Iran-Israel war LIVE Updates: ਟਰੰਪ ਨੇ ਇਰਾਨ ਨੂੰ ਜੰਗਬੰਦੀ ਦੀ ਯੋਜਨਾ ਕੀਤੀ ਪੇਸ਼, ਇਜ਼ਰਾਈਲ ਹੋਇਆ ਹੱਕਾ-ਬੱਕਾ

Iran-Israel war LIVE Updates: ਮੱਧ ਪੂਰਬ ਵਿੱਚ ਚੱਲ ਰਹੇ ਸੰਕਟ ਵਿਚਾਲੇ ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ 15-ਨੁਕਾਤੀ ਜੰਗਬੰਦੀ ਯੋਜਨਾ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਉਸ ਵਿਅਕਤੀ ਤੋਂ ਮਿਲੀ ਹੈ ਜਿਸ ਨੂੰ ਇਸ ਯੋਜਨਾ ਦੀ ਰੂਪਰੇਖਾ ਬਾਰੇ ਦੱਸਿਆ ਗਿਆ ਸੀ ਪਰ ਇਸ ਬਾਰੇ ਉਸ ਨੂੰ ਜਨਤਕ ਤੌਰ ‘ਤੇ ਬੋਲਣ ਦੀ ਇਜਾਜ਼ਤ ਨਹੀਂ ਸੀ।

ਜੰਗਬੰਦੀ ਦੀ ਯੋਜਨਾ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਇਰਾਨ ਨੂੰ ਸੌਂਪੀ ਗਈ ਹੈ। ਉਸ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਮੁੜ ਗੱਲਬਾਤ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਹ ਪ੍ਰਸਤਾਵ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਅਮਰੀਕੀ ਫੌਜ 82ਵੀਂ ਏਅਰਬੋਰਨ ਡਿਵੀਜ਼ਨ ਤੋਂ ਘੱਟੋ-ਘੱਟ 1,000 ਹੋਰ ਫੌਜੀਆਂ ਨੂੰ ਬੁਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਮੱਧ ਪੂਰਬ ਵਿੱਚ ਪਹਿਲਾਂ ਤੋਂ ਮੌਜੂਦ ਲਗਪਗ 50,000 ਫੌਜੀਆਂ ਦੀ ਸਹਾਇਤਾ ​​ਕੀਤਾ ਜਾ ਸਕੇ। ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ 15-ਨੁਕਾਤੀ ਯੋਜਨਾ ਇਰਾਨੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਉੱਥੇ ਹੀ ਇਸ ਯੋਜਨਾ ਦੀ ਰੂਪਰੇਖਾ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਦੀ ਵਕਾਲਤ ਕਰ ਰਹੇ ਇਜ਼ਰਾਇਲੀ ਅਧਿਕਾਰੀ ਅਮਰੀਕੀ ਪ੍ਰਸ਼ਾਸਨ ਵੱਲੋਂ ਜੰਗਬੰਦੀ ਯੋਜਨਾ ਪੇਸ਼ ਕੀਤੇ ਜਾਣ ‘ਤੇ ਹੈਰਾਨ ਰਹਿ ਗਏ ਹਨ। ਉਸ ਵਿਅਕਤੀ ਮੁਤਾਬਕ ਅਮਰੀਕਾ ਵੱਲੋਂ ਮੱਧ ਪੂਰਬ ਵਿੱਚ ਵਾਧੂ ਫੌਜੀਆਂ ਨੂੰ ਭੇਜਣ ਅਤੇ ਜੰਗਬੰਦੀ ਦੀ ਯੋਜਨਾ ਪੇਸ਼ ਕਰਨ ਨਾਲ ਟਰੰਪ ਇਹ ਵੀ ਸੰਕੇਤ ਦੇ ਰਹੇ ਹਨ ਕਿ ਉਹ ਹਾਲਾਤ ਮੁਤਾਬਕ ਕੋਈ ਵੀ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਇਸ ਮਾਮਲੇ ਉੱਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼
24Mar

ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼

ਪਾਕਿਸਤਾਨ ਨੂੰ 2025 ਵਿੱਚ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਕਰਾਰ ਦਿੱਤਾ ਗਿਆ ਹੈ। ਇੱਥੇ ਪੀ ਐੱਮ 2.5 ਦੇ ਨੁਕਸਾਨਦੇਹ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ)…

ਇਰਾਨ ’ਤੇ ਹਮਲੇ ਦਾ ਸੁਝਾਅ ਹੈਗਸੇਥ ਨੇ ਦਿੱਤਾ ਸੀ: ਟਰੰਪ
24Mar

ਇਰਾਨ ’ਤੇ ਹਮਲੇ ਦਾ ਸੁਝਾਅ ਹੈਗਸੇਥ ਨੇ ਦਿੱਤਾ ਸੀ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਮੁੱਦੇ ’ਤੇ ਨੇੜਲੇ ਸਹਿਯੋਗੀਆਂ ਨਾਲ ਚਰਚਾ ਦੌਰਾਨ ਇਰਾਨ ’ਤੇ ਹਮਲਾ ਕਰਨ ਦਾ ਸੁਝਾਅ ਸਭ ਤੋਂ ਪਹਿਲਾਂ ਰੱਖਿਆ ਮੰਤਰੀ ਪੀਟ ਹੈਗਸੇਥ…

ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ
24Mar

ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ

ਯੂਕਰੇਨ ਦੇ ਸ਼ਹਿਰੀ ਇਲਾਕਿਆਂ ’ਤੇ ਰੂਸ ਦੇ ਜ਼ੋਰਦਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 27 ਹੋਰ ਜ਼ਖ਼ਮੀ ਹੋ ਗਏ। ਮਾਸਕੋ ਦੀ ਫੌਜ ਨੇ…