾਂ ਨੇ ਟੈਂਕ ’ਚ ਸਵਾਰ ਹੋ ਕੇ ਫ਼ੌਜੀ ਸਿਖਲਾਈ…

More News